ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਪਾਕਿਸਤਾਨ ਦੇ ਇੱਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਨਵਾਜ ਸ਼ਰੀਫ ਨੇ ਭਾਰਤ 'ਤੇ ਹਮਲੇ ਦਾ ਪਲਾਨ ਬਣਾਇਆ ਸੀ।

India Pakistan News: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਅਤੇ ਮੂੰਹਤੋੜ ਜਵਾਬ ਦਿੱਤਾ। ਇਸ ਦੌਰਾਨ ਪਾਕਿਸਤਾਨ ਦੀ ਇੱਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਵਿਰੁੱਧ ਹਮਲੇ ਦੀ ਪਲਾਨਿੰਗ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬਣਾਈ ਸੀ।
ਦੱਸ ਦਈਏ ਕਿ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਸੀਨੀਅਰ ਨੇਤਾ ਅਤੇ ਪੰਜਾਬ ਸੂਬੇ ਦੇ ਸੂਚਨਾ ਮੰਤਰੀ ਅਜਮੀ ਬੁਖਾਰੀ ਨੇ ਬੁੱਧਵਾਰ (14 ਮਈ, 2025) ਨੂੰ ਕਿਹਾ ਕਿ ਭਾਰਤ ਵਿਰੁੱਧ ਪੂਰੀ ਮੁਹਿੰਮ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਨਿਗਰਾਨੀ ਹੇਠ ਤਿਆਰ ਕੀਤੀ ਗਈ ਸੀ। ਉਨ੍ਹਾਂ ਨੇ ਨਵਾਜ਼ ਸ਼ਰੀਫ਼ ਨੂੰ ਲੈਕੇ ਕਿਹਾ ਕਿ ਉਹ ਏਬੀਸੀਡੀ ਟਾਈਪ ਦੇ ਨਹੀਂ ਹਨ, ਉਨ੍ਹਾਂ ਦਾ ਕੰਮ ਦੂਰ-ਦੂਰ ਤੱਕ ਬੋਲਦਾ ਹੈ।
ਜ਼ਿਕਰ ਕਰ ਦਈਏ ਕਿ 22 ਅਪਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ 7 ਮਈ ਨੂੰ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਆਪਰੇਸ਼ਨ ਸਿੰਦੂਰ ਚਲਾਇਆ। ਇਸ ਤਹਿਤ ਭਾਰਤੀ ਫੌਜ ਨੇ ਪੀਓਕੇ ਅਤੇ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਸਥਿਤੀ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ 100 ਅੱਤਵਾਦੀ ਮਾਰੇ ਗਏ।
ਇਸ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਸਥਿਤੀ ਹੋਰ ਤਣਾਅਪੁਰਨ ਹੁੰਦੀ ਗਈ ਅਤੇ ਪਾਕਿਸਤਾਨ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਭਾਰਤ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਰਾਤ ਨੂੰ ਡਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਅੱਗੇ ਪਾਕਿਸਤਾਨ ਦੀ ਇਹ ਹਰਕਤ ਵੀ ਨਾਕਾਮ ਰਹੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ ਦਾ ਐਲਾਨ ਹੋਇਆ ਪਰ ਫਿਰ ਵੀ ਪਾਕਿਸਤਾਨ ਬੜ੍ਹਕਾਂ ਮਾਰਨ ਤੋਂ ਨਹੀਂ ਹਟਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















