Corona ਬਾਰੇ ਨਵੇਂ ਖੁਲਾਸੇ ਨੇ ਦੁਨੀਆ ਭਰ 'ਚ ਮਚਾਈ ਤਰਥੱਲੀ! ਕੁਦਰਤੀ ਕਹਿਰ ਨਹੀਂ ਸਗੋਂ ਮਨੁੱਖ ਵੱਲੋਂ ਤਿਆਰ biological weapon?
ਇਹ ਸਪੱਸ਼ਟ ਤੌਰ ਉੱਤੇ ਜ਼ਾਹਿਰ ਕਰਦਾ ਹੈ ਕਿ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੇ ਵੱਖੋ-ਵੱਖਰੇ ਸਟ੍ਰੇਨ ਨੂੰ ਫ਼ੌਜੀ ਹਥਿਆਰ ਵਜੋਂ ਇਸਤੇਮਾਲ ਕਰਨ ਬਾਰੇ ਵਿਚਾਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਮਿਲਟਰੀ ਵਾਇਰਸ ਗ਼ਲਤੀ ਨਾਲ ਬਾਹਰ ਆ ਗਿਆ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਿੱਥੋਂ ਆਇਆ ਤੇ ਇਸ ਨੇ ਕਿਵੇਂ ਦੁਨੀਆ ’ਚ ਤਬਾਹੀ ਮਚਾ ਦਿੱਤੀ। ਇਨ੍ਹਾਂ ਸੁਆਲਾਂ ਨੂੰ ਲੈ ਕੇ ਦੁਨੀਆ ਭਰ ਦੇ ਵਿਗਿਆਨੀ ਪ੍ਰੇਸ਼ਾਨ ਹਨ। ਚੀਨ ਦੀ ਲੈਬ ਵਿੱਚ ਕੋਰੋਨਾ ਵਾਇਰਸ ਨੂੰ ਵਿਕਸਤ ਕੀਤੇ ਜਾਣ ਦੇ ਸਾਰੇ ਦਾਅਵਿਆਂ ਉੱਤੇ ਸੰਯੁਕਤ ਰਾਸ਼ਟਰ (UN) ਦੀ ਟੀਮ ਵੀ ਕੋਈ ਫ਼ੈਸਲਾ ਨਹੀਂ ਦੇ ਸਕੀ। ਇਸ ਦੌਰਾਨ ‘ਵੀਕਐਂਡ ਆਸਟ੍ਰੇਲੀਅਨ’ ਨੇ ਆਪਣੀ ਰਿਪੋਰਟ ’ਚ ਕੀਤੇ ਸਨਸਨੀਖ਼ੇਜ਼ ਦਾਅਵੇ ਨਾਲ ਦੁਨੀਆ ਭਰ ’ਚ ਭਾਜੜਾਂ ਪਾ ਦਿੱਤੀਆਂ ਹਨ।
ਇਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਸਾਲ 2015 ’ਚ ਹੀ ਚਰਚਾ ਕੀਤੀ ਗਈ ਸੀ। ਰਿਪੋਰਟ ਮੁਤਾਬਕ ਇਸ ਗੱਲ ਦੇ ਲਿਖਤੀ ਸਬੂਤ ਹਨ ਕਿ ਚੀਨੀ ਵਿਗਿਆਨਾਂ ਨੇ ਕੋਰੋਨਾ ਵਾਇਰਸ ਨੂੰ ਜੈਵਿਕ ਹਥਿਆਰ ਵਜੋਂ ਵਰਤੋਂ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਇਹ ਦਸਤਾਵੇਜ਼ ਤਦ ਦੇ ਹੀ, ਜਦੋਂ ਦੁਨੀਆ ’ਚ ਸਾਰਸ ਮਹਾਮਾਰੀ ਪੈਦਾ ਵੀ ਨਹੀਂ ਹੋਈ ਸੀ।
ਚੀਨੀ ਫ਼ੌਜ ਦੇ ਵਿਗਿਆਨੀ ਸਾਰਸ ਕੋਰੋਨਾ ਵਾਇਰਸ ਨੂੰ ਜੈਵਿਕ ਹਥਿਆਰ ਵਜੋਂ ਇਸਤੇਮਾਲ ਕਰਨ ਦੀ ਗੱਲ ਕਰ ਰਹੇ ਸਨ। ਉਨ੍ਹਾਂ ਮੁਤਾਬਕ ਇਹ ਨਵੇਂ ਜੁੱਗ ਦਾ ਜੈਵਿਕ ਹਥਿਆਰ ਹੋਵੇਗਾ, ਜਿਸ ਨੂੰ ਬਨਾਵਟੀ ਤਰੀਕੇ ਨਾਲ ਨਵਾਂ ਰੂਪ ਦੇ ਕੇ ਇਨਸਾਨਾਂ ’ਚ ਉੱਭਰਦੇ ਜਾਨਲੇਵਾ ਵਾਇਰਸ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਭਾਵ ਚੀਨ ਤੀਜਾ ਵਿਸ਼ਵ ਯੁੱਧ ਜੈਵਿਕ ਹਥਿਆਰਾਂ ਰਾਹੀਂ ਲੜਨ ਦੀ ਤਿਆਰੀ ਪੰਜ ਸਾਲ ਪਹਿਲਾਂ ਤੋਂ ਕਰ ਰਿਹਾ ਸੀ। ਇਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦਸੰਬਰ 2019 ’ਚ ਹੋਂਦ ਵਿੱਚ ਆਈ।
‘ਆਸਟ੍ਰੇਲੀਅਨ ਵੀਕਐਂਡ’ ਦੀ ਇਸ ਰਿਪੋਰਟ ਨੂੰ news.com.au ਉੱਤੇ ਵੀ ਪਬਲਿਸ਼ ਕੀਤਾ ਗਿਆ ਹੈ। ਆਸਟ੍ਰੇਲੀਅਨ ਸਟ੍ਰੈਟਿਜਿਕ ਪਾਲਿਸੀ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਪੀਟਰ ਜੇਨਿੰਗਜ਼ ਨੇ ਦੱਸਿਆ ਹੈ ਕਿ ਇਹ ਰਿਪੋਰਟ ਉਸ ਦਾਅਵੇ ਦੇ ਮਾਮਲੇ ਵਿੱਚ ਇੱਕ ਵੱਡਾ ਲਿੰਕ ਹੋ ਸਕਦੀ ਹੈ, ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਹ ਸਪੱਸ਼ਟ ਤੌਰ ਉੱਤੇ ਜ਼ਾਹਿਰ ਕਰਦਾ ਹੈ ਕਿ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੇ ਵੱਖੋ-ਵੱਖਰੇ ਸਟ੍ਰੇਨ ਨੂੰ ਫ਼ੌਜੀ ਹਥਿਆਰ ਵਜੋਂ ਇਸਤੇਮਾਲ ਕਰਨ ਬਾਰੇ ਵਿਚਾਰ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਮਿਲਟਰੀ ਵਾਇਰਸ ਗ਼ਲਤੀ ਨਾਲ ਬਾਹਰ ਆ ਗਿਆ। ਇਹੋ ਕਾਰਣ ਹੈ ਕਿ ਚੀਨ ਨੇ ਕਦੇ ਕਿਸੇ ਵੀ ਤਰ੍ਹਾਂ ਦੀ ਬਾਹਰੀ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ।
‘ਅਨਨੈਚੁਰਲ ਓਰਿਜਿਨ ਆੱਫ਼ ਸਾਰਸ ਐਂਡ ਨਿਊ ਸਪੀਸ਼ੀਜ਼ ਆੱਫ਼ ਮੈਨ ਮੇਡ ਵਾਇਰਸ’ ਨਾਂ ਦੀ ਜੀਨੈਟਿਕ ਬਾਇਓ ਵੈਪਨਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਤੀਜਾ ਵਿਸ਼ਵ ਯੁੱਧ ਜੈਵਿਕ ਹਥਿਆਰਾਂ ਰਾਹੀਂ ਲੜਿਆ ਜਾਵੇਗਾ। ਸਾਈਬਰ ਸਕਿਓਰਿਟੀ ਮਾਹਿਰਾਂ ਮੁਤਾਬਕ ਪਾਇਆ ਗਿਆ ਕਿ ਚੀਨੀ ਦਸਤਾਵੇਜ਼ ਨਕਲੀ ਨਹੀਂ ਹੈ।
ਇਹ ਵੀ ਪੜ੍ਹੋ: Coronavirus in Punjab: ਪੰਜਾਬ ਲਈ ਰੈੱਡ ਸਿਗਨਲ! ਮਈ ਦੇ ਪਹਿਲੇ ਹਫਤੇ ਹੀ 62,000 ਨਵੇਂ ਕੇਸ, ਪਿਛਲੇ ਸਾਲ ਦਾ ਵੀ ਟੁੱਟਾ ਰਿਕਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin