(Source: ECI/ABP News/ABP Majha)
STSS: ਕੋਰੋਨਾ ਤੋਂ ਬਾਅਦ ਇਸ ਖਤਰਨਾਕ ਵਾਇਰਸ ਨੇ ਦਿੱਤੀ ਦਸਤਕ, ਲੱਛਣ ਨਜ਼ਰ ਆਉਣ 'ਤੇ 48 ਘੰਟਿਆਂ 'ਚ ਮਰੀਜ਼ ਦੀ ਮੌਤ ਪੱਕੀ
STSS: ਹਾਲੇ ਕੋਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਕਿ ਇਸ ਦੌਰਾਨ ਜਾਪਾਨ 'ਚ ਫੈਲ ਰਹੇ ਇਕ ਬੈਕਟੀਰੀਆ ਨੇ ਸਾਰਿਆਂ ਨੂੰ ਚਿੰਤਾ 'ਚ ਪਾ ਦਿੱਤੀ ਹੈ।
STSS: ਹਾਲੇ ਕੋਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਕਿ ਇਸ ਦੌਰਾਨ ਜਾਪਾਨ 'ਚ ਫੈਲ ਰਹੇ ਇਕ ਬੈਕਟੀਰੀਆ ਨੇ ਸਾਰਿਆਂ ਨੂੰ ਚਿੰਤਾ 'ਚ ਪਾ ਦਿੱਤੀ ਹੈ। ਇਸ ਵੇਲੇ ਜਾਪਾਨ 'ਚ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਵਾਲਾ ਬੈਕਟੀਰੀਆ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਸਿਰਫ 48 ਘੰਟਿਆਂ 'ਚ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਇਸ ਖਤਰਨਾਕ ਬੈਕਟੀਰੀਆ ਕਰਕੇ ਹੋਣ ਵਾਲੀ ਬਿਮਾਰੀ ਨੂੰ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਕਿਹਾ ਜਾਂਦਾ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਬੈਕਟੀਰੀਆ ਜਲਦੀ ਹੀ ਕੋਵਿਡ ਵਾਂਗ ਦੁਨੀਆ ਭਰ ਵਿੱਚ ਫੈਲ ਸਕਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਕੁਝ ਤੱਥ। ਜਾਪਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਇਹ ਇੱਕ ਰੇਅਰ ਬੈਕਟੀਰੀਆ ਹੈ, ਜਿਸ ਦੇ ਮਾਮਲੇ ਜਾਪਾਨ ਵਿੱਚ 1999 ਤੋਂ ਦਰਜ ਕੀਤੇ ਜਾ ਰਹੇ ਹਨ। ਹਰ ਸਾਲ STSS ਕਰਕੇ ਸੈਂਕੜੇ ਲੋਕ ਬਿਮਾਰ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Train Accident: ਭਿਆਨਕ ਰੇਲ ਹਾਦਸਾ, ਕੰਚਨਜੰਗਾ ਐਕਸਪ੍ਰੈਸ ਦੀ ਮਾਲ ਗੱਡੀ ਨਾਲ ਟੱਕਰ, 5 ਦੀ ਮੌਤ
ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ ਦੇ ਅਨੁਸਾਰ, ਸਾਲ 2023 ਵਿੱਚ 941 ਲੋਕ ਇਸ ਖ਼ਤਰਨਾਕ ਬੈਕਟੀਰੀਆ ਤੋਂ ਪ੍ਰਭਾਵਿਤ ਹੋਏ ਸਨ। ਹਾਲਾਂਕਿ ਇਸ ਸਾਲ 2 ਜੂਨ ਤੱਕ 977 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਪਾਨ ਤੋਂ ਇਲਾਵਾ ਯੂਰਪੀ ਦੇਸ਼ਾਂ ਸਮੇਤ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੀ ਬੀਮਾਰੀ ਦੇ ਮਾਮਲੇ ਸਾਹਮਣੇ ਆਏ ਹਨ। ਜਾਪਾਨ ਦੇ ਟੋਕਯੋ ਵੂਮੈਨਜ਼ ਮੈਡੀਕਲ ਯੂਨੀਵਰਸਿਟੀ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਪ੍ਰੋਫੈਸਰ ਕੇਨ ਕਿਕੂਚੀ ਦਾ ਕਹਿਣਾ ਹੈ ਕਿ ਜੇਕਰ ਜਾਪਾਨ ਵਿੱਚ ਸੰਕਰਮਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਲ 2024 ਵਿੱਚ ਲਗਭਗ 2500 ਲੋਕ ਇਸ ਬੈਕਟੀਰੀਆ ਦਾ ਸ਼ਿਕਾਰ ਹੋ ਸਕਦੇ ਹਨ।
ਚਿੰਤਾ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਨਾਲ ਮੌਤ ਦੀ ਦਰ 30 ਫੀਸਦੀ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਦੀ ਸਿਰਫ 48 ਘੰਟਿਆਂ 'ਚ ਮੌਤ ਹੋ ਸਕਦੀ ਹੈ। 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਬੈਕਟੀਰੀਆ ਦੀ ਲਾਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਅਤੇ ਇਸ ਉਮਰ ਵਰਗ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਇਸ ਘਾਤਕ ਬੈਕਟੀਰੀਆ ਦੇ ਮਾਮਲੇ ਸਿਰਫ਼ ਜਾਪਾਨ ਵਿੱਚ ਹੀ ਨਹੀਂ ਸਗੋਂ ਕਈ ਦੇਸ਼ਾਂ ਵਿੱਚ ਪਾਏ ਗਏ ਹਨ। WHO ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2022 ਵਿੱਚ STSS ਦੇ ਕੇਸਾਂ ਸਮੇਤ ਘੱਟੋ-ਘੱਟ 5 ਯੂਰਪੀ ਦੇਸ਼ਾਂ ਵਿੱਚ ਗਰੁੱਪ ਏ ਸਟ੍ਰੈਪਟੋਕਾਕਸ (iGAS) ਬਿਮਾਰੀ ਦੇ ਮਾਮਲੇ ਸਾਹਮਣੇ ਆਏ ਸਨ।
WHO ਨੇ ਉਸ ਸਮੇਂ ਕਿਹਾ ਸੀ ਕਿ ਕੋਵਿਡ-19 ਦੀਆਂ ਪਾਬੰਦੀਆਂ ਹਟਣ ਤੋਂ ਬਾਅਦ ਇਸ ਬਿਮਾਰੀ ਦੇ ਮਾਮਲੇ ਵੱਧ ਗਏ ਹਨ। ਭਾਰਤ ਵਿੱਚ ਹੁਣ ਤੱਕ ਇਸ ਬਿਮਾਰੀ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਮਾਹਿਰਾਂ ਅਨੁਸਾਰ ਦੇਸ਼ ਵਿੱਚ ਇਸ ਸਮੇਂ ਇਸ ਬੈਕਟੀਰੀਆ ਦਾ ਕੋਈ ਖ਼ਤਰਾ ਨਹੀਂ ਹੈ ਪਰ ਇਸ ਸਬੰਧੀ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 16 ਜ਼ਿਲ੍ਹਿਆਂ 'ਚ ਰੈੱਡ ਅਲਰਟ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ