Reliance-Disney: ਰਿਲਾਇੰਸ ਅਤੇ ਡਿਜ਼ਨੀ ਵਿਚਾਲੇ ਸਮਝੌਤੇ 'ਤੇ ਹੋਏ ਹਸਤਾਖ਼ਰ, RIL ਨਿਊ ਜੁਆਇੰਟ ਵੈਂਚਰ ‘ਚ 11000 ਕਰੋੜ ਦਾ ਕਰੇਗੀ ਨਿਵੇਸ਼
Reliance-Disney: ਇਸ ਸੌਦੇ ਦੇ ਤਹਿਤ Viacom18 ਦੇ ਮੀਡੀਆ ਕਾਰੋਬਾਰ ਨੂੰ ਸਟਾਕ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਰਲਾ ਦਿੱਤਾ ਜਾਵੇਗਾ, ਜਿਸ ਲਈ ਅਦਾਲਤ ਤੋਂ ਮਨਜ਼ੂਰੀ ਲਈ ਜਾਵੇਗੀ।

Reliance-Disney: ਦੇਸ਼ ਵਿੱਚ ਮਨੋਰੰਜਨ ਬ੍ਰਾਂਡ ਤਿਆਰ ਕਰਨ ਲਈ ਰਿਲਾਇੰਸ ਅਤੇ ਡਿਜ਼ਨੀ ਨੇ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਰਿਲਾਇੰਸ ਇੰਡਸਟਰੀਜ਼ ਦੀ ਵਾਈਕਾਮ 18 ਮੀਡੀਆ ਪ੍ਰਾਈਵੇਟ ਲਿਮਟਿਡ ਅਤੇ ਵਾਲਟ ਡਿਜ਼ਨੀ ਕੰਪਨੀ ਵਿਚਾਲੇ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ ਅਤੇ ਦੋਵਾਂ ਕੰਪਨੀਆਂ ਨੇ ਸਾਂਝੇਦਾਰੀ ਕਰਨ ਦਾ ਫੈਸਲਾ ਕੀਤਾ ਹੈ, ਜੋ ਵਾਈਕਾਮ 18 ਅਤੇ ਸਟਾਰ ਇੰਡੀਆ ਦੇ ਕਾਰੋਬਾਰ ਨੂੰ ਆਪਸ ਵਿੱਚ ਜੋੜੇਗਾ। ਇਸ ਸਾਂਝੇਦਾਰੀ ਤਹਿਤ ਰਿਲਾਇੰਸ 11,500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। Disney ਕੰਟੈਂਟ ਲਾਇਸੈਂਸ ਪ੍ਰਦਾਨ ਕਰੇਗੀ।
ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਰੈਗੂਲੇਟਰੀ ਫਾਈਲਿੰਗ 'ਚ ਇਸ ਸੌਦੇ ਬਾਰੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਕਿਹਾ ਕਿ ਵਾਇਕਾਮ 18 ਮੀਡੀਆ ਪ੍ਰਾਈਵੇਟ ਲਿਮਟਿਡ ਅਤੇ ਵਾਲਟ ਡਿਜ਼ਨੀ ਕੰਪਨੀ ਵਿਚਕਾਰ ਇੱਕ ਜੁਆਇੰਟ ਵੈਂਚਰ ਬਣਾਉਣ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ ਹਨ ਜੋ ਵਾਈਕਾਮ 18 ਅਤੇ ਸਟਾਰ ਇੰਡੀਆ ਦੇ ਕਾਰੋਬਾਰ ਨੂੰ ਜੋੜੇਗਾ।
ਇਸ ਸੌਦੇ ਦੇ ਤਹਿਤ Viacom18 ਦੇ ਮੀਡੀਆ ਕਾਰੋਬਾਰ ਨੂੰ ਸਟਾਕ ਇੰਡੀਆ ਪ੍ਰਾਈਵੇਟ ਲਿਮਟਿਡ ਵਿੱਚ ਰਲਾ ਦਿੱਤਾ ਜਾਵੇਗਾ, ਜਿਸ ਲਈ ਅਦਾਲਤ ਤੋਂ ਮਨਜ਼ੂਰੀ ਲਈ ਜਾਵੇਗੀ। ਨੀਤਾ ਅੰਬਾਨੀ ਇਸ ਜੁਆਇੰਟ ਵੈਂਚਰ ਦੀ ਚੇਅਰਪਰਸਨ ਹੋਵੇਗੀ ਜਦਕਿ ਉਦੈ ਸ਼ੰਕਰ ਉਪ ਚੇਅਰਮੈਨ ਹੋਣਗੇ। ਉਦੈ ਸ਼ੰਕਰ ਇਸ ਜੁਆਇੰਟ ਵੈਂਚਰ ਨੂੰ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨਗੇ।
ਰਿਲਾਇੰਸ ਆਪਣੀ ਵਿਕਾਸ ਰਣਨੀਤੀ ਦੇ ਤਹਿਤ ਇਸ ਜੁਆਇੰਟ ਵੈਂਚਰ ਵਿੱਚ 11,500 ਕਰੋੜ ਰੁਪਏ ਯਾਨੀ 1.4 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਪੋਸਟ ਮਨੀ ਬੇਸਿਸ 'ਤੇ, ਇਸ ਜੁਆਇੰਟ ਵੈਂਚਰ ਦਾ ਲੈਣ-ਦੇਣ ਮੁੱਲ 70,352 ਕਰੋੜ ਰੁਪਏ ਦਾ ਅਨੁਮਾਨਿਤ ਕੀਤਾ ਗਿਆ ਹੈ। ਇਸ ਪ੍ਰਕਿਰਿਆ ਦੇ ਪੂਰੇ ਹੋਣ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਜੁਆਇੰਟ ਵੈਂਚਰ ਵਿੱਚ 16.34 ਫ਼ੀਸਦੀ ਹਿੱਸੇਦਾਰੀ ਹੋਵੇਗੀ, ਜਦੋਂ ਕਿ ਵਾਇਆਕਾਮ 18 46.82 ਫ਼ੀਸਦੀ ਅਤੇ ਡਿਜ਼ਨੀ ਕੋਲ 36.84 ਫ਼ੀਸਦੀ ਹਿੱਸੇਦਾਰੀ ਹੋਵੇਗੀ।
ਇਹ ਵੀ ਪੜ੍ਹੋ: Stock Market Closing: ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ! 6.22 ਲੱਖ ਕਰੋੜ ਰੁਪਏ ਹੋਏ ਸੁਆਹ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
