Pakistan Imran Khan: ਇਮਰਾਨ ਖ਼ਾਨ ਦੀਆਂ ਘਟ ਨਹੀਂ ਰਹੀਆਂ ਮੁਸੀਬਤਾਂ ! ਬਿਨਾਂ 'ਬੱਲੇ' ਦੇ ਚੋਣ ਮੈਦਾਨ 'ਚ ਉਤਰੇਗੀ PTI, ਜਾਣੋ ਪੂਰਾ ਮਾਮਲਾ
Pakistan News: ਪੀਟੀਆਈ ਦੇ ਚੋਣ ਨਿਸ਼ਾਨ ਨੂੰ ਲੈ ਕੇ ਵਿਵਾਦ 22 ਦਸੰਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਈਸੀਪੀ ਨੇ 8 ਫਰਵਰੀ ਦੀਆਂ ਚੋਣਾਂ ਲਈ ਅੰਤਰ-ਪਾਰਟੀ ਚੋਣਾਂ ਨੂੰ ਰੱਦ ਕਰਦੇ ਹੋਏ ਪਾਰਟੀ ਦਾ ਚੋਣ ਨਿਸ਼ਾਨ ਖੋਹ ਲਿਆ ਸੀ।
Pakistan Imran Khan PTI Party Symbol: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸ਼ਨੀਵਾਰ (13 ਜਨਵਰੀ) ਰਾਤ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀਆਂ ਅੰਤਰ-ਪਾਰਟੀ ਚੋਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦੇ ਚੋਣ ਨਿਸ਼ਾਨ ਬੱਲੇ ਨੂੰ ਵੀ ਅਯੋਗ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗਾ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ (ECP) ਨੇ ਪੇਸ਼ਾਵਰ ਹਾਈ ਕੋਰਟ (PHC) ਦੇ ਦੋ ਮੈਂਬਰੀ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਪੀਐਚਸੀ ਨੇ ਬੁੱਧਵਾਰ (10 ਜਨਵਰੀ) ਨੂੰ ਪੀਟੀਆਈ ਪਾਰਟੀ ਦੀਆਂ ਚੋਣਾਂ ਨੂੰ ਪ੍ਰਮਾਣਿਤ ਕਰਦੇ ਹੋਏ ਬੱਲੇ ਨੂੰ ਆਪਣੇ ਚੋਣ ਨਿਸ਼ਾਨ ਵਜੋਂ ਬਹਾਲ ਕਰ ਦਿੱਤਾ ਸੀ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਚੀਫ਼ ਜਸਟਿਸ ਕਾਜ਼ੀ ਫ਼ੈਜ਼ ਈਸਾ, ਜਸਟਿਸ ਮੁਹੰਮਦ ਅਲੀ ਮਜ਼ਹਰ ਅਤੇ ਜਸਟਿਸ ਮੁਸਰਤ ਹਿਲਾਲੀ ਦੀ ਤਿੰਨ ਮੈਂਬਰੀ ਬੈਂਚ ਨੇ ਈਸੀਪੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸ਼ਨੀਵਾਰ ਦੇਰ ਰਾਤ ਫ਼ੈਸਲਾ ਰਾਖਵਾਂ ਰੱਖ ਲਿਆ।
ECP ਦੇ ਫੈਸਲੇ ਨੂੰ ਰੱਦ ਕਰ ਦਿੱਤਾ
ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵੱਲੋਂ ਪੜ੍ਹੇ ਗਏ ਫੈਸਲੇ ਵਿੱਚ ਅਦਾਲਤ ਨੇ ਪੀਐਚਸੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਈਸੀਪੀ ਦੇ ਫੈਸਲੇ ਨੂੰ ਬਹਾਲ ਕਰ ਦਿੱਤਾ। ਈਸੀਪੀ ਨੇ ਹਾਲ ਹੀ ਵਿੱਚ ਪੀਟੀਆਈ ਦੀਆਂ ਅੰਤਰ-ਪਾਰਟੀ ਚੋਣਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਬੱਲੇ ਨੂੰ ਅਯੋਗ ਕਰਾਰ ਦਿੱਤਾ ਸੀ।
ਪੀਟੀਆਈ ਦੇ ਚੋਣ ਨਿਸ਼ਾਨ ਨੂੰ ਲੈ ਕੇ ਵਿਵਾਦ 22 ਦਸੰਬਰ ਨੂੰ ਸ਼ੁਰੂ ਹੋਇਆ ਸੀ ਜਦੋਂ ਈਸੀਪੀ ਨੇ 8 ਫਰਵਰੀ ਦੀਆਂ ਚੋਣਾਂ ਲਈ ਅੰਤਰ-ਪਾਰਟੀ ਚੋਣਾਂ ਨੂੰ ਰੱਦ ਕਰਦੇ ਹੋਏ ਪਾਰਟੀ ਤੋਂ ਇਸ ਦਾ ਚੋਣ ਨਿਸ਼ਾਨ ਖੋਹ ਲਿਆ ਸੀ। ਇਸ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਨੇ ਪੇਸ਼ਾਵਰ ਹਾਈ ਕੋਰਟ ਦਾ ਰੁਖ ਕੀਤਾ। ਪੀਐਚਸੀ ਨੇ 26 ਦਸੰਬਰ ਨੂੰ ਇੱਕ ਅੰਤਰਿਮ ਹੁਕਮ ਰਾਹੀਂ ਚੋਣ ਕਮਿਸ਼ਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ।
ਪੀਟੀਆਈ ਚੇਅਰਮੈਨ ਨੇ ਨਿਰਾਸ਼ਾ ਜ਼ਾਹਰ ਕੀਤੀ
ਬੱਲਾ ਪੀਟੀਆਈ ਦਾ ਰਵਾਇਤੀ ਚਿੰਨ੍ਹ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਇਸ ਦੇ ਪ੍ਰਤੀਕ ਚਿੰਨ੍ਹ ਤੋਂ ਵਾਂਝੇ ਕਰ ਕੇ, ਇਸ ਦੇ ਉਮੀਦਵਾਰਾਂ ਨੂੰ ਵੱਖ-ਵੱਖ ਚੋਣ ਨਿਸ਼ਾਨਾਂ 'ਤੇ ਚੋਣ ਲੜਨੀ ਪਵੇਗੀ, ਜਿਸ ਨਾਲ ਚੋਣਾਂ ਵਾਲੇ ਦਿਨ ਦੂਰ-ਦੁਰਾਡੇ ਦੇ ਖੇਤਰਾਂ ਵਿਚ ਪਾਰਟੀ ਸਮਰਥਕਾਂ ਵਿਚ ਭੰਬਲਭੂਸਾ ਪੈਦਾ ਹੋ ਜਾਵੇਗਾ।