(Source: ECI/ABP News/ABP Majha)
Kim Jong Un: ਹਰ ਸਾਲ 25 'ਕੁਆਰੀਆਂ ਕੁੜੀਆਂ' ਨੂੰ ਚੁਣਦਾ ਕਿਮ ਜੋਂਗ, ਤਾਨਾਸ਼ਾਹ ਬਾਰੇ ਸਨਸਨੀਖੇਜ਼ ਦਾਅਵਾ
ਪਾਰਕ ਦਾ ਕਹਿਣਾ ਹੈ ਕਿ ਲੜਕੀਆਂ ਦੀ ਚੋਣ ਦਾ ਕੰਮ ਵੱਡੇ ਪੱਧਰ 'ਤੇ ਚੱਲਦਾ ਹੈ। ਇਸ ਦੇ ਲਈ ਕਿਮ ਜੋਂਗ ਉਨ ਦੇ ਲੋਕ ਸਕੂਲ ਵੀ ਜਾਂਦੇ ਹਨ ਅਤੇ ਖੂਬਸੂਰਤ ਕੁੜੀਆਂ ਦੀ ਤਲਾਸ਼ ਕਰਦੇ ਹਨ। ਇੱਕ ਵਾਰ ਜਦੋਂ ਉਨ੍ਹਾਂ ਨੂੰ ਸੁੰਦਰ ਕੁੜੀਆਂ ਮਿਲ ਜਾਂਦੀਆਂ ਹਨ ਤਾਂ ਉਸਦੇ ਪਰਿਵਾਰ ਅਤੇ ਰਾਜਨੀਤਿਕ ਰੁਤਬੇ ਦੀ ਜਾਂਚ ਕੀਤੀ ਜਾਂਦੀ ਹੈ।
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਹਰ ਸਾਲ 25 ਕੁਆਰੀਆਂ ਕੁੜੀਆਂ ਦੀ ਚੋਣ ਕਰਦਾ ਹੈ। ਇਨ੍ਹਾਂ ਕੁੜੀਆਂ ਨੂੰ ਚੁਣ ਕੇ ਉਹ ਆਪਣੇ Pleasure Squad ਦਾ ਹਿੱਸਾ ਬਣਾਉਂਦਾ ਹੈ ਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਰੱਖਦਾ ਹੈ ਅਤੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦਾ ਹੈ।
ਡੇਲੀ ਸਟਾਰ ਦੀ ਇੱਕ ਰਿਪੋਰਟ 'ਚ 30 ਸਾਲਾ ਕੋਰੀਆਈ ਯੂਟਿਊਬਰ ਅਤੇ ਲੇਖਕ ਓਨਮੀ ਪਾਰਕ ਨੇ ਦਾਅਵਾ ਕੀਤਾ ਹੈ ਕਿ ਲੜਕੀਆਂ ਦੀ ਚੋਣ ਕਰਦੇ ਸਮੇਂ ਉਨ੍ਹਾਂ ਦੀ ਖ਼ੂਬਸੂਰਤੀ ਦੇ ਨਾਲ-ਨਾਲ ਉਨ੍ਹਾਂ ਦੀ ਸਿਆਸੀ ਵਫਾਦਾਰੀ ਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਹੈ। ਪਾਰਕ ਦਾ ਦਾਅਵਾ ਹੈ ਕਿ ਉਸਨੂੰ ਪਲੈਜ਼ਰ ਸਕੁਐਡ ਵਿੱਚ ਸ਼ਾਮਲ ਕਰਨ ਲਈ ਦੋ ਵਾਰ ਖੋਜ ਵੀ ਕੀਤੀ ਗਈ ਸੀ ਪਰ ਪਰਿਵਾਰਕ ਹਾਲਾਤਾਂ ਕਾਰਨ ਉਸਦੀ ਚੋਣ ਨਹੀਂ ਕੀਤੀ ਗਈ ਸੀ। ਓਨਮੀ 2007 ਵਿੱਚ 13 ਸਾਲ ਦੀ ਉਮਰ ਵਿੱਚ ਉੱਤਰੀ ਕੋਰੀਆ ਤੋਂ ਭੱਜ ਗਈ ਸੀ। ਇਸ ਤੋਂ ਬਾਅਦ ਉਹ ਦੱਖਣੀ ਕੋਰੀਆ ਅਤੇ ਫਿਰ ਅਮਰੀਕਾ ਚਲੀ ਗਈ।
ਪਾਰਕ ਦਾ ਕਹਿਣਾ ਹੈ ਕਿ ਲੜਕੀਆਂ ਦੀ ਚੋਣ ਦਾ ਕੰਮ ਵੱਡੇ ਪੱਧਰ 'ਤੇ ਚੱਲਦਾ ਹੈ। ਇਸ ਦੇ ਲਈ ਕਿਮ ਜੋਂਗ ਉਨ ਦੇ ਲੋਕ ਸਕੂਲ ਵੀ ਜਾਂਦੇ ਹਨ ਅਤੇ ਖੂਬਸੂਰਤ ਕੁੜੀਆਂ ਦੀ ਤਲਾਸ਼ ਕਰਦੇ ਹਨ। ਇੱਕ ਵਾਰ ਜਦੋਂ ਉਨ੍ਹਾਂ ਨੂੰ ਸੁੰਦਰ ਕੁੜੀਆਂ ਮਿਲ ਜਾਂਦੀਆਂ ਹਨ ਤਾਂ ਉਸਦੇ ਪਰਿਵਾਰ ਅਤੇ ਰਾਜਨੀਤਿਕ ਰੁਤਬੇ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਸਾਰੀਆਂ ਕੁੜੀਆਂ ਦੇ ਨਾਂਅ ਹਟਾ ਦਿੱਤੇ ਜਾਂਦੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉੱਤਰੀ ਕੋਰੀਆ ਤੋਂ ਭੱਜ ਗਏ ਹਨ। ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਦੱਖਣੀ ਕੋਰੀਆ ਅਤੇ ਹੋਰ ਦੇਸ਼ਾਂ ਵਿੱਚ ਹਨ।
ਰਿਪੋਰਟ ਮੁਤਾਬਕ ਲੜਕੀਆਂ ਦੀ ਪਰਿਵਾਰਕ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਅਗਲਾ ਕਦਮ ਉਨ੍ਹਾਂ ਦੀ ਮੈਡੀਕਲ ਜਾਂਚ ਹੈ। ਮੈਡੀਕਲ ਜਾਂਚ ਦਾ ਮਕਸਦ ਇਹ ਦੇਖਣਾ ਹੈ ਕਿ ਲੜਕੀ ਕੁਆਰੀ ਹੈ ਜਾਂ ਨਹੀਂ। ਇਸ ਤੋਂ ਬਾਅਦ ਲੜਕੀਆਂ ਨੂੰ ਕੁਝ ਹੋਰ ਮੈਡੀਕਲ ਟੈਸਟ ਕਰਵਾਉਣੇ ਪੈਣਗੇ। ਲੜਕੀ ਦੇ ਸਰੀਰ 'ਤੇ ਇੱਕ ਛੋਟਾ ਜਿਹਾ ਨਿਸ਼ਾਨ ਵੀ ਅਯੋਗਤਾ ਦਾ ਕਾਰਨ ਹੋ ਸਕਦਾ ਹੈ। ਸਾਰੇ ਟੈਸਟਾਂ ਤੋਂ ਬਾਅਦ ਚੁਣੀਆਂ ਗਈਆਂ ਕੁੜੀਆਂ ਨੂੰ ਰਾਜਧਾਨੀ ਪਿਓਂਗਯਾਂਗ ਭੇਜਿਆ ਜਾਂਦਾ ਹੈ। ਜਦੋਂ ਕੁੜੀਆਂ ਪਲੈਜ਼ਰ ਸਕੁਐਡ ਦਾ ਹਿੱਸਾ ਬਣ ਜਾਂਦੀਆਂ ਹਨ, ਤਾਂ ਉਨ੍ਹਾਂ ਦਾ ਕੰਮ ਸਿਰਫ਼ ਜਿਨਸੀ ਅਨੰਦ ਪ੍ਰਦਾਨ ਕਰਨਾ ਹੁੰਦਾ ਹੈ।