Ukraine Crisis: ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਖ਼ਿਲਾਫ਼ ਦਿੱਤਾ ਫੌਜੀ ਕਾਰਵਾਈ ਦਾ ਆਦੇਸ਼
Ukraine-Russia Crisis: ਯੂਕਰੇਨ ਸੰਕਟ ਨੂੰ ਲੈ ਕੇ ਫਿਲਹਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ 'ਤੇ ਐਂਮਰਜੈਸੀ ਸੈਸ਼ਲ ਚਲਾ ਰਿਹਾ ਹੈ। ਇਸ ਹਫਤੇ 'ਚ ਇਹ ਦੂਜੀ ਹੋਵੇਗੀ ।
Ukraine-Russia Crisis: Ukraine-Russia Crisis: ਰੂਸ ਦੇ ਰਾਸ਼ਟਰਪਤੀ ਵਾਲਿਦਮੀਰ ਪੁਤਿਨ (Vladimir Putin) ਨੇ ਯੂਕਰੇਨ Ukraine) ਖਿਲਾਫ ਫੌਜੀ ਕਾਰਵਾਈ ਦਾ ਆਦੇਸ਼ ਦੇ ਦਿੱਤਾ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਫਪੀ ਨੇ ਦਿੱਤੀ ਹੈ। ਪੁਤਿਨ ਨੇ ਕਿਹਾ ਹੈ ਕਿ ਰੂਸ ਦੀ ਯੂਕਰੇਨ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਪਰ ਰੂਸ ਕਿਸੇ ਵੀ ਬਾਹਰੀ ਖਤਰੇ ਦਾ ਤੁਰੰਤ ਜਵਾਬ ਦੇਵੇਗਾ। ਸੰਕਟ 'ਚ ਯੂਕਰੇਨ ਨੇ ਬੁੱਧਵਾਰ ਨੂਮ ਦੇਸ਼ਵਿਆਪੀ ਐਂਮਰਜੈਸੀ ਦਾ ਐਲਾਨ ਕਰ ਦਿੱਤਾ ਹੈ।
#BREAKING Russia's Putin announces a 'military operation' in Ukraine pic.twitter.com/N3cNy0Lc3e
— AFP News Agency (@AFP) February 24, 2022
ਯੂਕਰੇਨ ਸੰਕਟ ਨੂੰ ਲੈ ਕੇ ਫਿਲਹਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯੂਕਰੇਨ 'ਤੇ ਐਂਮਰਜੈਸੀ ਸੈਸ਼ਲ ਚਲਾ ਰਿਹਾ ਹੈ। ਇਸ ਹਫਤੇ 'ਚ ਇਹ ਦੂਜੀ ਹੋਵੇਗੀ ਜਦੋਂ ਯੂਕਰੇਨ 'ਤੇ ਚਰਚਾ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੈਠਕ ਹੋ ਰਹੀ ਹੈ।
ਯੂਕਰੇਨ ਨੇ ਦੇਸ਼ ਵਿਆਪੀ ਐਮਰਜੈਂਸੀ ਦਾ ਐਲਾਨ
ਇਸ ਤੋਂ ਪਹਿਲਾਂ ਯੂਕਰੇਨ ਨੇ ਬੁੱਧਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਦੇਸ਼ ਤੋਂ ਬਾਹਰ ਫੌਜੀ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤੇ ਜਾਣ ਤੋਂ ਬਾਅਦ ਦੇਸ਼ ਵਿਆਪੀ ਐਮਰਜੈਂਸੀ ਦਾ ਐਲਾਨ ਕੀਤਾ। ਇਸ ਦੌਰਾਨ ਪੱਛਮੀ ਦੇਸ਼ਾਂ ਨੇ ਰੂਸ ਦੇ ਖਿਲਾਫ ਕਈ ਪਾਬੰਦੀਆਂ ਦੀ ਐਲਾਨ ਕੀਤੀ ਅਤੇ ਮਾਸਕੋ ਨੇ ਯੂਕਰੇਨ ਵਿੱਚ ਆਪਣੇ ਦੂਤਾਵਾਸ ਦੇ ਅਹਾਤੇ ਨੂੰ ਖਾਲੀ ਕਰ ਦਿੱਤਾ ਅਤੇ ਡਿਪਲੋਮੈਟਿਕ ਕਰਮਚਾਰੀਆਂ ਨੂੰ ਬਾਹਰ ਕੱਢਿਆ। ਯੂਕਰੇਨ ਦੇ ਸੰਸਦ ਮੈਂਬਰਾਂ ਨੇ ਦੇਸ਼ ਵਿਆਪੀ ਐਮਰਜੈਂਸੀ ਲਾਗੂ ਕਰਨ ਦੇ ਰਾਸ਼ਟਰਪਤੀ ਵੋਲੋਡੀਮਰ ਜ਼ੇਲੇਨਸਕੀ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਵੀਰਵਾਰ ਤੋਂ ਸ਼ੁਰੂ ਹੋ ਕੇ 30 ਦਿਨਾਂ ਤੱਕ ਚੱਲੇਗੀ।
ਯੂਕਰੇਨ ਦੇ ਰਾਸ਼ਟਰਪਤੀ ਦੀ ਰੂਸ ਨੂੰ ਭਾਵੁਕ ਅਪੀਲ
ਇੱਥੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੇਨਸਕੀ ਨੇ ਟੀਵੀ 'ਤੇ ਲਾਈਵ ਆ ਕੇ ਰੂਸ ਨੂੰ ਫੌਜੀ ਆਦੇਸ਼ ਦੇਣ ਤੋਂ ਪਹਿਲਾਂ ਸਰਹੱਦ 'ਤੇ ਲਗਾਤਾਰ ਵਧ ਰਹੇ ਤਣਾਅ ਦੇ ਵਿਚਕਾਰ ਜੰਗ ਨੂੰ ਟਾਲਣ ਦੀ ਭਾਵੁਕ ਅਪੀਲ ਕੀਤੀ। ਉਨ੍ਹਾਂ ਰੂਸੀ ਲੋਕਾਂ ਨੂੰ ਰੂਸ-ਯੂਕਰੇਨ ਦੇ ਸਾਂਝੇ ਇਤਿਹਾਸ ਅਤੇ ਸੱਭਿਆਚਾਰ ਦੀ ਵੀ ਯਾਦ ਦਿਵਾਈ। ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਵਲਾਦਿਮੀਰ ਪੁਤਿਨ ਨੂੰ ਵੀ ਬੁਲਾਇਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਦਾ ਦੇਸ਼ ਦੀ ਸ਼ਾਂਤੀ ਚਾਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904