ਪੜਚੋਲ ਕਰੋ

Nepal Violence: ਨੇਪਾਲ ਦੀ ਰਾਜਧਾਨੀ 'ਚ ਟਰਾਂਸਪੋਰਟ ਮੁਲਾਜ਼ਮਾਂ ਦੀ ਪੁਲਿਸ ਨਾਲ ਝੜਪ, ਗੱਡੀਆਂ ਫੂਕੀਆਂ, ਸ਼ਾਪਿੰਗ ਮਾਲਾਂ 'ਚ ਭੰਨਤੋੜ

Nepal News: ਨੇਪਾਲ ਵਿੱਚ ਹੰਗਾਮਾ ਮਚ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ ਅਤੇ ਰਾਜਧਾਨੀ ਕਾਠਮੰਡੂ ਵਿੱਚ ਭੰਨਤੋੜ ਕੀਤੀ। ਰਾਤ ਸਮੇਂ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ।

Transport Workers Protest Nepal: ਗੁਆਂਢੀ ਦੇਸ਼ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਹੰਗਾਮਾ ਹੋ ਗਿਆ। ਟਰਾਂਸਪੋਰਟ ਕਰਮਚਾਰੀਆਂ ਨੇ ਸੋਮਵਾਰ (13 ਫਰਵਰੀ) ਰਾਤ ਨੂੰ ਕਾਠਮੰਡੂ ਵਿੱਚ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਸ਼ਾਪਿੰਗ ਮਾਲਾਂ ਵਿੱਚ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ।

ਨਿਊਜ਼ ਏਜੰਸੀ ਏਐਨਆਈ ਨੇ ਕਾਠਮੰਡੂ ਵਿੱਚ ਗੜਬੜ ਦੀ ਵੀਡੀਓ ਸਾਂਝੀ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀਆਂ ਨੇ ਉੱਥੇ ਕਿਵੇਂ ਵਾਹਨਾਂ ਨੂੰ ਸਾੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਠਮੰਡੂ ਘਾਟੀ ਦੀ ਜਨਤਕ ਟਰਾਂਸਪੋਰਟ ਦੁਪਹਿਰ ਤੋਂ ਹੀ ਠੱਪ ਹੋ ਗਈ ਸੀ ਕਿਉਂਕਿ ਟਰਾਂਸਪੋਰਟ ਕਾਰੋਬਾਰੀਆਂ ਨੇ ਨਿਊ ਬੱਸਪਾਰਕ ਖੇਤਰ ਦੇ ਆਸਪਾਸ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਟਰਾਂਸਪੋਰਟ ਕਰਮਚਾਰੀਆਂ ਨੇ ਸ਼ਾਮ ਨੂੰ ਰਾਜਧਾਨੀ ਕਾਠਮੰਡੂ ਦੇ ਆਸਪਾਸ ਰਿੰਗ ਰੋਡ ਦੇ ਇੱਕ ਹਿੱਸੇ ਨੂੰ ਜਾਮ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਗੁੱਸੇ 'ਚ ਆਏ ਲੋਕਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਕਈ ਗੋਲੇ ਛੱਡੇ ਪਰ ਸਥਿਤੀ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਅਤੇ ਸਥਿਤੀ ਵਿਗੜ ਗਈ

ਹੰਗਾਮਾ ਉਸ ਸਮੇਂ ਤੇਜ਼ ਹੋ ਗਿਆ ਜਦੋਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ। ਗੁੱਸੇ 'ਚ ਆਏ ਲੋਕਾਂ ਨੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇੱਕ ਗੱਡੀ ਉਪ ਪੁਲਿਸ ਕਪਤਾਨ ਬਾਲਾਜੂ ਦੀ ਸੀ, ਜਦਕਿ ਦੂਜੀ ਗੱਡੀ ਪੁਲਿਸ ਦੁਆਰਾ ਵਰਤੀ ਗਈ ਗਸ਼ਤ ਵੈਨ ਸੀ। ਅੰਦੋਲਨਕਾਰੀਆਂ ਨੇ ਇਲਾਕੇ ਵਿੱਚ ਇੱਕ ਅਸਥਾਈ ਪੁਲਿਸ ਸ਼ੈਲਟਰ ਨੂੰ ਵੀ ਸਾੜ ਦਿੱਤਾ, ਉਨ੍ਹਾਂ ਨੇ ਆਰਜ਼ੀ ਟ੍ਰੈਫਿਕ ਪੁਲਿਸ ਚੌਕੀਆਂ ਨੂੰ ਵੀ ਅੱਗ ਲਗਾ ਦਿੱਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਵੀ ਕੀਤਾ ਸੀ ਪਰ ਦੋਵਾਂ ਧਿਰਾਂ ਦੇ ਜ਼ਖ਼ਮੀਆਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਨਵੇਂ ਟ੍ਰੈਫਿਕ ਨਿਯਮਾਂ ਦਾ ਵਿਰੋਧ

ਅੰਦੋਲਨਕਾਰੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਦਲੀਲ ਦਿੱਤੀ ਕਿ ਜਿਹੜੇ ਨਵੇਂ ਟਰੈਫਿਕ ਨਿਯਮ ਜਨਤਕ ਟਰਾਂਸਪੋਰਟ ਦੇ ਹਿੱਤ ਵਿੱਚ ਨਹੀਂ ਹਨ। ਨਵੇਂ ਨਿਯਮਾਂ ਦੇ ਅਨੁਸਾਰ, ਘਾਟੀ ਵਿੱਚ ਟ੍ਰੈਫਿਕ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ NR 1500 ਦਾ ਜੁਰਮਾਨਾ ਵਸੂਲ ਰਹੀ ਹੈ, ਜੋ ਕਿ ਪਹਿਲੀ ਵਾਰ ਅਪਰਾਧ ਲਈ NR 500 ਤੋਂ ਵੱਧ ਹੈ। ਟਰਾਂਸਪੋਰਟ ਸਨਅਤ ਨਾਲ ਜੁੜੇ ਲੋਕਾਂ ਦਾ ਇਹ ਵੀ ਗਿਲਾ ਹੈ ਕਿ ਟ੍ਰੈਫਿਕ ਪੁਲੀਸ ਵੀ ਸੜਕ ਕਿਨਾਰੇ ਵਾਹਨ ਪਾਰਕ ਕਰਨ ’ਤੇ ਮੋਟਾ ਜੁਰਮਾਨਾ ਵਸੂਲ ਰਹੀ ਹੈ।

'14 ਫਰਵਰੀ ਤੋਂ ਬੰਦ ਰਹੇਗੀ ਜਨਤਕ ਆਵਾਜਾਈ'

ਅੰਦੋਲਨਕਾਰੀ ਟਰਾਂਸਪੋਰਟ ਅਪਰੇਟਰਾਂ ਨੇ ਮੰਗ ਕੀਤੀ ਹੈ ਕਿ ਸੰਗਠਿਤ ਬੱਸ ਅੱਡੇ ਦੀ ਅਣਹੋਂਦ ਵਿੱਚ ਉਨ੍ਹਾਂ ਨੂੰ ਆਪਣੇ ਵਾਹਨ ਕਿਤੇ ਵੀ ਪਾਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਨਵੇਂ ਟ੍ਰੈਫਿਕ ਨਿਯਮਾਂ ਖਿਲਾਫ ਹੈ। ਟਰਾਂਸਪੋਰਟ ਆਪਰੇਟਰਾਂ ਨੇ ਮੰਗਲਵਾਰ ਤੋਂ ਕਾਠਮੰਡੂ ਘਾਟੀ ਦੇ ਅੰਦਰ ਜਨਤਕ ਆਵਾਜਾਈ ਨੂੰ ਰੋਕਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ।

ਇੰਡੀਪੈਂਡੈਂਟ ਟਰਾਂਸਪੋਰਟ ਵਰਕਰਜ਼ ਐਸੋਸੀਏਸ਼ਨ ਆਫ ਨੇਪਾਲ, ਆਲ ਨੇਪਾਲ ਟਰਾਂਸਪੋਰਟ ਐਂਟਰਪ੍ਰੀਨਿਓਰਜ਼ ਐਸੋਸੀਏਸ਼ਨ ਅਤੇ ਨੇਪਾਲ ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕਾਠਮੰਡੂ ਘਾਟੀ ਵਿੱਚ ਵਿਰੋਧ ਪ੍ਰਦਰਸ਼ਨ ਲਈ ਵਾਹਨ ਨਹੀਂ ਚਲਾਉਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....

ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ

10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...

Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ

Embed widget