Pakistan National Assembly 'ਚ ਭਾਰੀ ਹੰਗਾਮਾ, ਪੀਟੀਆਈ ਨੇਤਾ ਨੇ ਕੱਢੀਆਂ ਗਾਲਾਂ, ਧੱਕੇਮੁੱਕੀ ਦਾ ਵੀਡੀਓ ਵਾਇਰਲ
ਇਸ ਘਟਨਾ ਤੋਂ ਬਾਅਦ ਸੰਸਦ ਨੂੰ ਕੁਝ ਸਮੇਂ ਲਈ ਮੁਲਤਵੀ ਕਰਨਾ ਪਿਆ। ਇੱਕ ਸੰਸਦ ਮੈਂਬਰ ਗੁੱਸੇ ਨਾਲ ਇੰਨਾ ਭੜਕ ਗਿਆ ਕਿ ਉਹ ਨੈਸ਼ਨਲ ਅਸੈਂਬਲੀ ਵਿਚ ਹੀ ਬੇਕਾਬੂ ਹੋ ਗਿਆ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤਾ।
ਇਸਲਾਮਾਬਾਦ: ਮੰਗਲਵਾਰ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਭਾਰੀ ਹੰਗਾਮਾ ਹੋਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾ ਇੱਕ ਸਵਾਲ ਦੇ ਜਵਾਬ ਵਿੱਚ ਵਿਰੋਧੀ ਪਾਰਟੀਆਂ ਨੂੰ ਗਾਲਾਂ ਕੱਢਦੇ ਨਜ਼ਰ ਆਏ। ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਸੰਸਦ ਮੈਂਬਰ ਦਾ ਨਾਂ ਅਲੀ ਨਵਾਜ਼ ਖ਼ਾਨ ਹੈ। ਸੰਸਦ ਮੈਂਬਰਾਂ ਦੀ ਰਾਸ਼ਟਰੀ ਅਸੈਂਬਲੀ ਵਿਚ ਗਾਲਾਂ ਕੱਢਣ ਅਤੇ ਧੱਕਾ ਕਰਨ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਸੰਸਦ ਨੂੰ ਕੁਝ ਸਮੇਂ ਲਈ ਮੁਲਤਵੀ ਕਰਨਾ ਪਿਆ। ਇੱਕ ਸੰਸਦ ਮੈਂਬਰ ਗੁੱਸੇ ਨਾਲ ਇੰਨਾ ਭੜਕ ਗਿਆ ਕਿ ਉਹ ਨੈਸ਼ਨਲ ਅਸੈਂਬਲੀ ਵਿਚ ਹੀ ਬੇਕਾਬੂ ਹੋ ਗਿਆ ਅਤੇ ਉਸ ਨੇ ਭੱਦੀ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤਾ।
ਅਹਿਮ ਗੱਲ ਇਹ ਹੈ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਹੰਗਾਮੇ ਦੀ ਇਹ ਪਹਿਲੀ ਵੀਡੀਓ ਨਹੀਂ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਾਹਮਣੇ ਸਾਂਝੇ ਸੈਸ਼ਨ ਦੌਰਾਨ ਸਾਲ 2019 ਵਿਚ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਆਪਸ ਵਿਚ ਟਕਰਾ ਗਈਆਂ। ਉਸ ਦੌਰਾਨ ਵੀ ਦੋਵਾਂ ਪਾਸਿਓ ਖੂਬ ਕੁੱਟਮਾਰ ਕੀਤੀ ਗਈ ਸੀ।
ਟੀਵੀ ਬਹਿਸ ਦੌਰਾਨ ਪੀਟੀਆਈ ਨੇਤਾ ਨੂੰ ਥੱਪੜ
ਹਾਲ ਹੀ ਵਿੱਚ ਇਮਰਾਨ ਖ਼ਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਡਾ. ਫਿਰਦੌਸ ਆਸ਼ਿਕ ਅਵਾਨ ਨੇ ਇੱਕ ਲਾਈਵ ਟੈਲੀਵਿਜ਼ਨ ਸ਼ੋਅ ਦੌਰਾਨ ਜੋ ਕੀਤਾ ਸੀ ਉਸ ਦਾ ਵੀਡੀਓ ਵੀ ਬਹੁਤ ਵਾਇਰਲ ਹੋਇਆ। ਪੀਟੀਆਈ ਨੇਤਾ ਫਿਰਦੌਸ ਆਸ਼ਿਕ ਅਵਾਨ ਨੇ ਟੀਵੀ ਸ਼ੋਅ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਕਾਦਿਰ ਮੰਡੋਖੇਲ ਨੂੰ ਥੱਪੜ ਮਾਰ ਦਿੱਤਾ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਫਿਰਦੌਸ ਨੇ ਪੀਪੀਪੀ ਨੇਤਾਵਾਂ ਨਾਲ ਬਦਸਲੂਕੀ ਵੀ ਕੀਤੀ।
ਇਹ ਵੀ ਪੜ੍ਹੋ: Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਭਾਪਜਾ ਫਿਰਕਮੰਦ, ਪੰਜਾਬ ਭਾਜਪਾ ਪ੍ਰਧਾਨ ਨਾਲ ਸ਼ਾਹ ਤੇ ਨੱਡਾ ਦੀ ਮੀਟਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin