(Source: ECI/ABP News/ABP Majha)
Israel Hamas War: 60 ਹਮਾਸ ਲੜਾਕਿਆਂ ਨੂੰ ਮਾਰਕੇ ਇਲਜ਼ਰਾਇਲੀ ਫ਼ੌਜ ਨੇ ਛੁ਼ਡਵਾਏ 250 ਬੰਧਕ, ਦੇਖੋ ਵੀਡੀਓ
Israel Hamas War: ਹਮਾਸ ਨੇ ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਦੀ ਰਿਹਾਈ ਲਈ ਇਜ਼ਰਾਈਲ ਲਗਾਤਾਰ ਦਬਾਅ ਬਣਾ ਰਿਹਾ ਹੈ। ਅਜਿਹੇ 'ਚ ਇਜ਼ਰਾਇਲੀ ਫੌਜ ਦੀ ਕਾਰਵਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Israel Gaza Attack: ਸ਼ਨੀਵਾਰ ਨੂੰ ਹੋਏ ਹਮਲਿਆਂ ਤੋਂ ਬਾਅਦ ਇਜ਼ਰਾਈਲ ਲਗਾਤਾਰ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਹਿਲਾਂ ਹੀ ਭਰੋਸਾ ਦਿੱਤਾ ਹੈ ਕਿ ਇਜ਼ਰਾਈਲੀ ਫੌਜ ਹਮਾਸ ਦੇ ਅੱਤਵਾਦੀਆਂ ਨੂੰ ਚੋਣਵੇਂ ਤੌਰ 'ਤੇ ਖਤਮ ਕਰੇਗੀ।
ਅਜਿਹੇ 'ਚ ਇਜ਼ਰਾਇਲੀ ਫੌਜ ਵੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਆਪਣੀ ਕਾਰਵਾਈ ਦਾ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਇਜ਼ਰਾਇਲੀ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਮਾਸ ਦੇ ਚੁੰਗਲ 'ਚੋਂ ਕਰੀਬ 250 ਬੰਧਕਾਂ ਨੂੰ ਜ਼ਿੰਦਾ ਛੁਡਵਾਇਆ ਹੈ।
ਜ਼ਿਕਰਯੋਗ ਹੈ ਕਿ ਹਮਾਸ ਨੇ ਕਈ ਇਜ਼ਰਾਇਲੀਆਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਦੀ ਰਿਹਾਈ ਲਈ ਇਜ਼ਰਾਈਲ ਲਗਾਤਾਰ ਦਬਾਅ ਬਣਾ ਰਿਹਾ ਹੈ। ਅਜਿਹੇ 'ਚ ਇਜ਼ਰਾਇਲੀ ਫੌਜ ਦੀ ਕਾਰਵਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਟਵਿੱਟਰ 'ਤੇ ਪੋਸਟ ਕਰਦੇ ਹੋਏ ਇਜ਼ਰਾਈਲ ਡਿਫੈਂਸ ਫੋਰਸ ਨੇ ਲਿਖਿਆ, ''7 ਅਕਤੂਬਰ ਨੂੰ ਫਲੋਟਿਲਾ 13 ਸਪੈਸ਼ਲ ਯੂਨਿਟ ਨੂੰ ਸੂਫਾ ਫੌਜੀ ਚੌਕੀ 'ਤੇ ਕੰਟਰੋਲ ਹਾਸਲ ਕਰਨ ਲਈ ਗਾਜ਼ਾ ਸੁਰੱਖਿਆ ਵਾੜ ਦੇ ਆਲੇ-ਦੁਆਲੇ ਦੇ ਖੇਤਰ 'ਚ ਤਾਇਨਾਤ ਕੀਤਾ ਗਿਆ ਸੀ। ਇਸ ਮੌਕੇ ਬੰਧਕ ਬਣਾਏ ਗਏ 250 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ। ਇਸ ਦੇ ਨਾਲ ਹੀ ਇਸ ਆਪਰੇਸ਼ਨ ਵਿੱਚ ਹਮਾਸ ਦੇ 60 ਤੋਂ ਵੱਧ ਲੜਾਕੇ ਮਾਰੇ ਗਏ ਹਨ ਅਤੇ 26 ਨੂੰ ਜ਼ਿੰਦਾ ਫੜ ਲਿਆ ਗਿਆ ਹੈ। ਹਮਾਸ ਦੇ ਦੱਖਣੀ ਜਲ ਸੈਨਾ ਡਵੀਜ਼ਨ ਦੇ ਡਿਪਟੀ ਕਮਾਂਡਰ ਮੁਹੰਮਦ ਅਬੂ ਅਲੀ ਵੀ ਫੜੇ ਗਏ ਅੱਤਵਾਦੀਆਂ ਵਿੱਚ ਸ਼ਾਮਲ ਹਨ।
The Flotilla 13 elite unit was deployed to the area surrounding the Gaza security fence in a joint effort to regain control of the Sufa military post on October 7th.
— Israel Defense Forces (@IDF) October 12, 2023
The soldiers rescued around 250 hostages alive.
60+ Hamas terrorists were neutralized and 26 were… pic.twitter.com/DWdHKZgdLw
ਕਰੀਬ ਇੱਕ ਮਿੰਟ ਦੇ ਇਸ ਵੀਡੀਓ ਵਿੱਚ ਇਜ਼ਰਾਇਲੀ ਸੁਰੱਖਿਆ ਬਲਾਂ ਨੂੰ ਗੋਲੀਬਾਰੀ ਦੌਰਾਨ ਜਵਾਬੀ ਕਾਰਵਾਈ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਇਜ਼ਰਾਈਲੀ ਸੈਨਿਕਾਂ ਦੇ ਇੱਕ ਸਮੂਹ ਨੂੰ ਇੱਕ ਇਮਾਰਤ ਦੇ ਅੰਦਰ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜਵਾਨ ਵੀ ਗੋਲੀਬਾਰੀ ਕਰ ਰਹੇ ਹਨ। ਅਜਿਹਾ ਕਰਦੇ ਹੋਏ, ਫੌਜੀ ਬੰਕਰ ਵਿੱਚ ਦਾਖਲ ਹੁੰਦੇ ਹਨ ਅਤੇ ਬੰਧਕਾਂ ਨੂੰ ਛੁਡਾਉਂਦੇ ਹਨ।
ਬੀਬੀਸੀ ਦੀ ਰਿਪੋਰਟ ਮੁਤਾਬਕ ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਬੰਬਾਰੀ ਵਿੱਚ ਹੁਣ ਤੱਕ 1,537 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ 500 ਬੱਚੇ ਅਤੇ 276 ਔਰਤਾਂ ਸ਼ਾਮਲ ਹਨ।ਇਸਦੇ ਨਾਲ ਹੀ ਹਮਾਸ ਦੇ ਹਮਲਿਆਂ ਵਿੱਚ ਹੁਣ ਤੱਕ 1,300 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ।