(Source: ECI/ABP News/ABP Majha)
Iran-Israel War: ਇਜ਼ਰਾਈਲ ਦਾ ਉਹ ਆਪਰੇਸ਼ਨ, ਜਿਸ ਨੇ ਈਰਾਨ ਦੀ ਉਡਾਈ ਨੀਂਦ, ਬੋਲੇ- 'ਸਾਡਾ ਬਦਲਾ ਪੂਰਾ, ਜੇਕਰ ਹੁਣ ਕੁਝ ਕੀਤਾ ਤਾਂ'...
Iran Israel War: ਮਿਡਲ ਈਸਟ ਵਿੱਚ ਸ਼ਨੀਵਾਰ ਤੜਕੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰਕੇ ਬਦਲਾ ਲੈ ਲਿਆ। ਇਜ਼ਰਾਈਲੀ ਫੌਜ ਦੇ ਅਨੁਸਾਰ, ਉਨ੍ਹਾਂ ਨੇ ਈਰਾਨੀ ਫੌਜੀ ਠਿਕਾਣਿਆਂ ਅਤੇ ਤਹਿਰਾਨ ਦੇ ਆਲੇ-ਦੁਆਲੇ ਕਈ ਸ਼ਹਿਰਾਂ 'ਤੇ ਬੰਬਾਰੀ
Iran Israel War: ਮਿਡਲ ਈਸਟ ਵਿੱਚ ਸ਼ਨੀਵਾਰ ਤੜਕੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰਕੇ ਬਦਲਾ ਲੈ ਲਿਆ। ਇਜ਼ਰਾਈਲੀ ਫੌਜ ਦੇ ਅਨੁਸਾਰ, ਉਨ੍ਹਾਂ ਨੇ ਈਰਾਨੀ ਫੌਜੀ ਠਿਕਾਣਿਆਂ ਅਤੇ ਤਹਿਰਾਨ ਦੇ ਆਲੇ-ਦੁਆਲੇ ਕਈ ਸ਼ਹਿਰਾਂ 'ਤੇ ਬੰਬਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰਨ ਲਈ 100 ਤੋਂ ਵੱਧ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਹੈ। IDF ਅਧਿਕਾਰੀਆਂ ਨੇ ਕਿਹਾ ਕਿ ਈਰਾਨ 'ਤੇ ਬੰਬਾਰੀ ਕਰਨ ਵਾਲੇ ਸਾਰੇ ਲੜਾਕੂ ਜਹਾਜ਼ ਸੁਰੱਖਿਅਤ ਬੇਸ 'ਤੇ ਵਾਪਸ ਪਰਤ ਗਏ ਹਨ। ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰਨ ਵਾਲੇ ਆਪ੍ਰੇਸ਼ਨ ਦਾ ਕੋਡ ਡੇਜ਼ ਆਫ਼ ਰੀਪੇਂਟੈਂਸ ਸੀ।
ਅਸੀਂ ਆਪਣਾ ਮਿਸ਼ਨ ਪੂਰਾ ਕੀਤਾ -IDF
ਇਜ਼ਰਾਈਲ ਨੇ ਈਰਾਨ ਦੇ 4 ਸ਼ਹਿਰਾਂ 'ਤੇ ਹਮਲਾ ਕੀਤਾ। ਆਈਡੀਐਫ ਮੁਤਾਬਕ 1600 ਕਿਲੋਮੀਟਰ ਦੂਰ ਕੀਤੇ ਗਏ ਇਸ ਹਮਲੇ ਵਿੱਚ ਐਫ-35 ਲੜਾਕੂ ਜਹਾਜ਼ਾਂ, ਜਾਸੂਸੀ ਜਹਾਜ਼ਾਂ ਸਮੇਤ ਇਜ਼ਰਾਈਲੀ ਹਵਾਈ ਸੈਨਾ ਦੇ ਦਰਜਨਾਂ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਗਈ। IDF ਨੇ ਕਿਹਾ, "ਇਸਰਾਈਲ 'ਤੇ ਹਮਲੇ ਦੀ ਕੀਮਤ ਚੁਕਾਉਣੀ ਪਵੇਗੀ। ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕੀਤਾ ਹੈ।"
ਇਜ਼ਰਾਈਲ ਦੇ ਇਸ ਹਮਲੇ ਨੂੰ ਈਰਾਨ ਵੱਲੋਂ 1 ਅਕਤੂਬਰ ਨੂੰ ਕੀਤੇ ਗਏ ਹਵਾਈ ਹਮਲੇ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਈਰਾਨ ਨੇ ਹਿਜ਼ਬੁੱਲਾ ਚੀਫ ਹਸਨ ਨਸਰੱਲਾ ਦੀ ਮੌਤ ਦਾ ਬਦਲਾ ਲੈਣ ਲਈ ਇਜ਼ਰਾਈਲ 'ਤੇ ਕਰੀਬ 200 ਰਾਕੇਟ ਦਾਗੇ ਸਨ, ਜਿਸ ਤੋਂ ਬਾਅਦ ਇਜ਼ਰਾਈਲ ਨੇ ਵੀ ਈਰਾਨ ਨੂੰ ਤਬਾਹ ਕਰਨ ਦੀ ਕਸਮ ਖਾਧੀ ਸੀ।
ਇਜ਼ਰਾਇਲੀ ਫੌਜ ਨੇ ਈਰਾਨ ਨੂੰ ਚੇਤਾਵਨੀ ਦਿੱਤੀ
ਆਈਡੀਐਫ ਦੇ ਬੁਲਾਰੇ ਡੇਨੀਅਲ ਹਗਾਰੀ ਨੇ ਕਿਹਾ, "ਹੁਣ ਇਜ਼ਰਾਈਲ ਨੂੰ ਈਰਾਨ ਵਿੱਚ ਵੀ ਕਾਰਵਾਈ ਕਰਨ ਦੀ ਆਜ਼ਾਦੀ ਮਿਲ ਗਈ ਹੈ। ਈਰਾਨ ਨੇ ਇਜ਼ਰਾਈਲ 'ਤੇ ਦੋ ਵਾਰ ਹਮਲਾ ਕੀਤਾ ਅਤੇ ਇਸ ਦੀ ਕੀਮਤ ਚੁਕਾਉਣੀ ਪਈ। ਅਸੀਂ ਗਾਜ਼ਾ ਅਤੇ ਲੇਬਨਾਨ ਵਿੱਚ ਜੰਗ 'ਤੇ ਧਿਆਨ ਕੇਂਦਰਿਤ ਕਰ ਰਹੇ ਸੀ, ਪਰ ਈਰਾਨ ਨੇ ਯੁੱਧ ਨੂੰ ਅੱਗੇ ਵਧਾ ਦਿੱਤਾ ਹੈ। ਇਜ਼ਰਾਇਲੀ ਫੌਜ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਜੰਗ ਦਾ ਨਵਾਂ ਦੌਰ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
ਈਰਾਨ ਦੀ ਹਵਾਈ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਤਹਿਰਾਨ ਅਤੇ ਹੋਰ ਸ਼ਹਿਰਾਂ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ।