ਪੜਚੋਲ ਕਰੋ

Canada PM Justin Trudeau: ਪ੍ਰਧਾਨ ਮੰਤਰੀ ਦੀ ਹਾਜ਼ਰੀ 'ਚ ਲੱਗੇ ਖਾਲਿਸਤਾਨ ਦੇ ਨਾਅਰੇ, ਟਰੂਡੋ ਨੇ ਸਿੱਖਾਂ ਦੀ ਆਜ਼ਾਦੀ ਤੇ ਰਾਖੀ ਲਈ ਕੀਤਾ ਵੱਡਾ ਐਲਾਨ

Canada News: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਦੇ ਐਲਾਨ ਦੌਰਾਨ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ।

Canada News: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਦੇ ਐਲਾਨ ਦੌਰਾਨ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਟਰੂਡੋ ਨੇ ਦੇਸ਼ ਦੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਕੀਮਤ ‘ਤੇ ਉਨ੍ਹਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਹੈ। 

ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਟੋਰਾਂਟੋ ਵਿੱਚ ਖਾਲਸਾ ਦਿਵਸ ਸਮਾਰੋਹ ਦੌਰਾਨ ਕਿਹਾ, ‘ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਲਗਪਗ 800000 ਕੈਨੇਡੀਅਨਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਤੇ ਅਸੀਂ ਹਮੇਸ਼ਾ ਨਫ਼ਰਤ ਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।’

ਦਰਅਸਲ ਟੋਰਾਂਟੋ ਵਿੱਚ ਸਭ ਤੋਂ ਵੱਡੇ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਖਾਲਸਾ ਡੇਅ ਲਈ ਐਤਵਾਰ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ। ਓਂਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਅਨੁਸਾਰ ਇਹ ਖਾਲਸਾ ਡੇਅ ਤੇ ਸਿੱਖ ਨਵੇਂ ਸਾਲ ਮੌਕੇ ਇਹ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ। 

ਇਸ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ: China-Pakistan Storm: ਪਾਕਿਸਤਾਨ ਅਤੇ ਚੀਨ 'ਚ ਤੂਫਾਨ ਨੇ ਮਚਾਈ ਤਬਾਹੀ, 27 ਲੋਕਾਂ ਦੀ ਗਈ ਜਾਨ, ਦੇਖੋ ਵੀਡੀਓ

ਦੱਸ ਦਈਏ ਕਿ ਪਿਛਲੇ ਸਾਲ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਤਣਾਅ ਰਿਹਾ ਹੈ। ਜਸਟਿਨ ਟਰੂਡੋ ਨੇ ਭਾਰਤ 'ਤੇ ਕੈਨੇਡਾ 'ਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਭਾਰਤ ਲਗਾਤਾਰ ਜਸਟਿਨ ਟਰੂਡੋ ਤੋਂ ਇਨ੍ਹਾਂ ਦਾਅਵਿਆਂ ਸਬੰਧੀ ਸਬੂਤ ਮੰਗਦਾ ਆ ਰਿਹਾ ਹੈ। ਟਰੂਡੋ ਨੇ ਕਿਹਾ, "ਅਸੀਂ ਅੱਜ ਇੱਥੇ ਇਹ ਯਾਦ ਰੱਖਣ ਲਈ ਇਕੱਠੇ ਹੋਏ ਹਾਂ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਵਿਭਿੰਨਤਾ ਹੈ।" ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ, ਸਗੋਂ ਆਪਣੇ ਮਤਭੇਦਾਂ ਕਾਰਨ ਮਜ਼ਬੂਤ ​​ਹਾਂ।

ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘ਜਦੋਂ ਅਸੀਂ ਮਤਭੇਦ ਨੂੰ ਦੇਖਦੇ ਹਾਂ, ਤਾਂ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਸਿੱਖ ਕਦਰਾਂ-ਕੀਮਤਾਂ ਕੈਨੇਡੀਅਨ ਕਦਰਾਂ-ਕੀਮਤਾਂ ਹਨ। ਸੱਚ, ਨਿਆਂ, ਖੁੱਲ੍ਹਾਪਣ, ਦਇਆ, ਸੇਵਾ, ਮਨੁੱਖੀ ਅਧਿਕਾਰ। ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਹਨ। ਇਹ ਸਿੱਖ ਕੈਨੇਡੀਅਨ ਭਾਈਚਾਰਿਆਂ ਦੇ ਦਿਲ ਦੀਆਂ ਕਦਰਾਂ ਕੀਮਤਾਂ ਹਨ। 

ਉਨ੍ਹਾਂ ਅੱਗੇ ਕਿਹਾ, 'ਇੱਥੇ ਲਗਪਗ 8 ਲੱਖ ਕੈਨੇਡੀਅਨ ਸਿੱਖ ਵਿਰਸੇ ਦੇ ਵਸਨੀਕ ਹਨ। ਅਸੀਂ ਤੁਹਾਡੇ ਅਧਿਕਾਰਾਂ ਤੇ ਤੁਹਾਡੀ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ। ਅਸੀਂ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ। ਇਸ ਲਈ, ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ, ਸਾਰੇ ਗੁਰਦੁਆਰਿਆਂ ਸਮੇਤ ਕਮਿਊਨਿਟੀ ਸੈਂਟਰਾਂ ਤੇ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਵਧਾ ਰਹੇ ਹਾਂ।

ਇਸ ਦੌਰਾਨ ਟਰੂਡੋ ਨੇ ਅੰਮ੍ਰਿਤਸਰ ਸਮੇਤ ਭਾਰਤ ਲਈ ਹੋਰ ਉਡਾਣਾਂ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਬਿਲਕੁਲ ਮੌਲਿਕ ਅਧਿਕਾਰ ਦੇ ਬਰਾਬਰ ਹੈ, ਜਿਸ ਦੀ ਗਾਰੰਟੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਵਿੱਚ ਦਿੱਤੀ ਗਈ ਹੈ। ਅਸੀਂ ਤੁਹਾਡੇ ਨਾਲ ਖੜ੍ਹੇ ਰਹਾਂਗੇ। ਓਂਟਾਰੀਓ ਸਿੱਖ ਤੇ ਗੁਰਦੁਆਰਾ ਕੌਂਸਲ ਹਰ ਸਾਲ ਖਾਲਸਾ ਪਰੇਡ  ਕਰਵਾਉਂਦੀ ਹੈ, ਜਿਸ ਵਿੱਚ ਦੂਰੋਂ-ਦੂਰੋਂ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ। ਇਸ ਦੌਰਾਨ ਲੋਕਾਂ ਨੂੰ ਮੁਫਤ ਭੋਜਨ ਦਿੱਤਾ ਜਾਂਦਾ ਹੈ। ਇੱਥੇ ਸਿੱਖ ਅਰਦਾਸ ਕਰਦੇ ਹਨ।

ਇਹ ਵੀ ਪੜ੍ਹੋ: Indian Murder: ਸਨਕੀ ਭਾਰਤੀ ਆਸ਼ਕ ਨੇ ਲੰਦਨ 'ਚ ਆਪਣੀ ਐਕਸ ਗਰਲਫਰੈਂਡ ਦਾ ਕੀਤਾ ਕਤਲ, ਹੁਣ ਅਦਾਲਤ 'ਤੇ ਸੁਣਾਈ ਸਜ਼ਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Advertisement
ABP Premium

ਵੀਡੀਓਜ਼

Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'Bhagwant Mann| CM ਨੇ ਜਦੋਂ ਪਹਿਲੀ ਵਾਰੀ ਜਲੰਧਰ ਆਉਣ ਦਾ ਪੁਰਾਣਾ ਕਿੱਸਾ ਸੁਣਾਇਆBhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?Bhagwant Mann| 'ਚੰਨੀ ਕਿਧਰੇ ਹੋਰ ਫਿਰਦਾ, ਬਾਜਵਾ ਏਧਰ ਨੂੰ ਫਿਰਦਾ, ਦੱਸੋ ਮੈਂ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
UTI: ਪਿਸ਼ਾਬ ਕਰਨ ਵੇਲੇ ਪੈ ਰਿਹਾ ਸਾੜ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ
UTI: ਪਿਸ਼ਾਬ ਕਰਨ ਵੇਲੇ ਪੈ ਰਿਹਾ ਸਾੜ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Indian Team Prize Money: ਭਾਰਤੀ ਟੀਮ 'ਚ ਕਿਵੇਂ ਵੰਡੀ ਜਾਵੇਗੀ 125 ਕਰੋੜ ਦੀ ਪ੍ਰਾਈਜ਼ ਮਨੀ? ਇੰਨਾ ਕੱਟਿਆ ਜਾਵੇਗਾ ਟੈਕਸ
Indian Team Prize Money: ਭਾਰਤੀ ਟੀਮ 'ਚ ਕਿਵੇਂ ਵੰਡੀ ਜਾਵੇਗੀ 125 ਕਰੋੜ ਦੀ ਪ੍ਰਾਈਜ਼ ਮਨੀ? ਇੰਨਾ ਕੱਟਿਆ ਜਾਵੇਗਾ ਟੈਕਸ
Embed widget