'ਖਾਮੇਨੇਈ ਨੂੰ ਨਹੀਂ ਛੱਡਾਂਗੇ', ਹਸਪਤਾਲ ‘ਤੇ ਈਰਾਨ ਦੇ ਮਿਜ਼ਾਈਲ ਅਟੈਕ ਤੋਂ ਬਾਅਦ ਇਜ਼ਰਾਈਲ ਦੀ ਖੁੱਲ੍ਹੀ ਧਮਕੀ
Iran Israel War: ਈਰਾਨ ਨੇ ਇਜ਼ਰਾਈਲ ਦੇ ਸੋਰੋਕਾ ਹਸਪਤਾਲ 'ਤੇ ਮਿਜ਼ਾਈਲ ਨਾਲ ਹਮਲਾ ਕਰ ਦਿੱਤਾ, ਜਿਸ ਹਮਲੇ ਵਿੱਚ ਬਹੁਤ ਸਾਰੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

Iran Israel War: ਈਰਾਨ ਨੇ ਇਜ਼ਰਾਈਲ ਦੇ ਸੋਰੋਕਾ ਹਸਪਤਾਲ 'ਤੇ ਮਿਜ਼ਾਈਲ ਨਾਲ ਹਮਲਾ ਕਰ ਦਿੱਤਾ, ਜਿਸ ਹਮਲੇ ਵਿੱਚ ਬਹੁਤ ਸਾਰੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹੁਣ ਇਜ਼ਰਾਈਲ ਨੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਖਾਮੇਨੇਈ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਇਸ ਹਮਲੇ ਨੂੰ ਵਾਰ ਕ੍ਰਾਈਮ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਲਈ ਖਾਮੇਨੇਈ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੋਟਜ਼ ਨੇ ਹਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਰੱਖਿਆ ਮੰਤਰੀ ਕੋਟਜ਼ ਨੇ ਕਿਹਾ, "ਕਾਇਰ ਈਰਾਨੀ ਤਾਨਾਸ਼ਾਹ ਇੱਕ ਬੰਕਰ ਵਿੱਚ ਲੁਕਿਆ ਹੋਇਆ ਹੈ ਅਤੇ ਸਾਡੇ ਹਸਪਤਾਲਾਂ ਅਤੇ ਰਿਹਾਇਸ਼ੀ ਸਥਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਹ ਸਭ ਤੋਂ ਖਰਾਬ ਕਿਸਮ ਦਾ ਵਾਰ ਕ੍ਰਾਈਮ ਹੈ। ਖਾਮੇਨੇਈ ਨੂੰ ਇਸ ਲਈ ਸਜ਼ਾ ਭੁਗਤਣੀ ਪਵੇਗੀ। ਉਹ ਇਸ ਅਪਰਾਧ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।" ਕਾਟਜ਼ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲ ਰੱਖਿਆ ਬਲ ਨੂੰ ਤਹਿਰਾਨ ਵਿੱਚ ਹਮਲੇ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਖਾਮੇਨੇਈ ਨੂੰ ਚੇਤਾਵਨੀ ਦਿੱਤੀ ਹੈ। ਈਰਾਨ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਤੋਂ ਬਾਅਦ ਉਨ੍ਹਾਂ ਨੇ ਢੁਕਵਾਂ ਜਵਾਬ ਦਿੱਤਾ। ਨੇਤਨਯਾਹੂ ਨੇ ਐਕਸ 'ਤੇ ਲਿਖਿਆ, ਈਰਾਨ ਦੇ ਅੱਤਵਾਦੀ ਤਾਨਾਸ਼ਾਹ (ਖਾਮੇਨੇਈ) ਦੇ ਸੈਨਿਕਾਂ ਨੇ ਸਰੋਕਾ ਹਸਪਤਾਲ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਈਰਾਨ ਨੂੰ ਇਸ ਦੀ ਪੂਰੀ ਕੀਮਤ ਚੁਕਾਉਣੀ ਪਵੇਗੀ।
ਇਜ਼ਰਾਈਲ ਅਤੇ ਈਰਾਨ ਜੰਗ ਵਿਚਾਲੇ ਵਾਪਸ ਪਰਤੇ 110 ਵਿਦਿਆਰਥੀ
ਈਰਾਨ ਤੋਂ 110 ਭਾਰਤੀ ਵਿਦਿਆਰਥੀ ਸੁਰੱਖਿਅਤ ਵਾਪਸ ਪਰਤੇ ਹਨ, ਜਿਨ੍ਹਾਂ ਵਿੱਚ ਜੰਮੂ-ਕਸ਼ਮੀਰ ਦੇ 90 ਵਿਦਿਆਰਥੀ ਵੀ ਸ਼ਾਮਲ ਹਨ। ਸੁਰੱਖਿਅਤ ਆਪਣੇ ਦੇਸ਼ ਵਾਪਸ ਆਉਣ ਤੋਂ ਬਾਅਦ, ਸਾਰਿਆਂ ਨੇ ਭਾਰਤ ਸਰਕਾਰ, ਈਰਾਨ ਅਤੇ ਅਰਮੇਨੀਆ ਵਿੱਚ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ। 'ਆਪ੍ਰੇਸ਼ਨ ਸਿੰਧੂ' ਤਹਿਤ ਈਰਾਨ ਤੋਂ 110 ਭਾਰਤੀ ਨਾਗਰਿਕਾਂ ਨੂੰ ਸਫਲਤਾਪੂਰਵਕ ਕੱਢ ਕੇ ਪਹਿਲੀ ਉਡਾਣ ਨਵੀਂ ਦਿੱਲੀ ਪਹੁੰਚੀ। ਸਾਰੇ ਭਾਰਤੀ ਨਾਗਰਿਕਾਂ ਨੂੰ ਇੰਡੀਗੋ ਦੀ ਉਡਾਣ '6E 9487' ਰਾਹੀਂ ਦਿੱਲੀ ਲਿਆਂਦਾ ਗਿਆ।
ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਹਵਾਈ ਅੱਡੇ 'ਤੇ ਕੱਢੇ ਗਏ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ। ਈਰਾਨ ਦੀ ਉਰਮੀਆ ਮੈਡੀਕਲ ਯੂਨੀਵਰਸਿਟੀ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਉਡਾਣ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਉਤਰੀ।






















