ਪੜਚੋਲ ਕਰੋ

ਕਤਰ 'ਚ ਅਮਰੀਕੀ ਠਿਕਾਣੇ 'ਤੇ ਈਰਾਨ ਦਾ ਵੱਡਾ ਹਮਲਾ, ਖਾਮੇਨੇਈ ਨੇ ਪਹਿਲਾਂ ਹੀ ਦਿੱਤੀ ਸੀ ਚੇਤਾਵਨੀ

ਈਰਾਨ ਨੇ ਮਿਡਲ ਈਸਟ 'ਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਵੱਡਾ ਹਮਲਾ ਕੀਤਾ ਹੈ। ਰਿਪੋਰਟਾਂ ਅਨੁਸਾਰ, ਈਰਾਨ ਨੇ ਕਤਰ ਵਿਚ ਸਥਿਤ ਅਮਰੀਕਾ ਦੇ ਅਲ ਉਦੀਦ ਏਅਰਬੇਸ ਅਤੇ ਇਰਾਕ ਦੇ ਅਲ ਅਸਦ ਏਅਰਬੇਸ 'ਤੇ ਕਈ ਮਿਸਾਈਲਾਂ ਦਾਗੀਆਂ ਹਨ

Iran Attack on US Military Bases: ਈਰਾਨ ਨੇ ਮਿਡਲ ਈਸਟ 'ਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਵੱਡਾ ਹਮਲਾ ਕੀਤਾ ਹੈ। ਰਿਪੋਰਟਾਂ ਅਨੁਸਾਰ, ਈਰਾਨ ਨੇ ਕਤਰ ਵਿਚ ਸਥਿਤ ਅਮਰੀਕਾ ਦੇ ਅਲ ਉਦੀਦ ਏਅਰਬੇਸ ਅਤੇ ਇਰਾਕ ਦੇ ਅਲ ਅਸਦ ਏਅਰਬੇਸ 'ਤੇ ਕਈ ਮਿਸਾਈਲਾਂ ਦਾਗੀਆਂ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਰਾਨੀ ਫੌਜ ਨੇ ਬਹਿਰੀਨ ਵਿੱਚ ਵੀ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਈਰਾਨ ਵਲੋਂ ਸਿਰਫ ਕਤਰ ਵਿੱਚ ਅਮਰੀਕੀ ਠਿਕਾਣੇ 'ਤੇ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਹਮਲੇ ਤੋਂ ਬਾਅਦ ਯੂਏਈ, ਕਤਰ, ਇਰਾਕ ਅਤੇ ਬਹਿਰੀਨ ਨੇ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਓਮਾਨ, ਕੁਵੇਤ ਅਤੇ ਬਹਿਰੀਨ ਵਿੱਚ ਹਮਲਿਆਂ ਨੂੰ ਲੈ ਕੇ ਸਾਈਰਨ ਵੱਜ ਰਹੇ ਹਨ। ਈਰਾਨ ਦੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ "ਓਪਰੇਸ਼ਨ ਗੁੱਡ ਨਿਊਜ਼ ਆਫ ਵਿਕਟਰੀ" ਨਾਮ ਦਿੱਤਾ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਪਹਿਲਾਂ ਹੀ ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਚੇਤਾਵਨੀ ਦੇ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਜੇ ਅਮਰੀਕਾ ਇਸ ਜੰਗ ਵਿੱਚ ਦਖਲ ਦੇਵੇਗਾ ਤਾਂ ਉਸਦੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਹਾਲਾਂਕਿ ਕਤਰ ਵਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਈਰਾਨ ਵਲੋਂ ਕੀਤਾ ਗਿਆ ਹਮਲਾ ਨਾਕਾਮ ਕਰ ਦਿੱਤਾ ਗਿਆ ਹੈ। ਇਸ ਦਰਮਿਆਨ, ਸਾਉਦੀ ਅਰਬ ਦੇ ਆਸਮਾਨ 'ਚ ਅਮਰੀਕਾ ਦੇ ਫਾਈਟਰ ਜੈੱਟ ਉੱਡਦੇ ਹੋਏ ਦੇਖੇ ਗਏ ਹਨ। ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੁਰੱਖਿਆ ਕਮੇਟੀ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ।

ਈਰਾਨ ਨੇ ਅਮਰੀਕਾ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਉਹ ਆਪਣਾ ਬਦਲਾ ਲਏਗਾ, ਜਿਸਨੂੰ ਲੈ ਕੇ ਅਮਰੀਕਾ ਪਹਿਲਾਂ ਤੋਂ ਹੀ ਤਿਆਰ ਸੀ। ਈਰਾਨੀ ਫੌਜ ਦੇ ਨਵੇਂ ਚੀਫ਼ ਮੇਜਰ ਜਨਰਲ ਅਮੀਰ ਹਾਤਾਮੀ ਨੇ ਅਮਰੀਕਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਤਿੱਖਾ ਜਵਾਬ ਦੇਵਾਂਗੇ।

ਅਮੀਰ ਹਾਤਾਮੀ ਨੇ ਕਿਹਾ ਸੀ, “ਅਸੀਂ ਕਈ ਵਾਰੀ ਅਮਰੀਕਾ ਦਾ ਸਾਹਮਣਾ ਕੀਤਾ ਹੈ। ਜਦੋਂ ਵੀ ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਸਖ਼ਤ ਜਵਾਬ ਮਿਲਿਆ। ਸਾਡੇ ਕਈ ਸਿਪਾਹੀ ਸ਼ਹੀਦ ਹੋਏ ਹਨ, ਪਰ ਅਸੀਂ ਪੂਰੀ ਤਾਕਤ ਅਤੇ ਹੌਂਸਲੇ ਨਾਲ ਲੜਾਂਗੇ।”

ਕਤਰ ਵਿੱਚ ਅਮਰੀਕੀ ਫੌਜੀ ਠਿਕਾਣੇ 'ਤੇ ਹਮਲੇ ਦੇ ਬਾਅਦ ਭਾਰਤੀ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਦੂਤਾਵਾਸ ਨੇ ਉਥੇ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਸਤਰਕ ਰਹਿਣ ਅਤੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ, “ਸਥਾਨਕ ਖ਼ਬਰਾਂ, ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ। ਸਾਡੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਵੀ ਅਪਡੇਟ ਲੈਂਦੇ ਰਹੋ।”

ਕੁਝ ਘੰਟੇ ਪਹਿਲਾਂ ਸੀਰੀਆ ਵਿੱਚ ਅਮਰੀਕੀ ਠਿਕਾਣੇ 'ਤੇ ਈਰਾਨ ਨੇ ਹਮਲਾ ਕੀਤਾ। ਮਿਹਰ ਨਿਊਜ਼ ਦੇ ਮੁਤਾਬਕ, ਸੀਰੀਆ ਦੇ ਪੱਛਮੀ ਹਸਾਕਾ ਸੂਬੇ ਦੇ ਇੱਕ ਇਲਾਕੇ ਵਿੱਚ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਈਰਾਨ ਵਲੋਂ ਇਹ ਹਮਲਾ ਮੋਰਟਾਰ ਰਾਹੀਂ ਕੀਤਾ ਗਿਆ, ਜਿਸ ਤੋਂ ਬਾਅਦ ਫੌਜੀ ਅੱਡੇ ਦੇ ਐਂਟਰੀ ਗੇਟ 'ਤੇ ਸਖ਼ਤ ਸੁਰੱਖਿਆ ਇੰਤਜ਼ਾਮ ਕਰ ਦਿੱਤਾ ਗਿਆ ਹੈ।

ਈਰਾਨ ਵਲੋਂ ਕੀਤੇ ਹਮਲੇ ਤੋਂ ਇੱਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਸੀ। ਹੁਣ ਪੂਰੀ ਦੁਨੀਆ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਅਮਰੀਕਾ ਅੱਗੇ ਕਿਹੋ ਜਿਹਾ ਕਦਮ ਚੁੱਕੇਗਾ। ਟਰੰਪ ਇਸ ਵੇਲੇ ਵਾਈਟ ਹਾਊਸ 'ਚ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ।

ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਨੇ ਕਿਹਾ ਸੀ, “ਹੁਣ ਜਾਂ ਤਾਂ ਸ਼ਾਂਤੀ ਹੋਵੇਗੀ ਜਾਂ ਤਬਾਹੀ। ਹਾਲੇ ਕਈ ਟਾਰਗਟ ਬਾਕੀ ਹਨ। ਜੇਕਰ ਜਲਦੀ ਸ਼ਾਂਤੀ ਨਹੀਂ ਬਣੀ ਤਾਂ ਅਸੀਂ ਹੋਰ ਸਹੀ ਨਿਸ਼ਾਨਿਆਂ ਨਾਲ ਵਧੇਰੇ ਟੀਚਿਆਂ 'ਤੇ ਹਮਲੇ ਕਰਾਂਗੇ।”

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ
ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਲੋਕਾਂ ਨੇ ਪਾਈ ਰੇਡ ਤਾਂ ਹੋ ਗਿਆ ਵੱਡਾ ਖੁਲਾਸਾ
ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਲੋਕਾਂ ਨੇ ਪਾਈ ਰੇਡ ਤਾਂ ਹੋ ਗਿਆ ਵੱਡਾ ਖੁਲਾਸਾ
Mobile ਯੂਜ਼ਰਸ ਨੂੰ ਝਟਕਾ! ਅਗਲੇ ਸਾਲ ਮਹਿੰਗੇ ਹੋ ਜਾਣਗੇ ਆਹ ਰਿਚਾਰਜ ਪਲਾਨ
Mobile ਯੂਜ਼ਰਸ ਨੂੰ ਝਟਕਾ! ਅਗਲੇ ਸਾਲ ਮਹਿੰਗੇ ਹੋ ਜਾਣਗੇ ਆਹ ਰਿਚਾਰਜ ਪਲਾਨ
Sports Minister Resign: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...
ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...
Embed widget