New Year Celebration: ਨਵੇਂ ਸਾਲ ਦਾ ਜਸ਼ਨ ਮਾਤਮ 'ਚ ਬਦਲਿਆ, ਸਵਿਟਜ਼ਰਲੈਂਡ ਦੇ ਕ੍ਰਾਂਸ ਮੋਂਟਾਨਾ ‘ਚ ਬਾਰ 'ਚ ਭਿਆਨਕ ਧਮਾਕਾ, ਕਈ ਲੋਕਾਂ ਦੀ ਮੌਤਾਂ
ਨਵੇਂ ਸਾਲ ਦਾ ਜਸ਼ਨ ਮਾਤਮ ਵਿੱਚ ਬਦਲ ਗਿਆ। ਸਵਿਟਜ਼ਰਲੈਂਡ ਦੇ ਕ੍ਰਾਂਸ ਮੋਂਟਾਨਾ ਸ਼ਹਿਰ ਵਿੱਚ ਇੱਕ ਬਾਰ ਵਿੱਚ ਭਿਆਨਕ ਧਮਾਕਾ ਹੋ ਗਿਆ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਤੀਬਰ ਸੀ ਕਿ ਬਾਰ...

New Year Celebration Turns into Tragedy: ਨਵੇਂ ਸਾਲ ਦਾ ਜਸ਼ਨ ਮਾਤਮ ਵਿੱਚ ਬਦਲ ਗਿਆ। ਸਵਿਟਜ਼ਰਲੈਂਡ ਦੇ ਕ੍ਰਾਂਸ ਮੋਂਟਾਨਾ ਸ਼ਹਿਰ ਵਿੱਚ ਇੱਕ ਬਾਰ ਵਿੱਚ ਭਿਆਨਕ ਧਮਾਕਾ ਹੋ ਗਿਆ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਤੀਬਰ ਸੀ ਕਿ ਬਾਰ ਦੇ ਅੰਦਰ ਅਤੇ ਆਲੇ-ਦੁਆਲੇ ਭਾਰੀ ਨੁਕਸਾਨ ਹੋਇਆ। ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਤਫੜੀ ਮਚ ਗਈ ਅਤੇ ਰਾਹਤ ਬਚਾਅ ਟੀਮਾਂ ਨੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਕਈ ਲੋਕਾਂ ਦੀ ਮੌਤ ਅਤੇ ਕਈ ਜ਼ਖਮੀ
ਸਵਿਟਜ਼ਰਲੈਂਡ ਦੇ ਪ੍ਰਸਿੱਧ ਸ਼ਹਿਰ ਕ੍ਰਾਂਸ-ਮੋਂਟਾਨਾ ਵਿੱਚ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਬਾਰ ਵਿੱਚ ਧਮਾਕਾ ਅਤੇ ਅੱਗ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ਵਿੱਚ ਕਈ ਲੋਕ ਮੌਤ ਦਾ ਸ਼ਿਕਾਰ ਹੋ ਗਏ, ਜਦਕਿ ਕਈ ਹੋਰ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ।
ਵਾਲੇਸ ਕੈਂਟਨ ਪੁਲਿਸ ਮੁਤਾਬਕ, ਨਿਊ ਇਅਰ ਈਵ ਦੇ ਸੈਲੀਬ੍ਰੇਸ਼ਨ ਦੌਰਾਨ ਕ੍ਰਾਂਸ-ਮੋਂਟਾਨਾ ਦੇ ‘ਲੇ ਕੋਂਸਟੇਲੇਸ਼ਨ’ (Le Constellation) ਨਾਮਕ ਬਾਰ ਵਿੱਚ ਇੱਕ ਜਾਂ ਵੱਧ ਧਮਾਕੇ ਹੋਏ, ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਹ ਅੱਗ ਰਾਤ ਲਗਭਗ 1:30 ਵਜੇ ਭੜਕੀ। ਉਸ ਸਮੇਂ ਬਾਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
#BREAKING: Explosion and fire reported at Le Constellation Bar in Swiss Ski-Resort town of Crans-Montana, Switzerland during New Year's Eve. Several people reportedly killed and critically injured. More details awaited. pic.twitter.com/QDzRrhVUJM
— Aditya Raj Kaul (@AdityaRajKaul) January 1, 2026
ਪੁਲਿਸ ਬੁਲਾਰੇ ਵੱਲੋਂ ਜਾਰੀ ਬਿਆਨ
ਪੁਲਿਸ ਬੁਲਾਰੇ ਗੇਟਨ ਲਾਥੀਅਨ ਨੇ ਏਐਫਪੀ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਧਮਾਕੇ ਦਾ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਕਈ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਵੱਡੀ ਸੰਖਿਆ ਵਿੱਚ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਈ ਐਂਬੁਲੈਂਸ ਤਾਇਨਾਤ ਕੀਤੀਆਂ ਗਈਆਂ, ਜਦਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਏਅਰ-ਗਲੇਸ਼ੀਅਰ ਹੇਲਿਕਾਪਟਰਾਂ ਦੀ ਵੀ ਮਦਦ ਲਈ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਫਾਇਟਿੰਗ ਕਰਮਚਾਰੀਆਂ ਨੇ ਕੜੀ ਮਿਹਨਤ ਕੀਤੀ।
ਹੈਲਪਲਾਈਨ ਨੰਬਰ ਜਾਰੀ
ਪੁਲਿਸ ਨੇ ਪੀੜਤਾਂ ਦੇ ਪਰਿਵਾਰਾਂ ਲਈ ਇੱਕ ਹੈਲਪਲਾਈਨ ਨੰਬਰ 0848 112 117 ਜਾਰੀ ਕੀਤਾ ਹੈ। ਨਾਲ ਹੀ ਮਾਮਲੇ ਦੀ ਜਾਣਕਾਰੀ ਦੇਣ ਲਈ ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
ਫਿਲਹਾਲ ਪੁਲਿਸ ਅਤੇ ਜਾਂਚ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀਆਂ ਹੋਈਆਂ ਹਨ। ਧਮਾਕਾ ਕਿਉਂ ਹੋਇਆ, ਇਸਦਾ ਪਤਾ ਲਾਇਆ ਜਾ ਰਿਹਾ ਹੈ। ਕ੍ਰਾਂਸ-ਮੋਂਟਾਨਾ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਡੀ ਸੰਖਿਆ ਵਿੱਚ ਸੈਲਾਨੀ ਆਏ ਹੋਏ ਸਨ। ਫੋਰੈਂਸਿਕ ਟੀਮਾਂ ਮੌਕੇ ‘ਤੇ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਬਾਰ ਵਿੱਚ ਮੌਜੂਦ ਲੋਕਾਂ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ।






















