ਪੜਚੋਲ ਕਰੋ
Advertisement
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਮੰਗਣੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰਵਾ ਲਈ ਹੈ।
38 ਸਾਲਾ ਜਗਮੀਤ ਨੇ 27 ਸਾਲਾ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਓਂਟਾਰੀਓ 'ਚ ਮੰਗਣੀ ਕਰਵਾਈ। ਇਸ ਨਿੱਜੀ ਪਾਰਟੀ 'ਚ ਉਨ੍ਹਾਂ ਦੇ ਖਾਸ ਦੋਸਤ ਤੇ ਰਿਸ਼ਤੇਦਾਰ ਹੀ ਮੌਜੂਦ ਸਨ।
ਤੁਹਾਨੂੰ ਦੱਸ ਦਈਏ ਕਿ ਦਸੰਬਰ 2017 ਦੇ ਅਖੀਰ 'ਚ ਜਗਮੀਤ ਤੇ ਗੁਰਕਿਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ।
ਇਸ ਮਗਰੋਂ ਇਸ ਜੋੜੇ ਨੇ ਸਪਸ਼ਟ ਕੀਤਾ ਸੀ ਕਿ ਇਹ ਮੰਗਣੀ ਨਹੀਂ ਸਗੋਂ ਰੋਕਾ ਹੈ, ਜੋ ਪੰਜਾਬੀ ਸੱਭਿਆਚਾਰ ਮੁਤਾਬਕ ਕੀਤਾ ਗਿਆ ਸੀ। ਹੁਣ ਉਨ੍ਹਾਂ ਨੇ ਮੰਗਣੀ ਕਰਵਾਈ ਹੈ, ਜਗਮੀਤ ਨੇ ਫਿਲਮੀ ਅੰਦਾਜ਼ 'ਚ ਗੁਰਕਿਰਨ ਨੂੰ ਪ੍ਰਪੋਜ਼ ਕੀਤਾ।
ਜਗਮੀਤ ਨੇ ਇਕ ਗੋਡੇ ਦੇ ਭਾਰ ਬੈਠ ਕੇ ਆਪਣੀ ਜੈਕਟ ਦੀ ਜੇਬ 'ਚੋਂ ਮੁੰਦਰੀ ਕੱਢ ਕੇ ਗੁਰਕਿਰਨ ਨੂੰ ਪ੍ਰਪੋਜ਼ ਕੀਤਾ, ਜਿਸ ਨੂੰ ਉਸ ਨੇ ਮਨਜ਼ੂਰ ਕਰ ਲਿਆ। ਇਸ ਮਗਰੋਂ ਗੁਰਕਿਰਨ ਨੇ ਸਭ ਵੱਲ ਮੁੰਦਰੀ ਵਾਲਾ ਹੱਥ ਦਿਖਾਉਂਦਿਆਂ ਕਿਹਾ,''ਮੇਰੀ ਮੰਗਣੀ ਹੋ ਗਈ।''
ਜਗਮੀਤ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ, ਇਸ ਲਈ ਇਹ ਖਬਰ ਲੋਕਾਂ ਨਾਲ ਸਾਂਝੀ ਕਰ ਰਹੇ ਹਨ। ਜਗਮੀਤ ਨੇ ਫੇਸਬੁੱਕ 'ਤੇ ਵੀ ਲਿਖਿਆ ਹੈ ਕਿ ਉਸ ਨੇ 'ਹਾਂ' ਕਰ ਦਿੱਤੀ ਹੈ ਤੇ ਲੋਕ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement