North vs South: ਕਿਮ ਜੋਂਗ ਨੇ ਤੜਕੇ-ਤੜਕੇ ਦੱਖਣੀ ਕੋਰੀਆ 'ਚ ਮਚਾਈ ‘ਤਬਾਹੀ’, ਦਾਗੇ 200 ਗੋਲੇ
North Korea fires artillery: ਦੱਖਣੀ ਕੋਰੀਆ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ 'ਭੜਕਾਊ ਕਾਰਵਾਈ' ਕਰਾਰ ਦਿੱਤਾ ਹੈ।

North Korea fires artillery: ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਵੱਲ 200 ਰਾਉਂਡ ਬੰਬ ਸੁੱਟੇ ਹਨ ਹਾਲਾਂਕਿ ਇਹ ਬੰਬ ਦੱਖਣੀ ਕੋਰੀਆਈ ਖੇਤਰ 'ਚ ਨਹੀਂ ਡਿੱਗੇ ਹਨ ਪਰ ਫਿਰ ਵੀ ਇਲਾਕੇ 'ਚ ਹਫੜਾ-ਦਫੜੀ ਮਚ ਗਈ ਹੈ। ਦੱਖਣੀ ਕੋਰੀਆ ਦੀ ਫੌਜ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਦੱਖਣ ਵਿੱਚ ਯੋਨਪਯੋਂਗ ਟਾਪੂ ਵੱਲ 200 ਰਾਉਂਡ ਦੇ ਤੋਪਖਾਨੇ ਦਾ ਵੱਡਾ ਗੋਲਾ ਦਾਗਿਆ। ਇਸ ਤੋਂ ਤੁਰੰਤ ਬਾਅਦ ਦੱਖਣੀ ਕੋਰੀਆ ਨੇ ਟਾਪੂ 'ਤੇ ਰਹਿਣ ਵਾਲੇ 2 ਹਜ਼ਾਰ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚਿਤਾਵਨੀ ਜਾਰੀ ਕੀਤੀ। ਦੱਖਣੀ ਕੋਰੀਆ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ 'ਭੜਕਾਊ ਕਾਰਵਾਈ' ਕਰਾਰ ਦਿੱਤਾ ਹੈ।
ਹਾਲ ਹੀ 'ਚ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿਚਾਲੇ ਤਣਾਅ ਘੱਟ ਕਰਨ ਲਈ ਸਮਝੌਤੇ ਹੋਏ ਸਨ ਪਰ ਜ਼ਾਹਰ ਹੈ ਕਿ ਇਸ ਘਟਨਾ ਤੋਂ ਬਾਅਦ ਇਹ ਸਮਝੌਤਾ ਖਤਮ ਹੋ ਗਿਆ ਹੈ। ਦਸੰਬਰ 2022 ਵਿੱਚ, ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੀ ਸਰਹੱਦ ਨਾਲ ਲੱਗਦੇ ਸਮੁੰਦਰ ਵਿੱਚ ਬੰਬਾਰੀ ਕੀਤੀ ਸੀ। 2010 ਵਿੱਚ ਵੀ ਕਿਮ ਜੋਂਗ ਉਨ ਨੇ ਯੋਨਪਯੋਂਗ ਟਾਪੂ ਉੱਤੇ ਹਮਲਾ ਕੀਤਾ ਸੀ ਜਿਸ ਵਿੱਚ 4 ਲੋਕ ਮਾਰੇ ਗਏ ਸਨ।
ਧੀ ਬਣੇਗੀ ਕਿਮ ਜੋਂਗ ਉਨ ਦੀ ਉੱਤਰਾਧਿਕਾਰੀ
ਵੀਰਵਾਰ ਨੂੰ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਉਨ ਆਪਣੀ ਧੀ ਨੂੰ ਆਪਣਾ ਉੱਤਰਾਧਿਕਾਰੀ ਬਣਾਉਣਾ ਚਾਹੁੰਦੇ ਹਨ। ਹਾਲਾਂਕਿ ਕਿਮ ਦੀ ਧੀ ਬਾਰੇ ਜਨਤਕ ਤੌਰ 'ਤੇ ਬਹੁਤੀ ਜਾਣਕਾਰੀ ਨਹੀਂ ਹੈ।
ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਮ ਦੀ ਬੇਟੀ ਦਾ ਨਾਂਅ ਕਿਮ ਜੋ ਏ. ਹੈ। ਕਿਮ ਦੀ ਧੀ ਨੂੰ ਕਈ ਵਾਰ ਹਥਿਆਰਾਂ ਦੀ ਜਾਂਚ ਵਾਲੀ ਥਾਂ 'ਤੇ ਕਿਮ ਨਾਲ ਦੇਖਿਆ ਜਾ ਚੁੱਕਾ ਹੈ। ਦੱਖਣੀ ਕੋਰੀਆਈ ਮੀਡੀਆ ਮੁਤਾਬਕ, ਫੌਜ ਦੇ ਜਰਨੈਲ ਕਿਮ ਦੀ ਬੇਟੀ ਨੂੰ ਸਲਾਮ ਕਰਦੇ ਹਨ ਜਾਂ ਉਸ ਦੇ ਸਾਹਮਣੇ ਗੋਡੇ ਟੇਕ ਕੇ ਉਸ ਦਾ ਸਵਾਗਤ ਕਰਦੇ ਹਨ ਅਤੇ ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਿਮ ਹੌਲੀ-ਹੌਲੀ ਉਸ ਦੀ ਜਗ੍ਹਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
