ਪੜਚੋਲ ਕਰੋ

ਸਮੁੰਦਰ 'ਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਕ੍ਰੂ ਮੈਂਬਰ ਸਨ ਸਵਾਰ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ

Oil Tanker Capsizes: ਓਮਾਨ ਦੇ ਕੋਲ ਸਮੁੰਦਰ ਵਿੱਚ ਲਗਭਗ 117 ਮੀਟਰ ਲੰਬਾ ਤੇਲ ਦਾ ਜਹਾਜ਼ ਡੁੱਬ ਗਿਆ ਹੈ। ਇਸ ਜਹਾਜ਼ 'ਚ ਕੁੱਲ 16 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 13 ਭਾਰਤੀ ਅਤੇ 3 ਸ਼੍ਰੀਲੰਕਾ ਦੇ ਨਾਗਰਿਕ ਸਨ। ਉਨ੍ਹਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ।

Oil Tanker Capsizes in Oman: ਓਮਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਅਨੁਸਾਰ ਯਮਨ ਵੱਲ ਜਾ ਰਿਹਾ ਇੱਕ ਤੇਲ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਕ ਇਸ ਤੇਲ ਟੈਂਕਰ ਦਾ ਨਾਂ ਪ੍ਰੈਸਟੀਜ ਫਾਲਕਨ ਦੱਸਿਆ ਜਾ ਰਿਹਾ ਹੈ, ਜਿਸ 'ਤੇ ਸਵਾਰ 16 ਕ੍ਰੂ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਤੇਲ ਦੇ ਜਹਾਜ਼ 'ਚ ਸਵਾਰ 16 ਕ੍ਰੂ ਮੈਂਬਰਾਂ 'ਚੋਂ 13 ਭਾਰਤੀ ਨਾਗਰਿਕ ਅਤੇ ਤਿੰਨ ਸ੍ਰੀਲੰਕਾ ਦੇ ਨਾਗਰਿਕ ਦੱਸੇ ਜਾਂਦੇ ਹਨ, ਪਰ ਉਹ ਕਿੱਥੇ ਅਤੇ ਕਿਸ ਹਾਲਤ 'ਚ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਦੇ ਅਨੁਸਾਰ, ਇਹ ਤੇਲ ਦਾ ਜਹਾਜ਼ ਪੂਰਬੀ ਅਫਰੀਕੀ ਦੇਸ਼ ਕੋਮੋਰੋਜ ਦਾ ਝੰਡਾ ਲੈ ਕੇ ਜਾ ਰਿਹਾ ਸੀ। ਮੰਗਲਵਾਰ ਨੂੰ ਇਹ ਤੇਲ ਟੈਂਕਰ ਓਮਾਨ ਦੀ ਮੁੱਖ ਉਦਯੋਗਿਕ ਦੁਕਮ ਬੰਦਰਗਾਹ ਨੇੜੇ ਡੁੱਬ ਗਿਆ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਟੈਂਕਰ ਯਮਨ ਵੱਲ ਜਾ ਰਿਹਾ ਸੀ, ਉਦੋਂ ਇਹ ਦੁਕਮ ਬੰਦਰਗਾਹ ਨੇੜੇ ਪਲਟ ਗਿਆ। ਟੈਂਕਰ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਅਧਿਕਾਰੀਆਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਪਰ ਤਾਜ਼ਾ ਜਾਣਕਾਰੀ ਅਨੁਸਾਰ ਟੈਂਕਰ ਵਿੱਚ ਸਵਾਰ ਲੋਕਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਜੋ ਟੈਂਕਰ ਡੁੱਬਿਆ ਹੈ, ਉਹ ਕਰੀਬ 117 ਮੀਟਰ ਲੰਬਾ ਹੈ ਅਤੇ ਇਸ ਨੂੰ ਸਾਲ 2017 'ਚ ਬਣਾਇਆ ਗਿਆ ਸੀ।

ਸਮੁੰਦਰੀ ਸੁਰੱਖਿਆ ਕੇਂਦਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹ ਕੋਮੋਰੋਜ ਦੇ ਝੰਡੇ ਵਾਲਾ ਇਹ ਤੇਲ ਦਾ ਟੈਂਕਰ ਰਾਸ ਮਦਰਾਕਾਹ ਦੇ ਦੱਖਣ ਪੂਰਬ ਦੀ ਦਿਸ਼ਾ ਵਿਚ 25NM ਡੁੱਬ ਗਿਆ ਹੈ। ਇਸ ਦੀ ਜਾਂਚ ਅਤੇ ਰਾਹਤ ਬਚਾਅ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ

Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?

Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ

ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ

ABP Premium

ਵੀਡੀਓਜ਼

ਸਿਮਰਨਜੀਤ ਮਾਨ ਨੇ ਕਹੀ ਵੱਡੀSimranjeet Singh Mann ਦੇ ਬਿਆਨ ਨੇ ਮਚਾਇਆ ਤਹਿਲਕਾਜੇ ਕੋਈ ਪੁੱਛੇ ਤਾਂ ਕਹਿ ਦਿਓ ਅਸੀਂ ਖਾਲਿਸਤਾਨੀ ਹਾਂ : Simranjit Singh mannSukhbir Badal | ਸਿਆਸੀ ਕਾਨਫਰੰਸ 'ਚ ਸੁਖਬੀਰ ਬਾਦਲ ਹੋਏ ਆਪੇ ਤੋਂ ਬਾਹਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ! 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Punjab News: ਬਾਦਲ ਦਲ ਦੀ ਇਤਿਹਾਸ 'ਤੇ ਟੇਕ ਪਰ ਨਵਿਆਂ ਨੇ ਭਵਿੱਖ ਲਈ ਰੱਖਿਆ ਟੀਚਾ ! ਮਾਘੀ ਮੇਲੇ ਨੇ ਤੈਅ ਕੀਤਾ ਕਿਹੜੀ ਸਿੱਖਾਂ ਦੀ ਸਿਆਸੀ ਜਮਾਤ ?
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
Amritpal Singh New Party: ਪੰਜਾਬ 'ਚ 'ਬਾਦਲ ਦਲੀ' ਸਿਆਸਤ ਦਾ ਅੰਤ! ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਪਹਿਲੇ ਦਿਨ ਹੀ ਖਿੱਚ ਦਿੱਤੀ ਲਕੀਰ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
ਦਿੱਲੀ ਦੇ 400 ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਮਾਮਲੇ 'ਚ ਫੜ੍ਹਿਆ ਗਿਆ ਬੱਚਾ, ਪਿਤਾ ਦੇ NGO ਦਾ ਅਫਜ਼ਲ ਨਾਲ ਨਿਕਲਿਆ ਸੰਬੰਧ
Punjab News:  ਫਰੀਦਕੋਟ ਦੇ ਪਿੰਡ ਗੋਲੇਵਾਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਗਲੀਆਂ ਤੇ ਨਾਲੀਆਂ ਵਿੱਚ ਖਿਲਾਰੇ ਗਏ ਅੰਗ, ਸਿੱਖ ਸੰਗਤ 'ਚ ਰੋਸ

Punjab News: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਆਨੰਦਪੁਰ ਵਾਪਸੀ, ਪੰਜਾਬ ਪੰਜਾਬੀਆਂ ਦਾ, ਬੰਦੀ ਸਿੰਘ ਦੀ ਰਿਹਾਈ ਸਮੇਤ ਪਾਏ 15 ਮਤੇ, ਕਿਸ ਦਿਸ਼ਾ ਵੱਲ ਵਧੇਗੀ ਨਵੀਂ ਧਿਰ ?

Farmer Protest: ਕਿਸਾਨਾਂ ਦਾ ਮਸਲਾ ਹੋਵੇਗਾ ਹੱਲ ? ਸੁਨੀਲ ਜਾਖੜ ਨੇ PM ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਚਰਚਾ

ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੰਡਾ ਕਿਰਪਾਨ ਪਾਉਣ ਤੋਂ ਰੋਕਣ 'ਤੇ ਭੜਕਿਆ ਸਿੱਖ ਨੌਜਵਾਨ, ਦੱਸੀ ਹਰੇਕ ਗੱਲ, ਕੀ ਹੈ ਪੂਰਾ ਮਾਮਲਾ

Embed widget