ਪੜਚੋਲ ਕਰੋ
Advertisement
ਟਰੰਪ ਹਾਰ ਮਨਣ ਨੂੰ ਤਿਆਰ ਨਹੀਂ, ਤਲਾਕ ਦੀਆਂ ਅਫ਼ਵਾਹਾਂ ਵਿਚਕਾਰ ਟਰੰਪ ਦੇ ਨਾਲ ਆਈ ਮੇਲਾਨੀਆ
ਡੋਨਾਲਡ ਟਰੰਪ ਅਜੇ ਤੱਕ ਅਮਰੀਕੀ ਚੋਣ ਵਿਚ ਹਾਰ ਮੰਨਣ ਲਈ ਤਿਆਰ ਨਹੀਂ ਹਨ। ਟਰੰਪ ਨੇ ਕਿਹਾ ਹੈ ਕਿ ਉਹ ਅੱਜ ਤੋਂ ਕਾਨੂੰਨੀ ਲੜਾਈ ਨੂੰ ਹੋਰ ਤੇਜ਼ ਕਰਨਗੇ ਅਤੇ ਉਦੋਂ ਤੱਕ ਚੁੱਪ ਨਹੀਂ ਰਹਿਣਗੇ ਜਦੋਂ ਤੱਕ ਵੋਟਾਂ ਦੀ ਗਿਣਤੀ ਇਮਾਨਦਾਰੀ ਨਾਲ ਪੂਰੀ ਨਹੀਂ ਕੀਤੀ ਜਾਂਦੀ। ਪਤਨੀ ਮੇਲਾਨੀਆ ਨੇ ਵੀ ਉਨ੍ਹਾਂ ਦੇ ਸਮਰਥਨ ਵਿਚ ਟਵੀਟ ਕੀਤਾ ਹੈ।
ਵਾਸ਼ਿੰਗਟਨ: ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ (melania trump) ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਆਪਣੀ ਚੁੱਪੀ ਤੋੜੀ ਹੈ। ਮੇਲਾਨੀਆ ਨੇ ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ (Joe Biden) ਦੀ ਜਿੱਤ ਬਾਰੇ ਆਪਣੇ ਪਤੀ ਡੋਨਾਲਡ ਟਰੰਪ (Donald trump) ਦੇ ਦਾਅਵਿਆਂ ਦੀ ਹਮਾਇਤ ਕੀਤੀ ਹੈ। ਉਸਨੇ ਟਵੀਟ ਕਰਕੇ ਲਿਖਿਆ ਹੈ ਕਿ ਸਿਰਫ ਕਨੂੰਨੀ ਵੋਟਾਂ ਗਿਣਤੀ ਜਾਣੀ ਚਾਹੀਦੀ ਹੈ। ਦੱਸ ਦੇਈਏ ਕਿ ਟਰੰਪ ਨੇ ਚੋਣਾਂ ਦੀ ਪ੍ਰਮਾਣ ਪੱਤਰਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਵੱਡੇ ਪੱਧਰ ‘ਤੇ ਫੇਕ ਵੋਟਿੰਗ ਅਤੇ ਚੋਣ ਦੁਰਵਰਤੋਂ ਦਾ ਦੋਸ਼ ਲਗਾਇਆ ਹੈ।
ਵੇਖੋ ਮੇਲਾਨੀਆ ਦਾ ਟਵੀਟ:
ਟਰੰਪ ਨੂੰ ਤਲਾਕ ਦੇਣ ਬਾਰੇ ਕਿਆਸਅਰਾਈਆਂ: ਇਸ ਤੋਂ ਪਹਿਲਾਂ ਕੱਲ੍ਹ ਖ਼ਬਰਾਂ ਆਈਆਂ ਸੀ ਕਿ ਮੇਲਾਨੀਆ ਟਰੰਪ ਬਹੁਤ ਜਲਦੀ ਹੀ ਡੋਨਾਲਡ ਟਰੰਪ ਨੂੰ ਤਲਾਕ ਦੇ ਸਕਦੀ ਹੈ। ਡੇਲੀ ਮੇਲ ਦੀ ਖ਼ਬਰ ਮੁਤਾਬਕ ਮੇਲਾਨੀਆ ਚੋਣਾਂ ਤੋਂ ਬਾਅਦ ਟਰੰਪ ਨੂੰ ਛੱਡ ਸਕਦੀ ਹੈ। ਮੇਲਾਨੀਆ ਟਰੰਪ ਦੀ ਤੀਜੀ ਪਤਨੀ ਹੈ। ਦੋਵਾਂ ਦਾ ਵਿਆਹ ਸਾਲ 2005 ‘ਚ ਹੋਇਆ ਸੀ। ਇਸ ਦੇ ਨਾਲ ਹੀ ਇਹ ਹੈਰਾਨ ਕਰਨ ਵਾਲਾ ਦਾਅਵਾ ਮੇਲਾਨਿਆ ਦੀ ਸਾਬਕਾ ਸਹਿਯੋਗੀ ਸਟੀਫਨੀ ਵੋਲਕੋਫ ਨੇ ਕੀਤਾ ਹੈ। ਟਰੰਪ ਨੂੰ ਯੂਐਸ ਚੋਣਾਂ ‘ਚ ਹਾਰ ਮਿਲੀ ਹੈ ਪਰ ਉਹ ਬੋਖਲਾਹਟ ‘ਚ ਇਸ ਨੂੰ ਸਵੀਕਾਰ ਨਹੀਂ ਕਰ ਰਿਹੇ। ਟਰੰਪ ਦੇ ਸਾਬਕਾ ਰਾਜਨੀਤਿਕ ਸਹਾਇਕ ਓਮਰੋਸਾ ਨਿਊਮੈਨ ਨੇ ਦਾਅਵਾ ਕੀਤਾ ਕਿ ਟਰੰਪ ਅਤੇ ਮੇਲਾਨੀਆ ਦਾ ਪੰਦਰਾਂ ਸਾਲ ਪੁਰਾਣਾ ਵਿਆਹ ਹੁਣ ਖ਼ਤਮ ਹੋ ਗਿਆ ਹੈ। ਟਰੰਪ ਦੇ ਵ੍ਹਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਮੇਲਾਨੀਆ ਟਰੰਪ ਨੂੰ ਤਲਾਕ ਦੇਵੇਗੀ। ਹਵਾ ‘ਚ ਟਕਰਾਏ ਦੋ ਹੈਲੀਕਾਪਟਰ, ਹਾਦਸੇ ਵਿਚ ਇੱਕ ਔਰਤ ਸਣੇ ਦੋ ਦੀ ਮੌਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904The American people deserve fair elections. Every legal - not illegal - vote should be counted. We must protect our democracy with complete transparency.
— Melania Trump (@FLOTUS) November 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement