Israel Gaza Attack: IDF ਨੇ ਹਮਾਸ ਦੇ ਕੱਟੜਪੰਥੀਆਂ ਦੀ ਆਡੀਓ ਰਿਕਾਰਡਿੰਗ ਜਾਰੀ ਕਰਕੇ ਕੀਤਾ ਦਾਅਵਾ - ਗਾਜ਼ਾ ਦੇ ਹਸਪਤਾਲ ‘ਤੇ ਹੋਏ ਧਮਾਕੇ ਨੂੰ ਲੈ ਕੇ ਕੀਤਾ ਖੁਲਾਸਾ
Israel Gaza Attack: IDF ਨੇ ਹਮਾਸ ਦੇ ਲੜਾਕਿਆਂ ਦੀ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ ਜੋ ਗਾਜ਼ਾ ਹਸਪਤਾਲ ਵਿੱਚ ਧਮਾਕੇ ਦਾ ਕਾਰਨ ਬਣੇ ਰਾਕੇਟ ਬਾਰੇ ਗੱਲ ਕਰ ਰਹੇ ਹਨ।
Israel Palestine Attack: ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਹਮਾਸ ਦੇ ਲੜਾਕਿਆਂ ਦੀ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ, ਜਿਸ ਵਿੱਚ ਕਥਿਤ ਤੌਰ 'ਤੇ ਗਾਜ਼ਾ ਹਸਪਤਾਲ ਵਿੱਚ ਹੋਏ ਧਮਾਕੇ ਦਾ ਕਾਰਨ ਬਣਨੇ ਵਾਲੇ ਰਾਕੇਟ ਸਬੰਧੀ ਗੱਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਗਾਜ਼ਾ ਦੇ ਹਸਪਤਾਲ 'ਤੇ ਹੋਏ ਹਮਲੇ 'ਚ ਕਰੀਬ 500 ਲੋਕਾਂ ਦੀ ਮੌਤ ਹੋ ਗਈ ਹੈ। ਹਮਾਸ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਇਹ ਹਮਾਸ ਦਾ ਰਾਕੇਟ ਸੀ, ਜਿਸ ਨੂੰ ਇਜ਼ਰਾਇਲ 'ਤੇ ਲਾਂਚ ਕੀਤਾ ਗਿਆ ਸੀ ਪਰ ਰਾਕੇਟ 'ਚ ਖਰਾਬੀ ਕਾਰਨ ਇਹ ਗਾਜ਼ਾ ਦੇ ਹਸਪਤਾਲ 'ਤੇ ਡਿੱਗ ਗਿਆ। ਹੁਣ ਇਜ਼ਰਾਈਲ ਡਿਫੈਂਸ ਫੋਰਸ (IDF) ਨੇ ਇਕ ਵੀਡੀਓ ਜਾਰੀ ਕਰਕੇ ਇਸ ਸਬੰਧੀ ਸਬੂਤ ਪੇਸ਼ ਕੀਤੇ ਹਨ।
Recording of a conversation between Hamas operatives regarding the Islamic Jihad failed rocket launch on the hospital on 17.10.2023 pic.twitter.com/1G3nF7QJiS
— צבא ההגנה לישראל (@idfonline) October 18, 2023
ਇਹ ਵੀ ਪੜ੍ਹੋ: Israel Gaza War: ਹਾਮਾਸ ਨੇ ਕੀਤਾ ਐਲਾਨ, ਜੇ ਇਜ਼ਰਾਇਲ ਗਾਜ਼ਾ 'ਤੇ ਬੰਬ ਸੁੱਟਣੇ ਬੰਦ ਕਰੇ ਤਾਂ ਉਹ ਬੰਦੀਆਂ ਨੂੰ ਕਰੇਗਾ ਰਿਹਾਅ: ਰਿਪੋਰਟ
#WATCH | IDF releases audio recording of Hamas operatives talking about misfired rocket causing Gaza hospital blast
— ANI (@ANI) October 18, 2023
(Video source: Reuters) pic.twitter.com/mWJm0oHYXu
ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਇਸ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਮ 6.59 'ਤੇ ਇਕ ਰਾਕੇਟ ਇਜ਼ਰਾਈਲ ਵੱਲ ਲਾਂਚ ਕੀਤਾ ਗਿਆ ਪਰ ਕੁਝ ਗੜਬੜੀ ਕਰਕੇ ਇਹ ਧਮਾਕਾ ਹੋ ਗਿਆ। ਇਸ ਤੋਂ ਬਾਅਦ ਰਾਕੇਟ ਗਾਜ਼ਾ 'ਤੇ ਡਿੱਗ ਗਿਆ।
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਗਾਜ਼ਾ ਦੇ ਹਸਪਤਾਲ 'ਤੇ ਹੋਏ ਘਾਤਕ ਹਵਾਈ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਭਿਆਨਕ ਹਮਲਾ ਦੱਸਿਆ। ਐਂਟੋਨੀਓ ਗੁਟੇਰੇਸ ਨੇ ਕਿਹਾ, "ਮੇਰੀ ਸੰਵੇਦਨਾ ਪੀੜਤਾਂ ਦੇ ਪਰਿਵਾਰ ਦੇ ਨਾਲ ਹੈ। ਹਸਪਤਾਲ ਅਤੇ ਮੈਡੀਕਲ ਕਰਮਚਾਰੀ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਤਹਿਤ ਸੁਰੱਖਿਅਤ ਹਨ।"
ਦੂਜੇ ਪਾਸੇ ਗਾਜ਼ਾ ਦੇ ਹਸਪਤਾਲ 'ਤੇ ਹੋਏ ਹਮਲੇ ਤੋਂ ਬਾਅਦ ਕਈ ਦੇਸ਼ਾਂ 'ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਲੇਬਨਾਨ ਵਿੱਚ ਅਮਰੀਕੀ ਦੂਤਾਵਾਸ ਦੇ ਬਾਹਰ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਅਮਰੀਕੀ ਦੂਤਘਰ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਈਰਾਨ ਦੇ ਤਹਿਰਾਨ ਵਿੱਚ ਬ੍ਰਿਟੇਨ ਅਤੇ ਫਰਾਂਸ ਦੇ ਦੂਤਾਵਾਸਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ।