ਇਮਰਾਨ ਖ਼ਾਨ ਦੇ ਆਜ਼ਾਦੀ ਮਾਰਚ ਦੌਰਾਨ ਭਾਰੀ ਹਿੰਸਾ, ਸਮਰਥਕਾਂ ਨੇ ਮੈਟਰੋ ਸਟੇਸ਼ਨ ਨੂੰ ਲਾਈ ਅੱਗ, ਇਸਲਾਮਾਬਾਦ ਵਿੱਚ ਫ਼ੌਜ ਤਾਇਨਾਤ
Pakistan Violence: ਗੁਆਂਢੀ ਮੁਲਕ ਪਾਕਿਸਤਾਨ ਵਿੱਚ ਘਰੇਲੂ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਾਕਿਸਤਾਨ ਵਿਰੋਧ ਦੀ ਅੱਗ ਵਿੱਚ ਸੜ ਰਿਹਾ ਹੈ। ਸ਼ਾਹਬਾਜ਼ ਸਰਕਾਰ ਖਿਲਾਫ ਇਮਰਾਨ ਖਾਨ ਦਾ ਹੱਲਾ ਬੋਲ ਜਾਰੀ ਹੈ।
Pakistan Violence: ਗੁਆਂਢੀ ਮੁਲਕ ਪਾਕਿਸਤਾਨ ਵਿੱਚ ਘਰੇਲੂ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਾਕਿਸਤਾਨ ਵਿਰੋਧ ਦੀ ਅੱਗ ਵਿੱਚ ਸੜ ਰਿਹਾ ਹੈ। ਸ਼ਾਹਬਾਜ਼ ਸਰਕਾਰ ਖਿਲਾਫ ਇਮਰਾਨ ਖਾਨ ਦਾ ਹੱਲਾ ਬੋਲ ਜਾਰੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਜ਼ਾਦੀ ਮਾਰਚ ਨਵੀਆਂ ਚੋਣਾਂ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਪਹੁੰਚਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪੀਟੀਆਈ ਸਮਰਥਕਾਂ ਦਾ ਇਹ ਇਕੱਠ ਜਦੋਂ ਦੇਰ ਰਾਤ ਪਾਕਿਸਤਾਨ ਦੀ ਰਾਜਧਾਨੀ ਵਿੱਚ ਦਾਖ਼ਲ ਹੋਇਆ ਤਾਂ ਉੱਥੇ ਲੰਮਾ ਜਾਮ ਲੱਗ ਗਿਆ। ਹਾਲਾਂਕਿ ਐਂਟਰੀ ਤੋਂ ਪਹਿਲਾਂ ਕਾਫੀ ਹਿੰਸਾ ਹੋਈ ਸੀ। ਇਮਰਾਨ ਖਾਨ ਦੇ ਸਮਰਥਕਾਂ ਨੇ ਇਸਲਾਮਾਬਾਦ ਵਿੱਚ ਇੱਕ ਮੈਟਰੋ ਸਟੇਸ਼ਨ ਨੂੰ ਅੱਗ ਲਗਾ ਦਿੱਤੀ।
ਇਸਲਾਮਾਬਾਦ ਵਿੱਚ ਹਿੰਸਾ ਅਤੇ ਅੱਗਜ਼ਨੀ
ਇਸ ਤੋਂ ਬਾਅਦ ਉਥੇ ਅੱਗ ਦੀਆਂ ਉੱਚੀਆਂ ਲਪਟਾਂ ਦੇਖਣ ਨੂੰ ਮਿਲੀਆਂ। ਕੁਝ ਅਜਿਹੀਆਂ ਹੀ ਤਸਵੀਰਾਂ ਬੁੱਧਵਾਰ ਨੂੰ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਹਮਣੇ ਆਈਆਂ। ਹਿੰਸਕ ਪ੍ਰਦਰਸ਼ਨਾਂ ਦੌਰਾਨ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਕਈ ਸਮਰਥਕਾਂ ਨੂੰ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਚਾਹੇ ਉਹ ਕਰਾਚੀ ਹੋਵੇ ਚਾਹੇ ਲਾਹੌਰ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦੇ ਸਮਰਥਕ ਸੜਕਾਂ 'ਤੇ ਉਤਰ ਕੇ ਹਜ਼ਾਰਾਂ ਦੀ ਗਿਣਤੀ 'ਚ ਮੰਗ ਕਰਦੇ ਹਨ । ਇਮਰਾਨ ਖਾਨ ਦੇ ਸਮਰਥਕਾਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਲਾਠੀਚਾਰਜ ਕੀਤਾ ਗਿਆ। ਜਵਾਬ 'ਚ ਗੁੱਸੇ 'ਚ ਆਏ ਸਮਰਥਕਾਂ ਨੇ ਵੀ ਪੱਥਰਬਾਜ਼ੀ ਕੀਤੀ। ਇਸ ਦੇ ਨਾਲ ਹੀ ਸੈਂਕੜੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।
Govt of Pakistan orders deployment of troops of Pakistan Army in the wake of law and order situation in Islamabad pic.twitter.com/QUJgwX3heV
— ANI (@ANI) May 25, 2022