ਪੜਚੋਲ ਕਰੋ
ਨਵੇਂ ਕਾਨੂੰਨ ਦਾ ਰੇੜਕਾ! ਆਸਟ੍ਰੇਲੀਆ ’ਚ ਗੂਗਲ ਤੇ ਫ਼ੇਸਬੁੱਕ ਦੀਆਂ ਸੇਵਾਵਾਂ ਬੰਦ ਕਰਨ ਦੀ ਧਮਕੀ
ਗੂਗਲ ਨੇ ਆਸਟ੍ਰੇਲੀਆ ’ਚ ਆਪਣਾ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਹੈ। ਗੂਗਲ ਦਾ ਕਹਿਣਾ ਹੈ ਕਿ ਜੇ ਉਸ ਨੂੰ ਖ਼ਬਰਾਂ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਵਾਸਤੇ ਮਜਬੂਰ ਕੀਤਾ ਗਿਆ

ਮੈਲਬਰਨ: ਗੂਗਲ ਨੇ ਆਸਟ੍ਰੇਲੀਆ ’ਚ ਆਪਣਾ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਹੈ। ਗੂਗਲ ਦਾ ਕਹਿਣਾ ਹੈ ਕਿ ਜੇ ਉਸ ਨੂੰ ਖ਼ਬਰਾਂ ਲਈ ਸਥਾਨਕ ਪ੍ਰਕਾਸ਼ਕਾਂ ਨੂੰ ਭੁਗਤਾਨ ਕਰਨ ਵਾਸਤੇ ਮਜਬੂਰ ਕੀਤਾ ਗਿਆ, ਤਾਂ ਉਹ ਦੇਸ਼ ਵਿੱਚ ਖੋਜ ਰੋਕ ਦੇਵੇਗਾ। ਇਹ ਧਮਕੀ ਅਜਿਹੇ ਸਮੇਂ ਦਿੱਤੀ ਗਈ ਹੈ, ਜਦੋਂ ਪਿਛਲੇ ਇੱਕ ਮਹੀਨੇ ਤੋਂ ਆਸਟ੍ਰੇਲੀਆ ਸਰਕਾਰ ਤੇ ਗੂਗਲ ਵਿਚਾਲੇ ਰੇੜਕਾ ਚੱਲ ਰਿਹਾ ਹੈ। ਦੋਵਾਂ ਵਿਚਾਲੇ ਮੀਡੀਆ ਭੁਗਤਾਨ ਕਾਨੂੰਨ ਨੂੰ ਲੈ ਕੇ ਰੇੜਕਾ ਜਾਰੀ ਹੈ।
ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਦੇ ਮੈਨੇਜਿੰਗ ਡਾਇਰੈਕਟਰ ਮੇਲ ਸਿਲਵਾ ਨੇ ਅੱਜ ਇੱਕ ਸੰਸਦੀ ਸੁਣਵਾਈ ਦੌਰਾਨ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਵਿੱਚ ਪ੍ਰਕਾਸ਼ਕਾਂ ਨੂੰ ਕੰਪਨੀ ਲਈ ਉਨ੍ਹਾਂ ਦੀਆਂ ਖ਼ਬਰਾਂ ਦੀ ਕੀਮਤ ਲਈ ਹਰਜਾਨਾ ਦੇਣ ਦੀ ਵਿਵਸਥਾ ਹੈ। ਉਨ੍ਹਾਂ ਖ਼ਾਸ ਤੌਰ ਉੱਤੇ ਇਸ ਗੱਲ ਦਾ ਵਿਰੋਧ ਕੀਤਾ ਕਿ ਗੂਗਲ ਦੇ ‘ਸਰਚ’ ਨਤੀਜਿਆਂ ਵਿੱਚ ਲੇਖਾਂ ਦੇ ਸਨਿੱਪੇਟ ਪ੍ਰਦਰਸ਼ਿਤ ਕਰਨ ਲਈ ਮੀਡੀਆ ਕੰਪਨੀਆਂ ਨੂੰ ਭੁਗਤਾਨ ਕਰਦਾ ਹੈ। ਗੂਗਲ ਦੀ ਇਹ ਧਮਕੀ ਕਾਫ਼ੀ ਪ੍ਰਭਾਵਕਾਰੀ ਹੈ ਕਿਉਂਕਿ ਡਿਜੀਟਲ ਦੈਂਤ (ਗੂਗਲ) ਦੁਨੀਆ ਭਰ ’ਚ ਨਿਯਮਾਂ ਅਨੁਸਾਰ ਕਾਰਵਾਈ ਦਾ ਪ੍ਰਵਾਹ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਸਥਾਨਕ ਮੁਕਾਬਲਾ ਵਿਨਿਯਮ ਅਨੁਸਾਰ ਆਸਟ੍ਰੇਲੀਆ ’ਚ ਆੱਨਲਾਈਨ ਸਰਚ ਦਾ 94 ਫ਼ੀ ਸਦੀ ਨਤੀਜਾ ਅਲਫ਼ਾਬੈੱਟ ਇਨਕ. ਯੂਨਿਟ ’ਚੋਂ ਹੋ ਕੇ ਲੰਘਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਕਿਹਾ ਕਿ ਅਸੀਂ ਧਮਕੀਆਂ ਉੱਤੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਉਂਦੇ। ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਉਨ੍ਹਾਂ ਚੀਜ਼ਾਂ ਲਈ ਨਿਯਮ ਬਣਾਉਂਦਾ ਹੈ, ਜੋ ਤੁਸੀਂ ਆਸਟ੍ਰੇਲੀਆ ’ਚ ਕਰ ਸਕਦੇ ਹੋ। ਇਹ ਸਾਡੀ ਸੰਸਦ ਵੱਲੋਂ ਕੀਤਾ ਗਿਆ ਹੈ। ਇਹ ਸਾਡੀ ਸਰਕਾਰ ਵੱਲੋਂ ਕੀਤਾਗਿਆ ਹੈ। ਆਸਟ੍ਰੇਲੀਆ ’ਚ ਇਸੇ ਤਰ੍ਹਾਂ ਕੰਮ ਹੁੰਦਾ ਹੈ। ਫ਼ੇਸਬੁੱਕ ਦੂਜੀ ਅਜਿਹੀ ਕੰਪਨੀ ਹੈ, ਜਿਸ ਨੂੰ ਕਾਨੂੰਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ; ਉਸ ਨੇ ਵੀ ਇਸ ਕਾਨੂੰਨ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਬਲਾਕ ਕਰ ਸਕਦੀ ਹੈ।#BREAKING Google threatens to block search in Australia over media payment law pic.twitter.com/phNnlLgiLv
— AFP News Agency (@AFP) January 22, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















