ਪੜਚੋਲ ਕਰੋ
ਟਰੰਪ ਦੀ ਜਿੱਤ ਪਿੱਛੇ ਰੂਸ ਦਾ ਹੱਥ ? ਨਵਾਂ ਪੁਆੜਾ ਪਾਉਣਗੇ ਮੂਲਰ ਦੇ ਖੁਲਾਸੇ?
ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਦੀ ਆਪਣੀ ਰਿਪੋਰਟ 'ਤੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ। ਉਹ 17 ਜੁਲਾਈ ਨੂੰ ਹਾਊਸ ਜੁਡੀਸ਼ਰੀ ਤੇ ਇੰਟੈਲੀਜੈਂਸ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਜਨਤਾ ਸਾਹਮਣੇ ਆਪਣੀ ਗੱਲ ਰੱਖਣਗੇ।
ਵਾਸ਼ਿੰਗਟਨ: ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਦੀ ਆਪਣੀ ਰਿਪੋਰਟ 'ਤੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ। ਉਹ 17 ਜੁਲਾਈ ਨੂੰ ਹਾਊਸ ਜੁਡੀਸ਼ਰੀ ਤੇ ਇੰਟੈਲੀਜੈਂਸ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਜਨਤਾ ਸਾਹਮਣੇ ਆਪਣੀ ਗੱਲ ਰੱਖਣਗੇ। ਕਮੇਟੀ ਦੇ ਚੇਅਰਮੈਨ ਐਡਮ ਸ਼ਿਫ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਐਡਮ ਨੇ ਟਵੀਟ ਕੀਤਾ ਕਿ ਰੂਸ ਨੇ ਟਰੰਪ ਨੂੰ ਜਿਤਾਉਣ ਲਈ ਅਮਰੀਕਾ ਦੇ ਲੋਕਤੰਤਰ 'ਤੇ ਹਮਲਾ ਕੀਤਾ। ਟਰੰਪ ਨੇ ਵੀ ਰੂਸ ਦੀ ਮਦਦ ਦੀ ਵਰਤੋਂ ਕੀਤੀ। 448 ਪੰਨਿਆਂ ਦੀ ਰਿਪੋਰਟ ਵਿੱਚ 74 ਸਾਲਾ ਮੂਲਰ ਨੇ ਕਿਹਾ ਕਿ ਰੂਸੀ ਫੌਜ ਦੇ ਅਧਿਕਾਰੀਆਂ ਨੇ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦੀ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
18 ਅਪ੍ਰੈਲ ਨੂੰ ਇਹ ਰਿਪੋਰਟ ਕਾਨੂੰਨ ਮੰਤਰਾਲੇ ਨੂੰ ਸੌਂਪੀ ਗਈ ਸੀ। ਹਾਲਾਂਕਿ, ਰਿਪੋਰਟ ਦੇ ਅਖ਼ੀਰ ਵਿੱਚ ਮੂਲਰ ਨੇ ਲਿਖਿਆ ਕਿ ਰੂਸ ਦੀ ਦਖਲਅੰਦਾਜ਼ੀ ਦੇ ਮਾਮਲੇ ਵਿੱਚ ਕਾਫ਼ੀ ਸਬੂਤ ਨਹੀਂ ਮਿਲੇ ਸਨ। ਮੂਲਰ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਟਰੰਪ ਨੇ ਰੂਸੀ ਦਖ਼ਲ ਦੀ ਜਾਂਚ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਟਰੰਪ ਨੇ ਮੂਲਰ ਨੂੰ ਜਾਂਚ ਤੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ। ਦੱਸ ਦੇਈਏ ਮੂਲਰ ਨੂੰ ਜਸਟਿਸ ਡਿਪਾਰਟਮੈਂਟ ਵਿੱਚ ਨਿਯੁਕਤ ਕੀਤਾ ਗਿਆ ਸੀ। ਉਹ 2016 ਦੀਆਂ ਅਮਰੀਕੀ ਚੋਣਾਂ ਵਿੱਚ ਰੂਸੀ ਦਖ਼ਲ ਦੇ ਮਾਮਲੇ ਦੀ ਜਾਂਚ ਕਰ ਰਹੇ ਸਨ ਪਰ, ਮਈ ਦੇ ਅਖੀਰ ਵਿੱਚ ਉਨ੍ਹਾਂ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।Robert Mueller has agreed to testify before Congress pursuant to subpoena.
Russia attacked our democracy to help Trump win. Trump welcomed and used that help. As Mueller said, that should concern every American. And now, every American will get to hear directly from Mueller. — Adam Schiff (@RepAdamSchiff) June 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement