Afghanistan News: ਤਾਲਿਬਾਨ ਛੱਡਣ ਲਈ ਅਮਰੀਕਾ ਦੀ ਆਖਰੀ ਮਿਤੀ ਵਿੱਚ ਬਾਕੀ ਰਹੇ ਸਿਰਫ ਦੋ ਦਿਨ, 45 ਹਜ਼ਾਰ ਤੋਂ ਵੱਧ ਲੋਕ ਅਫਗਾਨ ਛੱਡਣ ਦੀ ਉਡੀਕ 'ਚ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਇੱਕ ਜਾਨਲੇਵਾ ਆਤਮਘਾਤੀ ਹਮਲੇ ਦੇ ਬਾਵਜੂਦ ਅਮਰੀਕੀ ਨਾਗਰਿਕਾਂ ਅਤੇ ਹੋਰਾਂ ਨੂੰ ਅਫਗਾਨਿਸਤਾਨ ਚੋਂ ਕੱਢਣ ਦਾ ਵਾਅਦਾ ਕੀਤਾ ਹੈ।
ਕਾਬੁਲ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕੀ ਸੈਨਿਕਾਂ ਦੇ ਦੇਸ਼ ਛੱਡਣ ਦੀ ਸਮਾਂ ਸੀਮਾ ਵਿੱਚ ਸਿਰਫ ਅੱਜ ਅਤੇ ਕੱਲ੍ਹ ਦਾ ਦਿਨ ਹੀ ਬਾਕੀ ਹਨ। ਇਸ ਦੌਰਾਨ ਇਸ ਵੇਲੇ ਲਗਪਗ 300 ਅਮਰੀਕੀਆਂ ਸਮੇਤ 45,000 ਲੋਕ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ। ਕੁਝ ਦੇਸ਼ 31 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਹੀ ਆਪਣਾ ਬਚਾਅ ਕਾਰਜ ਖ਼ਤਮ ਕਰਕੇ ਆਪਣੇ ਵਤਨ ਪਰਤ ਚੁੱਕੇ ਹਨ। ਫਰਾਂਸ ਤੋਂ ਬਾਅਦ ਹੁਣ ਬ੍ਰਿਟੇਨ ਨੇ ਵੀ ਆਪਣਾ ਅਫਗਾਨ ਮਿਸ਼ਨ ਖ਼ਤਮ ਕਰ ਦਿੱਤਾ ਹੈ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਉਨ੍ਹਾਂ 300 ਅਮਰੀਕੀ ਨਾਗਰਿਕਾਂ ਨੂੰ ਕੱਢਣ ਦੇ ਯੋਗ ਹੈ ਜੋ ਰਾਸ਼ਟਰਪਤੀ ਜੋਅ ਬਾਇਡਨ ਵਲੋਂ ਨਿਰਧਾਰਤ ਕੀਤੀ ਮੰਗਲਵਾਰ ਦੀ ਸਮਾਂ ਸੀਮਾ ਤੋਂ ਪਹਿਲਾਂ ਅਫਗਾਨਿਸਤਾਨ ਛੱਡਣਾ ਚਾਹੁੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਬਾਇਡਨ ਪ੍ਰਸ਼ਾਸਨ ਦੀ ਮੌਜੂਦਾ ਯੋਜਨਾ ਮੁਤਾਬਕ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਵਿੱਚ ਕੋਈ ਦੂਤਾਵਾਸ ਨਹੀਂ ਹੋਵੇਗਾ। ਬਾਇਡਨ ਨੇ ਹਾਲ ਹੀ ਵਿੱਚ ਕਾਬੁਲ ਹਵਾਈ ਅੱਡੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਇੱਕ ਹੋਰ ਹਮਲੇ ਦੀ ਚਿਤਾਵਨੀ ਦਿੱਤੀ ਸੀ।
ਤਾਲਿਬਾਨ ਦੀ 31 ਅਗਸਤ ਦੀ ਸਮਾਂ ਸੀਮਾ ਤੋਂ 4 ਦਿਨ ਪਹਿਲਾਂ ਬ੍ਰਿਟੇਨ ਨੇ ਆਪਣੀ 20 ਸਾਲ ਲੰਮੀ ਫੌਜੀ ਮੁਹਿੰਮ ਖ਼ਤਮ ਕਰ ਦਿੱਤੀ ਹੈ। ਬ੍ਰਿਟਿਸ਼ ਰਾਇਲ ਏਅਰ ਫੋਰਸ ਦੇ ਕੱਲ੍ਹ ਕਾਬੁਲ ਹਵਾਈ ਅੱਡੇ ਤੋਂ ਉਡਾਣ ਭਰਨ ਨਾਲ ਬ੍ਰਿਟੇਨ ਦਾ ਅਫਗਾਨਿਸਤਾਨ ਅਧਿਆਇ ਖ਼ਤਮ ਹੋ ਗਿਆ। ਅਫਗਾਨਿਸਤਾਨ ਵਿੱਚ ਬ੍ਰਿਟੇਨ ਦੇ 'ਆਪਰੇਸ਼ਨ ਪਿਟਿੰਗ' ਦਾ ਅੰਤ ਇੱਕ ਮਿਸ਼ਨ ਦੀ ਸਮਾਪਤੀ ਹੈ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਵੇਖਿਆ, ਉਸ ਦੇ ਉਲਟ ਹੈ।
ਅਫਗਾਨਿਸਤਾਨ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਮਿਸ਼ਨ ਨੂੰ ਬ੍ਰਿਟੇਨ ਨੇ 'ਆਪਰੇਸ਼ਨ ਪਿਟਿੰਗ' ਦਾ ਨਾਂ ਦਿੱਤਾ ਗਿਆ। ਇਸ ਆਪਰੇਸ਼ਨ ਦੇ ਤਹਿਤ ਬ੍ਰਿਟੇਨ ਨੇ 15,000 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਹੈ।
ਹਾਲਾਂਕਿ, ਸਰਕਾਰ ਨੇ ਇਹ ਵੀ ਮੰਨਿਆ ਕਿ 1100 ਅਫਗਾਨ ਨਾਗਰਿਕਾਂ ਨੂੰ ਉੱਥੇ ਛੱਡ ਦਿੱਤਾ ਗਿਆ ਹੈ। ਤਾਲਿਬਾਨ ਦੇ 15 ਅਗਸਤ ਨੂੰ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਬ੍ਰਿਟੇਨ ਨੇ ਲੋਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਕਾਬੁਲ ਹਵਾਈ ਅੱਡੇ ਦੇ ਆਲੇ ਦੁਆਲੇ ਲਗਾਤਾਰ ਹਮਲੇ ਕਾਰਨ ਦੇਸ਼ ਦੇ ਬਾਕੀ ਹਿੱਸਿਆਂ ਨੇ ਵੀ ਲੋਕਾਂ ਨੂੰ ਵਾਪਸ ਲਿਆਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਾਰੇ ਦੇਸ਼ ਤਾਲਿਬਾਨ ਦੇ ਗੜ੍ਹ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਛੁਡਾਉਣਾ ਚਾਹੁੰਦੇ ਹਨ ਅਤੇ ਤਾਲਿਬਾਨ ਦੀ 31 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: Janmashtami 2021: ਦੇਸ਼ 'ਚ ਜਨਮ ਅਸ਼ਟਮੀ ਨੂੰ ਲੈ ਕੇ ਤਿਆਰੀਆਂ ਪੂਰੀਆਂ, ਦਿੱਲੀ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਤੋਂ ਬਗੈਰ ਕੀਤੀ ਜਾਏਗੀ ਪੂਜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin