Canada News: ਕੈਨੇਡਾ 'ਚ ਪੰਜਾਬੀਆਂ ਦੀ ਸਰਕਾਰ! ਭਾਰਤ ਨਾਲ ਪੰਗਾ ਪੈਣ ਦੇ ਬਾਵਜੂਦ ਪੰਜਾਬੀਆਂ ਨੇ ਗੱਡ ਦਿੱਤੇ ਝੰਡੇ
Canada News: ਬੇਸ਼ੱਕੇ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਬਣਿਆ ਹੋਇਆ ਹੈ ਪਰ ਕੈਨੇਡਾ ਅੰਦਰ ਪੰਜਾਬੀਆਂ ਦੀ ਬੱਲੇ-ਬੱਲੇ ਹੈ। ਕਾਰੋਬਾਰ ਨੂੰ ਤਾਂ ਛੱਡੋ ਕੈਨੇਡਾ ਦੀ ਸਿਆਸਤ ਵਿੱਚ ਵੀ ਪੰਜਾਬੀਆਂ ਨੇ ਝੰਡੇ ਗੱਢੇ ਹੋਏ ਹਨ। ਇਸ ਦੀ ਮਿਸਾਲ ਕੈਨੇਡੀਅਨ
Canada News: ਬੇਸ਼ੱਕੇ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਬਣਿਆ ਹੋਇਆ ਹੈ ਪਰ ਕੈਨੇਡਾ ਅੰਦਰ ਪੰਜਾਬੀਆਂ ਦੀ ਬੱਲੇ-ਬੱਲੇ ਹੈ। ਕਾਰੋਬਾਰ ਨੂੰ ਤਾਂ ਛੱਡੋ ਕੈਨੇਡਾ ਦੀ ਸਿਆਸਤ ਵਿੱਚ ਵੀ ਪੰਜਾਬੀਆਂ ਨੇ ਝੰਡੇ ਗੱਢੇ ਹੋਏ ਹਨ। ਇਸ ਦੀ ਮਿਸਾਲ ਕੈਨੇਡੀਅਨ ਸੂਬਾ ਬ੍ਰਿਟਿਸ਼ ਕੋਲੰਬੀਆ ਹੈ ਜਿੱਥੇ ਨਵੀਂ ਸਰਕਾਰ ਵਿੱਚ ਪੰਜਾਬੀ ਭਾਈਚਾਰੇ ਦੇ ਚਾਰ ਆਗੂਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ ਤਿੰਨ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ। ਚੋਣਾਂ ਵਿੱਚ ਪੰਜਾਬੀਆਂ ਨੇ ਕਈ ਸੀਟਾਂ ਉਪਰ ਹੂੰਝਾ ਫੇਰ ਜਿੱਤ ਹਾਸਲ ਕੀਤੀ।
ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਚੋਣਾਂ ਵਿੱਚ ਜੇਤੂ ਪੰਜਾਬੀਆਂ ਦੀ ਸੂਚੀ ਵਿੱਚ ਰਵੀ ਕਾਹਲੋਂ ਹਲਕਾ ਡੈਲਟਾ ਉੱਤਰੀ (NDP), ਰਾਜ ਚੌਹਾਨ ਹਲਕਾ ਬ੍ਰਿਟਿਸ਼ ਕੋਲੰਬੀਆ (NDP), ਜਗਰੂਪ ਬਰਾੜ ਹਲਕਾ ਸਰੀ ਫਲੀਟਵੁੱਡ (NDP), ਮਨਦੀਪ ਧਾਲੀਵਾਲ ਹਲਕਾ ਸਰੀ ਨਾਰਥ (ਕੰਜ਼ਰਵੇਟਿਵ ਪਾਰਟੀ), ਰਵੀ ਪਰਮਾਰ ਹਲਕਾ ਲੈਂਗਫੋਰਡ ਹਾਈਲੈਂਡ (NDP), ਸੁਨੀਤਾ ਧੀਰ ਹਲਕਾ ਵੈਨਕੂਵਰ ਲੰਗਾਰਾ (NDP), ਰੀਆ ਅਰੋੜਾ ਹਲਕਾ ਬਰਨਬੀ ਈਸਟ (NDP), ਹਰਵਿੰਦਰ ਕੌਰ ਸੰਧੂ ਹਲਕਾ ਵਰਨਨ ਮੋਨਾਸ਼੍ਰੀ (NDP), ਨਿੱਕੀ ਸ਼ਰਮਾ ਹਲਕਾ ਵੈਨਕੂਵਰ ਹੇਸਟਿੰਗਜ਼ (NDP), ਹਰਮਨ ਸਿੰਘ ਭੰਗੂ ਹਲਕਾ ਲੈਂਗਲੇ ਐਬਟਸਫੋਰਡ (ਕੰਜ਼ਰਵੇਟਿਵ ਪਾਰਟੀ), ਜੇਸੀ ਸਨੇਰ ਹਲਕਾ ਸਰੀ ਨਿਊਟਨ (ਐਨਡੀਪੀ) ਤੇ ਹਨਵੀਰ ਸੰਧੂ ਹਲਕਾ ਸਰੀਨ ਗਿਲਡਫੋਰਡ (ਕੰਜ਼ਰਵੇਟਿਵ ਪਾਰਟੀ) ਸ਼ਾਮਲ ਹਨ।
ਅਹਿਮ ਗੱਲ਼ ਹੈ ਕਿ ਇਸ ਵਾਰ ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਨਿੱਕੀ ਸ਼ਰਮਾ ਉਪ ਮੁੱਖ ਮੰਤਰੀ ਦੇ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ। ਵੈਨਕੂਵਰ ਹੇਸਟਿੰਗਜ਼ ਹਲਕੇ ਤੋਂ ਲਗਾਤਾਰ ਦੂਜੀ ਵਾਰ ਜਿੱਤਣ ਵਾਲੀ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਦੇ ਨਾਲ-ਨਾਲ ਡਿਪਟੀ ਵੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪਿਛਲੀ ਸਰਕਾਰ ਵਿੱਚ ਅਟਾਰਨੀ ਜਨਰਲ ਦਾ ਚਾਰਜ ਵੀ ਸੰਭਾਲ ਚੁੱਕੀ ਹੈ।
ਅਲਬਰਟਾ ਵਿੱਚ ਪੈਦਾ ਹੋਈ ਨਿੱਕੀ ਸ਼ਰਮਾ ਆਪਣੀਆਂ ਤਿੰਨ ਭੈਣਾਂ ਨਾਲ ਸਪਾਰਵੁੱਡ, ਬ੍ਰਿਟਿਸ਼ ਕੋਲੰਬੀਆ ਵਿੱਚ ਵੱਡੀ ਹੋਈ। ਉਸ ਦੇ ਮਾਤਾ-ਪਿਤਾ ਭਾਰਤ ਤੋਂ ਪਰਵਾਸ ਕਰ ਗਏ ਸਨ। ਉਸ ਦੇ ਪਿਤਾ ਪਾਲ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਉਥੋਂ ਉਹ ਕੈਨੇਡਾ ਚਲੇ ਗਏ। ਉਸ ਦੇ ਪਿਤਾ ਪਾਲ ਨੇ ਸਪਾਰਵੁੱਡ ਵਿੱਚ ਇੱਕ ਛੋਟਾ ਜਿਹਾ ਕਾਰੋਬਾਰ ਚਲਾਇਆ, ਜਦੋਂਕਿ ਉਸ ਦੀ ਮਾਂ ਰੋਜ਼ ਪੇਸ਼ੇ ਤੋਂ ਇੱਕ ਬਨਸਪਤੀ ਵਿਗਿਆਨੀ ਸੀ ਤੇ ਤਿੰਨ ਵਾਰ ਨਗਰ ਕੌਂਸਲ ਚੋਣਾਂ ਲੜੀ ਸੀ।
ਇਸ ਤੋਂ ਇਲਾਵਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ਦੇ ਬਰਾੜ ਪਰਿਵਾਰ ਵਿੱਚ ਪੈਦਾ ਹੋਏ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਛੇਵੀਂ ਵਾਰ ਵਿਧਾਇਕ ਚੁਣੇ ਗਏ ਜਗਰੂਪ ਸਿੰਘ ਬਰਾੜ ਨੂੰ ਨਵੀਂ ਐਨਡੀਪੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਜਗਰੂਪ ਬਰਾੜ ਨੂੰ ਮਾਈਨਿੰਗ ਤੇ ਕ੍ਰਿਟੀਕਲ ਰਿਸੋਰਸ ਪੋਰਟਫੋਲੀਓ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ, ਪੁੱਤਰ ਤੇ ਬੇਟੀ ਤੋਂ ਇਲਾਵਾ ਉਨ੍ਹਾਂ ਦਾ ਪਰਿਵਾਰ ਤੇ ਦੋਸਤ-ਮਿੱਤਰ ਹਾਜ਼ਰ ਸਨ।
ਇਸੇ ਤਰ੍ਹਾਂ ਰਵੀ ਕਾਹਲੋਂ ਦਾ ਪਰਿਵਾਰ ਮੂਲ ਰੂਪ ਵਿੱਚ ਗੁਰਦਾਸਪੁਰ ਨੇੜੇ ਪਿੰਡ ਭਾਗੋਵਾਲ ਦਾ ਰਹਿਣ ਵਾਲਾ ਹੈ। ਉੱਤਰੀ ਡੈਲਟਾ ਤੋਂ ਵਿਧਾਇਕ ਚੁਣੇ ਗਏ ਰਵੀ ਕਾਹਲੋਂ ਨੂੰ ਹਾਊਸਿੰਗ ਤੇ ਮਿਉਂਸਪਲ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਉਹ 2017 ਤੋਂ ਵਿਧਾਇਕ ਰਹੇ ਹਨ ਤੇ ਪਿਛਲੀ ਐਨਡੀਪੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਵੀ ਕੰਮ ਕੀਤਾ ਹੈ। ਰਵੀ ਕਾਹਲੋਂ, ਜੋ ਪਿਛਲੇ ਕਾਰਜਕਾਲ ਵਿੱਚ ਹਾਊਸਿੰਗ ਮੰਤਰੀ ਸਨ, ਨੂੰ ਨਗਰ ਨਿਗਮ ਦੇ ਮਾਮਲਿਆਂ ਦਾ ਚਾਰਜ ਵੀ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਜੰਗਲਾਤ ਮੰਤਰੀ ਰਵੀ ਸਿੰਘ ਪਰਮਾਰ ਲੈਂਗਫੋਰਡ-ਜੁਆਨ ਡੀ ਫੁਕਾ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਪਿਛਲੇ ਸਾਲ ਉਹ ਇਸੇ ਸੀਟ ਤੋਂ ਉਪ ਚੋਣ ਜਿੱਤੇ ਸਨ। ਪਰਮਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਨੌਜਵਾਨ ਵਿਧਾਇਕ ਹੋਣ ਦਾ ਮਾਣ ਵੀ ਹਾਸਲ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਜਗਰਾਉਂ ਦੀ ਰਹਿਣ ਵਾਲੀ ਸੁਨੀਤਾ ਧੀਰ ਨੂੰ ਅੰਤਰਰਾਸ਼ਟਰੀ ਸਰਟੀਫਿਕੇਟ ਲਈ ਸੰਸਦੀ ਸਕੱਤਰ ਬਣਾਇਆ ਗਿਆ ਹੈ। ਜਲੰਧਰ ਦੇ ਨੂਰਮਹਿਲ ਨੇੜੇ ਪਿੰਡ ਸੁੰਨੜ ਕਲਾਂ ਦੇ ਵਸਨੀਕ ਹਰਮੇਲ ਸਿੰਘ ਸੁੰਨੜ ਦੀ ਪੁੱਤਰੀ ਜੈਸੀ ਸੁੰਨਾਦ ਨੂੰ ਨਸਲਵਾਦ ਵਿਰੁੱਧ ਸੰਸਦੀ ਸਕੱਤਰ ਦੀ ਕੁਰਸੀ ਸੌਂਪੀ ਗਈ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਦੀ ਜ਼ੀਰਾ ਤਹਿਸੀਲ ਦੇ ਪਿੰਡ ਜੌੜਾ ਨਾਲ ਸਬੰਧਤ ਹਰਵਿੰਦਰ ਕੌਰ ਸੰਧੂ ਨੂੰ ਖੇਤੀਬਾੜੀ ਵਿਭਾਗ ਦਾ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ।