ਟਰੱਕ 'ਚ ਹਵਾ ਭਰਵਾਉਣ ਗਿਆ ਵਿਅਕਤੀ ਕਲਰਕ ਦੀ ਗਲਤੀ ਨਾਲ ਬਣ ਗਿਆ ਕਰੋੜਪਤੀ
ਲਾਟਰੀ ਨਾਲ ਉਨ੍ਹਾਂ ਨੂੰ ਪੂਰੇ 15 ਕਰੋੜ ਰੁਪਏ ਮਿਲੇ। ਉਹ ਵੀ ਉਸ ਟਿਕਟ ਤੇ ਜੋ ਉਨ੍ਹਾਂ ਨੂੰ ਗਲਤੀ ਨਾਲ ਮਿਲਿਆ ਸੀ।
ਕੋਈ ਇਨਸਾਨ ਕਦੋਂ ਕਰੋੜਪਤੀ ਬਣ ਜਾਵੇ ਕਿਸਮਤ ਦਾ ਕੁਝ ਪਤਾ ਨਹੀਂ ਲੱਗਦਾ। ਅਮਰੀਕਾ 'ਚ ਇਕ ਕਲਰਕ ਦੀ ਛੋਟੀ ਜਿਹੀ ਗਲਤੀ ਨਾਲ ਇਕ ਵਿਅਕਤੀ ਕਰੋੜਪਤੀ ਬਣ ਗਿਆ। ਉਸ ਦੀ 15 ਕਰੋੜ ਰੁਪਏ ਦੀ ਲੌਟਰੀ ਲੱਗ ਗਈ।
ਅਮਰੀਕਾ ਦੇ ਮਿਸ਼ੀਗਨ ਸ਼ਹਿਰ ਦਾ ਰਹਿਣ ਵਾਲਾ ਇਕ ਵਿਅਕਤੀ ਆਪਣੀ ਪਤਨੀ ਨਾਲ ਟਰੱਕ 'ਚ ਹਵਾ ਭਰਵਾਉਣ ਗਿਆ ਸੀ। ਇਸ ਦੌਰਾਨ ਉਹ ਏਅਰ ਮਸ਼ੀਨ 'ਚ ਪੈਸੇ ਪਾਉਣ ਲਈ ਕਲਰਕ ਕੋਲ ਖੁੱਲ੍ਹੇ ਪੈਸੇ ਲੈਣ ਚਲਾ ਗਿਆ। ਕਲਰਕ ਨੇ ਉਸ ਨੂੰ 10 ਡਾਲਰ ਲਕੀ 7 ਦੇ ਸਕ੍ਰੈਚ-ਆਫ ਟਿਕਟ ਲਈ ਵੀ ਬੋਲ ਦਿੱਤਾ। ਹਾਲਾਕਿ ਕਲਰਕ ਨੇ ਉਸ ਨੂੰ ਇਸ ਦੌਰਾਨ ਗਲਤੀ ਨਾਲ 20 ਡਾਲਰ ਦਾ ਲਾਟਰੀ ਟਿਕਟ ਦੇ ਦਿੱਤਾ।
ਇੱਥੋਂ ਤਕ ਕਿ ਕਲਰਕ ਨੇ ਇਹ ਲਾਟਰੀ ਉਨ੍ਹਾਂ ਨੂੰ ਵਾਪਸ ਕਰਨ ਲਈ ਵੀ ਕਿਹਾ ਤੇ ਪਰ ਉਸ ਵਿਅਕਤੀ ਨੇ ਵਾਪਸ ਨਹੀਂ ਕੀਤਾ। ਵਿਅਕਤੀ ਨੇ ਮੀਡੀਆ ਨੂੰ ਕਿਹਾ ਕਿ ਕਲਰਕ ਨੇ ਗਲਤੀ ਨਾਲ ਉਨ੍ਹਾਂ ਨੂੰ 20 ਡਾਲਰ ਦਾ ਟਿਕਟ ਦੇ ਦਿੱਤਾ ਸੀ। ਕਲਰਕ ਨੇ ਉਨ੍ਹਾਂ ਨੂੰ ਐਕਸਚੇਂਜ ਕਰਨ ਦੀ ਪੇਸ਼ਕਸ਼ ਕੀਤੀ ਸੀ। ਪਰ ਉਨ੍ਹਾਂ ਇਹੀ ਟਿਕਟ ਆਪਣੇ ਕੋਲ ਰੱਖ ਲਿਆ।
ਜਦੋਂ ਲਾਟਰੀ ਦੇ ਨਤੀਜੇ ਨਿੱਕਲੇ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸ ਲਾਟਰੀ ਨਾਲ ਉਨ੍ਹਾਂ ਨੂੰ ਪੂਰੇ 15 ਕਰੋੜ ਰੁਪਏ ਮਿਲੇ। ਉਹ ਵੀ ਉਸ ਟਿਕਟ ਤੇ ਜੋ ਉਨ੍ਹਾਂ ਨੂੰ ਗਲਤੀ ਨਾਲ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਗਲਤੀ ਨਾਲ ਮਿਲੇ ਇਸ ਟਿਕਟ ਨਾਲ ਉਹ ਮਾਲਾਮਾਲ ਹੋ ਗਏ। ਇਨ੍ਹਾਂ ਪੈਸਿਆਂ ਨਾਲ ਉਨ੍ਹਾਂ ਨੇ ਆਪਣਾ ਇਕ ਘਰ ਖਰੀਦਿਆ। ਇਸ ਘਰ ਦਾ ਸੁਫ਼ਨਾ ਉਹ ਕਈ ਸਾਲਾਂ ਤੋਂ ਦੇਖ ਰਹੇ ਸਨ।
ਇਹ ਵੀ ਪੜ੍ਹੋ: 15 ਅਗਸਤ ਆਜ਼ਾਦੀ ਦਿਹਾੜਾ, ਪੰਜਾਬ 'ਚ ਰਹੇਗਾ ਇਸ ਤਰ੍ਹਾਂ ਦਾ ਪਲਾਨ, ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ 'ਚ ਲਹਿਰਾਉਣਗੇ ਤਿਰੰਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904