Moscow Concert Hall Attack: ਓਪਨ ਫਾਈਰਿੰਗ ਬੰਬਬਾਰੀ ਤੋਂ ਬਾਅਦ 70 ਮੌਤਾਂ, ISIS ਬੋਲੇ- ਈਸਾਈਆਂ 'ਤੇ ਸਾਡੇ ਲੜਾਕਿਆਂ ਨੇ ਕੀਤਾ ਹਮਲਾ, ਵੇਖੋ ਵੀਡੀਓ
Moscow Concert Hall Attack: ਮਾਸਕੋ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ ਕੁਝ ਅੱਤਵਾਦੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Moscow Concert Hall Attack: ਰੂਸ ਦੇ ਮਾਸਕੋ ਵਿੱਚ ਕੰਸਰਟ ਹਾਲ ਵਿੱਚ ਹੋਏ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 70 ਹੋ ਗਈ ਹੈ। ਇਹ ਜਾਣਕਾਰੀ ਸ਼ਨੀਵਾਰ (23 ਮਾਰਚ, 2024) ਦੀ ਸਵੇਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @spectatorindex ਦੁਆਰਾ ਦਿੱਤੀ ਗਈ। ਅੱਤਵਾਦੀ ਹਮਲੇ ਦੌਰਾਨ ਤੇਜ਼ੀ ਨਾਲ ਖੁੱਲ੍ਹੀ ਗੋਲੀਬਾਰੀ ਹੋਈ ਅਤੇ ਬੰਬ ਸੁੱਟੇ ਗਏ, ਜਿਸ 'ਚ 145 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸ ਦੇ ਲੜਾਕਿਆਂ ਨੇ ਈਸਾਈਆਂ ਦੀ ਵੱਡੀ ਭੀੜ 'ਤੇ ਹਮਲਾ ਕੀਤਾ ਸੀ।
Hatts off to this man who saved his friend while bringing him to hide behind the building column of Crocus City Hall. #Moscou #Crocus #CrocusCityHall #Moscow #Russia #terrorist #Moskou pic.twitter.com/XplKv8qMlX — Matin Khan (@matincantweet) March 23, 2024
ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਸਬੰਧਤ ਨਿਊਜ਼ ਏਜੰਸੀ ਅਮਾਕ ਦੁਆਰਾ ਟੈਲੀਗ੍ਰਾਮ 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ, ''ਸਾਡੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰਵਾਰ ਕ੍ਰਾਸਨੋਗੋਰਸਕ ਸ਼ਹਿਰ ਵਿਚ ਈਸਾਈਆਂ ਦੇ ਇੱਕ ਵੱਡੇ ਇਕੱਠ 'ਤੇ ਹਮਲਾ ਕੀਤਾ, ਜਿਸ ਵਿਚ ਕਈ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਉਸ ਥਾਂ ਤੇ ਬਹੁਤ ਤਬਾਹੀ ਹੋਈ ਸੀ।" ਹਾਲਾਂਕਿ, ਇਸ ਦਾਅਵੇ ਦੇ ਸਮਰਥਨ ਲਈ ਆਈਐਸਆਈਐਸ ਦੁਆਰਾ ਕੋਈ ਸਬੂਤ ਪ੍ਰਦਾਨ ਨਹੀਂ ਕੀਤਾ ਹੈ।
🚨#BREAKING:
— CuriousCitizen (@Hajra2992) March 23, 2024
Israeli Mossad backed ISIS carried a massive terrorist attack in Moscow Russia.
Israel failed to drag Iran into the war and now purposely dragging Russia to get the support from US.
The question is Will Now Putin retaliate this?? pic.twitter.com/DnA5afqk5i
ਮਾਸਕੋ ਅੱਤਵਾਦੀ ਹਮਲੇ ਦੇ ਐਕਸ 'ਤੇ ਵੀਡੀਓ ਆਏ ਸਾਹਮਣੇ
ਮਾਸਕੋ ਵਿੱਚ ਕ੍ਰੋਕਸ ਸਿਟੀ ਹਾਲ ਸਮਾਰੋਹ ਸਥਾਨ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਓਪਨ ਫਾਇਰਿੰਗ ਕੀਤੀ ਗਈ ਸੀ ਅਤੇ ਹਮਲੇ ਦੌਰਾਨ ਬੰਬ ਵੀ ਸੁੱਟੇ ਗਏ ਸਨ। ਹਮਲੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਐਕਸ 'ਤੇ ਹਮਲੇ ਤੋਂ ਬਾਅਦ ਅਤੇ ਉਸ ਸਮੇਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਹਮਲੇ ਤੋਂ ਬਾਅਦ ਵੱਡੀਆਂ-ਵੱਡੀਆਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਦੇਖਿਆ ਗਿਆ, ਉਥੇ ਹੀ ਲੋਕਾਂ ਦੀਆਂ ਚੀਕਾਂ ਵੀ ਸੁਣੀਆਂ ਗਈਆਂ।
Oh My God 🥺#Moscow is under Attack
— Chandan Sharma (@ChandanSharmaG) March 22, 2024
Terrorist Attack in Russia
Many Peoples are killed by Terrorists
हे भगवान, हमारे दोस्त रूस की रक्षा कीजिए pic.twitter.com/zN6Np1qv9Tਰੇਨੋ ਕਾਰ 'ਚ ਭੱਜੇ ਹਮਲਾਵਰ, ਅਫਗਾਨਿਸਤਾਨ 'ਚ ਰਚੀ ਗਈ ਸਾਜ਼ਿਸ਼?
ਅਮਰੀਕੀ ਨਿਊਜ਼ ਵੈੱਬਸਾਈਟ ਸੀਐਨਐਨ ਦੀ ਰਿਪੋਰਟ ਮੁਤਾਬਕ ਗੋਲੀਬਾਰੀ ਕਰਨ ਅਤੇ ਬੰਬ ਸੁੱਟਣ ਤੋਂ ਬਾਅਦ ਹਮਲਾਵਰ ਸਫ਼ੈਦ ਰੇਨੋ ਕਾਰ ਵਿੱਚ ਭੱਜ ਗਏ, ਜਦਕਿ ਰੂਸ 24 ਨੇ ਦੱਸਿਆ ਕਿ ਕੰਸਰਟ ਹਾਲ ਦੀ ਛੱਤ ਅੰਸ਼ਕ ਤੌਰ 'ਤੇ ਡਿੱਗ ਗਈ। ਇਸ ਦੇ ਨਾਲ ਹੀ ਅਮਰੀਕੀ ਖੁਫੀਆ ਵਿਭਾਗ ਦੇ ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਅਫਗਾਨਿਸਤਾਨ ਵਿਚ ਆਈਐਸਆਈਐਸ ਦੁਆਰਾ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ।
Very sad to hear what happened in #Moscow
— khayam Abbasi (@khamibhai99) March 22, 2024
pic.twitter.com/7FePHVy8QP
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।ਇਹ ਵੀ ਪੜ੍ਹੋ: Electoral Bonds: ਫਿਊਚਰ ਗੇਮਿੰਗ TMC ਨੂੰ ਦਿੱਤਾ ਸਭ ਤੋਂ ਵੱਧ ਚੰਦਾ, ਜਾਣੋ BJP ਤੇ ਕਾਂਗਰਸ ਲਈ ਕੌਣ ਰਹੇ ਸਭ ਤੋਂ ਵੱਡੇ ਦਾਨਵੀਰਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)