ਪੜਚੋਲ ਕਰੋ
Advertisement
Toshakhana Case : 'ਇਮਰਾਨ ਖਾਨ ਨੇ ਜਾਣਬੁੱਝ ਕੇ ਦਿੱਤੀ ਫਰਜ਼ੀ ਜਾਣਕਾਰੀ...',3 ਸਾਲ ਦੀ ਕੈਦ, 5 ਸਾਲ ਸਿਆਸਤ ਤੋਂ ਬਾਹਰ, 1 ਲੱਖ ਜੁਰਮਾਨਾ
Imran Khan Convicted: ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਨੀਵਾਰ (5 ਅਗਸਤ) ਨੂੰ ਤੋਸ਼ਾਖਾਨਾ ਮਾਮਲੇ (Toshakhana Case) 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 3 ਸਾਲ ਦੀ ਸਜ਼ਾ ਸੁਣਾਈ
Imran Khan Convicted: ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ਨੀਵਾਰ (5 ਅਗਸਤ) ਨੂੰ ਤੋਸ਼ਾਖਾਨਾ ਮਾਮਲੇ (Toshakhana Case) 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਉਸ ਨੂੰ 6 ਮਹੀਨੇ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ (Imran Khan) ਨੇ ਜਾਣਬੁੱਝ ਕੇ ਫਰਜ਼ੀ ਜਾਣਕਾਰੀ ਦਿੱਤੀ।
ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਹੁਮਾਯੂੰ ਦਿਲਾਵਰ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਦੋਸ਼ ਸਾਬਤ ਹੋ ਗਏ ਹਨ। ਇਮਰਾਨ ਖਾਨ ਨੇ ਜਾਣਬੁੱਝ ਕੇ ਈਸੀਪੀ ਨੂੰ ਤੋਸ਼ਾਖਾਨਾ ਤੋਹਫ਼ਿਆਂ ਦੇ ਫਰਜ਼ੀ ਵੇਰਵੇ ਪੇਸ਼ ਕੀਤੇ ਅਤੇ ਭ੍ਰਿਸ਼ਟ ਅਭਿਆਸਾਂ ਦਾ ਦੋਸ਼ੀ ਪਾਇਆ ਗਿਆ ਹੈ।
ਇਮਰਾਨ ਖਾਨ 5 ਸਾਲਾਂ ਲਈ ਰਾਜਨੀਤੀ ਤੋਂ ਬਾਹਰ
ਇਸ ਦੇ ਨਾਲ ਹੀ ਇਮਰਾਨ ਖਾਨ ਅਗਲੇ 5 ਸਾਲਾਂ ਲਈ ਚੋਣ ਲੜਨ ਤੋਂ ਅਯੋਗ ਹੋ ਗਏ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪੰਜਾਬ ਨੇ ਪੁਸ਼ਟੀ ਕੀਤੀ ਹੈ ਕਿ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਕੇ ਕੋਟ ਲਖਪਤ ਜੇਲ੍ਹ ਲਿਜਾਇਆ ਗਿਆ ਹੈ। ਇਸ ਮਾਮਲੇ 'ਚ ਇਮਰਾਨ ਖਾਨ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਸੱਤਾ 'ਚ ਰਹਿੰਦਿਆਂ ਸਰਕਾਰੀ ਸਟੋਰਾਂ (ਤੋਸ਼ਾਖਾਨਾ) ਤੋਂ ਲਏ ਮਹਿੰਗੇ ਤੋਹਫੇ ਵੇਚ ਕੇ ਮੁਨਾਫਾ ਕਮਾਇਆ।
ਪਾਕਿਸਤਾਨ ਚੋਣ ਕਮਿਸ਼ਨ ਨੇ ਦਿੱਤੀ ਸੀ ਸ਼ਿਕਾਇਤ
ਇਸ ਦੇ ਨਾਲ ਹੀ ਇਮਰਾਨ ਖਾਨ ਅਗਲੇ 5 ਸਾਲਾਂ ਲਈ ਚੋਣ ਲੜਨ ਤੋਂ ਅਯੋਗ ਹੋ ਗਏ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪੰਜਾਬ ਨੇ ਪੁਸ਼ਟੀ ਕੀਤੀ ਹੈ ਕਿ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਕੇ ਕੋਟ ਲਖਪਤ ਜੇਲ੍ਹ ਲਿਜਾਇਆ ਗਿਆ ਹੈ। ਇਸ ਮਾਮਲੇ 'ਚ ਇਮਰਾਨ ਖਾਨ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਸੱਤਾ 'ਚ ਰਹਿੰਦਿਆਂ ਸਰਕਾਰੀ ਸਟੋਰਾਂ (ਤੋਸ਼ਾਖਾਨਾ) ਤੋਂ ਲਏ ਮਹਿੰਗੇ ਤੋਹਫੇ ਵੇਚ ਕੇ ਮੁਨਾਫਾ ਕਮਾਇਆ।
ਪਾਕਿਸਤਾਨ ਚੋਣ ਕਮਿਸ਼ਨ ਨੇ ਦਿੱਤੀ ਸੀ ਸ਼ਿਕਾਇਤ
ਇਹ ਮਾਮਲਾ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੀ ਸ਼ਿਕਾਇਤ 'ਤੇ ਪਿਛਲੇ ਸਾਲ ਦਾਇਰ ਕੀਤਾ ਗਿਆ ਸੀ। ਤੋਸ਼ਾਖਾਨਾ ਕੈਬਨਿਟ ਡਿਵੀਜ਼ਨ ਦੇ ਅਧੀਨ ਇੱਕ ਵਿਭਾਗ ਹੈ, ਜਿੱਥੇ ਸ਼ਾਸਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਰਕਾਰ ਦੇ ਹੋਰ ਮੁਖੀਆਂ ਅਤੇ ਵਿਦੇਸ਼ੀ ਪਤਵੰਤਿਆਂ ਵੱਲੋਂ ਦਿੱਤੇ ਤੋਹਫ਼ੇ ਰੱਖੇ ਜਾਂਦੇ ਹਨ। ਇਮਰਾਨ ਖਾਨ ਨੇ ਤੋਸ਼ਾਖਾਨੇ ਤੋਂ ਮਹਿੰਗੀ ਘੜੀ ਸਮੇਤ ਕੁਝ ਤੋਹਫੇ ਖਰੀਦੇ ਅਤੇ ਮੁਨਾਫਾ ਕਮਾਉਣ ਲਈ ਵੇਚ ਦਿੱਤੇ ਸੀ।
ਮਈ ਵਿਚ ਗ੍ਰਿਫਤਾਰੀ ਨੂੰ ਲੈ ਕੇ ਹੋਈ ਸੀ ਹਿੰਸਾ
ਇਸ ਤੋਂ ਪਹਿਲਾਂ ਇਮਰਾਨ ਖਾਨ ਨੂੰ ਵੀ 9 ਮਈ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਪਾਕਿਸਤਾਨ 'ਚ ਕਾਫੀ ਹਿੰਸਾ ਹੋਈ ਸੀ ਅਤੇ ਮਹੱਤਵਪੂਰਨ ਫੌਜੀ ਟਿਕਾਣਿਆਂ 'ਤੇ ਵੀ ਹਮਲੇ ਹੋਏ ਸਨ। ਇਸ ਤੋਂ ਬਾਅਦ ਅਗਲੇ ਦਿਨ ਇਮਰਾਨ ਖਾਨ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਹਿੰਸਾ ਨੂੰ ਲੈ ਕੇ ਹਜ਼ਾਰਾਂ ਪੀਟੀਆਈ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement