Pakistan Election Results: ਇਮਰਾਨ ਖ਼ਾਨ ਦੀ ਪਾਰਟੀ ਦਾ 170 ਸੀਟਾਂ ਜਿੱਤਣ ਦਾ ਦਾਅਵਾ, ਸਰਕਾਰ ਬਣਾਉਣ ਲਈ MWM ਨਾਲ ਹੋਵੇਗਾ ਗਠਜੋੜ!
Pakistan Election Results: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀਆਂ 265 ਸੀਟਾਂ 'ਤੇ 8 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ ਪਰ ਚੋਣ ਕਮਿਸ਼ਨ 'ਤੇ ਦੋਸ਼ਾਂ ਦਾ ਦੌਰ ਤੇਜ਼ ਹੋ ਗਿਆ ਹੈ।
Pakistan Election 2024 Results Updates: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀਆਂ 265 ਸੀਟਾਂ 'ਤੇ 8 ਫਰਵਰੀ ਨੂੰ ਚੋਣਾਂ ਹੋਈਆਂ ਸਨ, ਜਿਨ੍ਹਾਂ ਦੇ ਅੰਤਿਮ ਨਤੀਜੇ ਅਜੇ ਤੱਕ ਐਲਾਨੇ ਨਹੀਂ ਗਏ ਹਨ। ਇਸ ਸਭ ਦੇ ਵਿਚਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ 170 ਸੀਟਾਂ ਜਿੱਤਣ ਦਾ ਵੱਡਾ ਦਾਅਵਾ ਕੀਤਾ ਹੈ।
ਪੀਟੀਆਈ ਨੇ ਮਜਲਿਸ ਵਹਦਤ-ਏ-ਮੁਸਲਿਮੀਨ (MWM) ਨਾਲ ਗਠਜੋੜ ਕਰਨ ਦੀ ਤਿਆਰੀ ਕਰ ਲਈ ਹੈ। 'ਦਿ ਨੇਸ਼ਨ' ਦੀ ਰਿਪੋਰਟ 'ਚ ਸ਼ਨੀਵਾਰ (10 ਫਰਵਰੀ) ਇਹ ਦਾਅਵਾ ਕੀਤਾ ਗਿਆ ਹੈ।
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਵੋਟਾਂ ਦੀ ਗਿਣਤੀ ਜਾਰੀ ਹੈ। ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਇਮਰਾਨ ਖਾਨ ਦੀ ਪੀ.ਟੀ.ਆਈ. ਦੇ ਸਮਰਥਨ ਵਾਲੇ 100 ਉਮੀਦਵਾਰਾਂ ਵਿਚੋਂ ਜ਼ਿਆਦਾਤਰ ਜਿੱਤੇ ਹਨ।
ਪੀਟੀਆਈ ਆਗੂ ਬੈਰਿਸਟਰ ਗੌਹਰ ਖਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਜਿੱਤੀਆਂ ਸੀਟਾਂ ਨੂੰ ਹਾਰ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਡਾਨ ਦੀ ਰਿਪੋਰਟ ਮੁਤਾਬਕ ਗੌਹਰ ਖਾਨ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਐਤਵਾਰ (11 ਫਰਵਰੀ) ਨੂੰ ਰਿਟਰਨਿੰਗ ਅਫਸਰਾਂ (ਆਰ.ਓ.) ਦੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿੱਥੇ ਚੋਣ ਨਤੀਜੇ ਘੋਸ਼ਿਤ ਕਰਨ ਵਿੱਚ ਦੇਰੀ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੀਟੀਆਈ ਸਮਰਥਿਤ ਉਮੀਦਵਾਰਾਂ ਨੇ 265 ਨੈਸ਼ਨਲ ਅਸੈਂਬਲੀ ਸੀਟਾਂ ਵਿੱਚੋਂ 170 ਸੀਟਾਂ ਜਿੱਤੀਆਂ ਹਨ ਜਿਨ੍ਹਾਂ ਲਈ 8 ਫਰਵਰੀ ਨੂੰ ਵੋਟਿੰਗ ਹੋਈ ਸੀ।
ਇਹ ਵੀ ਪੜ੍ਹੋ: Pakistan: ਇਮਰਾਨ ਖ਼ਾਨ ਦੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਦਿੱਤੀ ਧਮਕੀ, ਕਿਹਾ- ਅੱਧੀ ਰਾਤ ਤੱਕ ਐਲਾਨੋ ਨਤੀਜੇ, ਨਹੀਂ ਤਾਂ ਤੇਜ਼ ਹੋਵੇਗਾ ਪ੍ਰਦਰਸ਼ਨ
ਗੌਹਰ ਖਾਨ ਨੇ ਕਿਹਾ ਕਿ ਉਹ ਵੱਡਾ ਦਾਅਵਾ ਕਰ ਰਹੇ ਹਨ ਕਿ ਪੀਟੀਆਈ ਸਮਰਥਿਤ ਉਮੀਦਵਾਰਾਂ ਨੇ ਨੈਸ਼ਨਲ ਅਸੈਂਬਲੀ ਦੀਆਂ 170 ਸੀਟਾਂ 'ਤੇ ਲੀਡ ਹਾਸਲ ਕੀਤੀ ਹੈ। ਇਨ੍ਹਾਂ 'ਚੋਂ 94 ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਫਾਰਮ-47 (ਆਰਜ਼ੀ ਨਤੀਜੇ) ਜਾਰੀ ਕੀਤੇ ਗਏ ਹਨ।
ਗੌਹਰ ਖਾਨ ਨੇ 22 ਸੀਟਾਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਾਰਮ-45 ਅਨੁਸਾਰ 22 ਸੀਟਾਂ ਜਿਨ੍ਹਾਂ 'ਤੇ ਪੀਟੀਆਈ ਸਮਰਥਿਤ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਉਨ੍ਹਾਂ ਨੂੰ ਹਾਰ 'ਚ ਬਦਲ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 22 ਸੀਟਾਂ ਵਿੱਚੋਂ ਇਸਲਾਮਾਬਾਦ ਤੋਂ 3, ਸਿੰਧ ਤੋਂ 4 ਅਤੇ ਪੰਜਾਬ ਦੀਆਂ ਬਾਕੀ ਸੀਟਾਂ ਪ੍ਰਮੁੱਖ ਤੌਰ 'ਤੇ ਸ਼ਾਮਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਪੀਟੀਆਈ ਸਮਰਥਿਤ ਉਮੀਦਵਾਰਾਂ ਵੱਲੋਂ ਜਿੱਤੀਆਂ ਸੀਟਾਂ ਨੂੰ ਹਾਰ ਵਿੱਚ ਬਦਲਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Pakistan: ਨਵਾਜ਼ ਸ਼ਰੀਫ ਅਤੇ ਧੀ ਮਰੀਅਮ ਦੀ ਜਿੱਤ ਖ਼ਿਲਾਫ਼ HC ਪਹੁੰਚੀ ਇਮਰਾਨ ਖਾਨ ਦੀ ਪਾਰਟੀ, ਲੱਗੇ ਧਾਂਦਲੀ ਦੇ ਇਲਜ਼ਾਮ