Nobel Peace Prize 2024: ਪ੍ਰਮਾਣੂ ਹਥਿਆਰਾਂ ਤੋਂ ਮੁਕਤ ਦੁਨੀਆ ਬਣਾਉਣ 'ਚ ਜੁਟੇ ਸੰਗਠਨ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ, ਹੀਰੋਸ਼ੀਮਾ ਦੇ ਪੀੜਤਾਂ ਦੀ ਕਰਦਾ ਨੁਮਾਇੰਦਗੀ
Nobel Peace Prize 2024: ਜਾਪਾਨੀ ਸੰਗਠਨ ਨਿਹੋਨ ਹਿਡਾਨਕਿਓ ਦੀ ਸਥਾਪਨਾ ਸਾਲ 1956 ਵਿੱਚ ਕੀਤੀ ਗਈ ਸੀ, ਜਿਸਦਾ ਉਦੇਸ਼ ਪ੍ਰਮਾਣੂ ਹਥਿਆਰਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੁਨੀਆ ਭਰ ਵਿੱਚ ਜਾਗਰੂਕਤਾ ਫੈਲਾਉਣਾ ਹੈ।
ਜਾਪਾਨੀ ਸੰਸਥਾ ਨਿਹੋਨ ਹਿਡਾਨਕਿਓ (Nihon Hidankyo) ਨੇ 2024 ਦਾ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਹੈ। ਇਹ ਸੰਸਥਾ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਹੋਏ ਪ੍ਰਮਾਣੂ ਹਮਲਿਆਂ ਤੋਂ ਬਚੇ ਲੋਕਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਂਦਾ ਹੈ। ਇਹ ਜਾਪਾਨੀ ਸੰਸਥਾ ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਕੰਮ ਕਰ ਰਹੀ ਹੈ ਕਿ ਪਰਮਾਣੂ ਹਥਿਆਰਾਂ ਦੀ ਦੁਬਾਰਾ ਵਰਤੋਂ ਕਦੇ ਨਾ ਕੀਤੀ ਜਾਵੇ।
BREAKING NEWS
— The Nobel Prize (@NobelPrize) October 11, 2024
The Norwegian Nobel Committee has decided to award the 2024 #NobelPeacePrize to the Japanese organisation Nihon Hidankyo. This grassroots movement of atomic bomb survivors from Hiroshima and Nagasaki, also known as Hibakusha, is receiving the peace prize for its… pic.twitter.com/YVXwnwVBQO
ਜਾਪਾਨੀ ਸੰਗਠਨ ਨਿਹੋਨ ਹਿਡਾਨਕਿਓ ਦਾ ਗਠਨ ਸਾਲ 1956 ਵਿੱਚ ਕੀਤਾ ਗਿਆ ਸੀ, ਜਿਸਦਾ ਉਦੇਸ਼ ਪ੍ਰਮਾਣੂ ਹਥਿਆਰਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੁਨੀਆ ਭਰ ਵਿੱਚ ਜਾਗਰੂਕਤਾ ਫੈਲਾਉਣਾ ਹੈ। ਨੋਬਲ ਕਮੇਟੀ ਨੇ ਪਰਮਾਣੂ ਹਥਿਆਰਾਂ ਵਿਰੁੱਧ ਆਵਾਜ਼ ਉਠਾਉਣ ਲਈ ਨਿਹੋਨ ਹਿਡਨਕਿਓ ਦੀ ਸ਼ਲਾਘਾ ਕੀਤੀ।
ਅਗਲੇ ਸਾਲ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਸੁੱਟਣ ਦੇ 80 ਸਾਲ ਪੂਰੇ ਹੋਣਗੇ, ਜਿਸ ਵਿਚ ਲਗਭਗ 1 ਲੱਖ 20 ਹਜ਼ਾਰ ਲੋਕ ਤੁਰੰਤ ਮਾਰੇ ਗਏ ਸਨ। ਉਸ ਤੋਂ ਬਾਅਦ ਦੇ ਸਾਲਾਂ ਵਿੱਚ ਹਜ਼ਾਰਾਂ ਲੋਕ ਤੇ ਰੇਡੀਏਸ਼ਨ ਦੇ ਸੰਪਰਕ ਕਾਰਨ ਮਰ ਗਏ।
ਨੋਬੇਲ ਕਮੇਟੀ ਨੇ ਕਿਹਾ, "ਇਸ ਸਾਲ ਨਿਹੋਨ ਹਿਡਾਨਕਿਓ ਨੂੰ ਨੋਬਲ ਸ਼ਾਂਤੀ ਪੁਰਸਕਾਰ ਪ੍ਰਦਾਨ ਕਰਦੇ ਹੋਏ, ਅਸੀਂ ਉਨ੍ਹਾਂ ਸਾਰੇ ਬਚੇ ਹੋਏ ਲੋਕਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਦਰਦਨਾਕ ਯਾਦਾਂ ਦੇ ਬਾਵਜੂਦ, ਸ਼ਾਂਤੀ ਨੂੰ ਚੁਣਿਆ।"ਨਾਰਵੇਈ ਨੋਬਲ ਕਮੇਟੀ ਨੂੰ ਇਸ ਸਾਲ ਸ਼ਾਂਤੀ ਪੁਰਸਕਾਰ ਲਈ ਕੁੱਲ 286 ਉਮੀਦਵਾਰਾਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 89 ਸੰਸਥਾਵਾਂ ਸਨ। ਸਾਲ 2023 ਵਿੱਚ, ਈਰਾਨੀ ਪੱਤਰਕਾਰ ਤੇ ਮਨੁੱਖੀ ਅਧਿਕਾਰ ਕਾਰਕੁਨ ਨਰਗਿਸ ਮੁਹੰਮਦੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਉਸ ਦੀ ਸੰਸਥਾ ਡਿਫੈਂਡਰਜ਼ ਆਫ ਹਿਊਮਨ ਰਾਈਟਸ ਸੈਂਟਰ ਈਰਾਨ ਵਿੱਚ ਪਾਬੰਦੀਸ਼ੁਦਾ ਹੈ।
ਮੱਧ ਪੂਰਬ 'ਚ ਚੱਲ ਰਹੀ ਜੰਗ ਅਤੇ ਯੂਕਰੇਨ-ਰੂਸ ਜੰਗ ਵਿਚਾਲੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦਾ ਲਿਨਸ ਪਾਲਿੰਗ ਦੁਨੀਆ ਦਾ ਇਕਲੌਤਾ ਵਿਅਕਤੀ ਹੈ ਜਿਸ ਨੂੰ ਦੋ ਨੋਬਲ ਪੁਰਸਕਾਰ ਮਿਲੇ ਹਨ। ਉਸਨੂੰ ਇੱਕ ਨੋਬਲ ਪੁਰਸਕਾਰ ਕੈਮਿਸਟਰੀ ਲਈ ਅਤੇ ਦੂਜਾ ਸ਼ਾਂਤੀ ਲਈ ਮਿਲਿਆ।