Israel Hamas war: ਕਾਲੇ ਧੂੰਏਂ ਦੇ ਗੁਬਾਰ ਨਾਲ ਫੱਟ ਗਿਆ ਗਾਜਾ ਦਾ ਅਸਮਾਨ, ਹਰ 10 ਮਿੰਟ 'ਚ ਇਜ਼ਰਾਈਲ ਕਰ ਰਿਹਾ ਤਾ*ਬ*ੜ*ਤੋੜ ਹਮਲਾ
Israel Hamas war: ਇਜ਼ਰਾਈਲ ਨੇ ਗਾਜ਼ਾ ਸਰਹੱਦ 'ਤੇ ਤਿੰਨ ਪੱਧਰ ਦੀ ਫੇਸਿੰਗ ਅਤੇ ਵੱਡੇ ਪੱਧਰ 'ਤੇ ਮਿਲਟਰੀ ਬੇਸ ਬਣਾਇਆ ਹੈ। ਉੱਥੇ ਟੈਂਕਾਂ ਅਤੇ ਫੌਜ ਦੀ ਭਾਰੀ ਤੈਨਾਤੀ ਕੀਤੀ ਗਈ ਹੈ ਅਤੇ ਲਗਾਤਾਰ ਹਮਲੇ ਕਰ ਰਹੇ ਹਨ।
Israel Hamas war Update: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਹਾਲਾਂਕਿ ਇਸ ਦੇ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਇਹ ਯੁੱਧ ਪਿਛਲੇ ਸਾਲ 7 ਅਕਤੂਬਰ 2023 ਨੂੰ ਸ਼ੁਰੂ ਹੋਇਆ ਸੀ, ਜਦੋਂ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਨੇ ਗਾਜ਼ਾ ਅਤੇ ਫਲਸਤੀਨ ਦੇ ਸਰਹੱਦੀ ਇਲਾਕਿਆਂ 'ਤੇ ਹਰ ਰੋਜ਼ ਹਮਲੇ ਕੀਤੇ ਹਨ। ਹਮਾਸ ਦੇ ਠਿਕਾਣਿਆਂ ਤੋਂ ਇਲਾਵਾ ਇਜ਼ਰਾਇਲੀ ਫੌਜ ਲੇਬਨਾਨ 'ਤੇ ਵੀ ਹਮਲੇ ਕਰ ਰਹੀ ਹੈ, ਜਿਸ ਕਰਕੇ ਲੱਗਦਾ ਹੈ ਕਿ ਉਹ ਲੇਬਨਾਨ ਨੂੰ ਦੂਜਾ ਗਾਜਾ ਬਣਾ ਦੇਵੇਗੀ।
ਨਿਊਜ਼18 ਦੀ ਰਿਪੋਰਟ ਮੁਤਾਬਕ ਗਾਜ਼ਾ ਪੱਟੀ 'ਚ ਸਥਿਤੀ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ। ਸਥਾਨਕ ਇਲਾਕੇ 'ਚ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਹਰ 10 ਮਿੰਟ ਬਾਅਦ ਇੱਕ ਵੱਡਾ ਧਮਾਕਾ ਹੁੰਦਾ ਹੈ। ਇਸ ਕਰਕੇ ਗਾਜ਼ਾ ਦਾ ਅਸਮਾਨ ਕਾਲੇ ਧੂੰਏਂ ਦੇ ਗੁਬਾਰ ਨਾਲ ਢੱਕਿਆ ਹੋਇਆ ਹੈ।
ਇਹ ਵੀ ਪੜ੍ਹੋ: ਹਾਰਟ ਅਟੈਕ ਆਉਣ ਤੋਂ ਹਫਤਾ ਪਹਿਲਾਂ ਇਨ੍ਹਾਂ 5 ਹਿੱਸਿਆਂ 'ਚ ਹੁੰਦਾ ਦਰਦ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਤੁਰੰਤ ਡਾਕਟਰ ਨੂੰ ਦਿਖਾਓ
ਇਜ਼ਰਾਈਲੀ ਫੌਜ ਨੂੰ ਹਾਸਲ ਜਨਤਾ ਦਾ ਸਮਰਥਨ
7 ਅਕਤੂਬਰ, 2022 ਨੂੰ ਹਮਾਸ ਨੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ, ਜਿਸ ਵਿਚ 1200 ਤੋਂ ਵੱਧ ਇਜ਼ਰਾਈਲੀ ਨਾਗਰਿਕਾਂ ਦੀ ਜਾਨ ਚਲੀ ਗਈ। ਹਮਾਸ ਨੇ ਕਿਬੁਟਜ਼ ਬੇਰੀ ਵਰਗੇ ਇਲਾਕਿਆਂ 'ਤੇ ਹਮਲੇ ਕੀਤੇ ਸਨ, ਸੈਂਕੜੇ ਲੋਕਾਂ ਨੂੰ ਮਾਰਿਆ ਸੀ ਅਤੇ ਕਈਆਂ ਨੂੰ ਬੰਧਕ ਬਣਾ ਲਿਆ ਸੀ। ਇਸ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਹੁਣ ਲਗਾਤਾਰ ਹਮਾਸ ਦੇ ਟਿਕਾਣਿਆਂ 'ਤੇ ਹਮਲੇ ਕਰ ਰਿਹਾ ਹੈ।
ਹਮਾਸ ਦੇ ਉਕਸਾਵੇ ਦਾ ਜਵਾਬ
ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਹਮਾਸ ਦੇ ਉਕਸਾਵੇ ਦਾ ਜਵਾਬ ਦੇ ਰਿਹਾ ਹੈ। ਹਾਲਾਂਕਿ, ਗਾਜ਼ਾ ਪੱਟੀ ਦੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ ਲਗਭਗ 42,000 ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮਾਸੂਮ ਬੱਚੇ ਅਤੇ ਔਰਤਾਂ ਹਨ। ਜ਼ਖਮੀਆਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਹੈ।
ਇਹ ਵੀ ਪੜ੍ਹੋ: ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਸਲਮਾਨ ਖਾਨ ਦੇ ਘਰ ਦੀ ਕੀਤੀ ਸੀ ਰੇਕੀ