Russia-Ukraine War: ਯੁਕਰੇਨ 'ਚ ਮਿਜ਼ਾਈਲ ਹਮਲਿਆਂ ਤੇ ਸਾਇਰਨ ਵਿਚਾਲੇ ਜੋੜੇ ਨੇ ਰਚਾਇਆ ਵਿਆਹ, ਦੇਖੋ ਤਸਵੀਰਾਂ
Couple married between War: ਰੂਸ ਨਾਲ ਜੰਗ ਵਿਚਾਲੇ ਯੁਕਰੇਨ ਦੇ ਓਡੇਸਾ ਦੇ ਇੱਕ ਜੋੜੇ ਨੇ ਵਿਆਹ ਰਚਾ ਲਿਆ। ਸਾਇਰਨ ਤੇ ਮਿਜ਼ਾਈਲ ਹਮਲਿਆਂ ਵਿਚਾਲੇ ਜੋੜੇ ਨੇ ਵਿਆਹ ਕਰਵਾ ਲਿਆ।
Couple married between War: ਰੂਸ ਨਾਲ ਜੰਗ ਵਿਚਾਲੇ ਯੁਕਰੇਨ ਦੇ ਓਡੇਸਾ ਦੇ ਇੱਕ ਜੋੜੇ ਨੇ ਵਿਆਹ ਰਚਾ ਲਿਆ। ਸਾਇਰਨ ਤੇ ਮਿਜ਼ਾਈਲ ਹਮਲਿਆਂ ਵਿਚਾਲੇ ਜੋੜੇ ਨੇ ਵਿਆਹ ਕਰਵਾ ਲਿਆ। ਬੇਲਾਰੂਸ ਦੀ ਇੱਕ ਮੀਡੀਆ ਸੰਸਥਾ ਨੇ ਵਿਆਹ ਸਮਾਗਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਲਾੜੀ ਨੂੰ ਫੁੱਲ ਫੜ ਕੇ ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਲਾੜਾ ਕੁਝ ਕਾਗਜ਼ਾਂ 'ਤੇ ਦਸਤਖਤ ਕਰਦਾ ਨਜ਼ਰ ਆ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਯੂਕਰੇਨ ਵਿੱਚ ਯੁੱਧ ਦੌਰਾਨ ਕੁਝ ਜੋੜਿਆਂ ਨੇ ਵਿਆਹ ਕਰਵਾ ਲਿਆ ਸੀ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਜੋੜੇ ਦੇ ਵਿਆਹ ਦਾ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਵੀਡੀਓ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ। ਹਸਪਤਾਲ 'ਚ ਵਿਆਹ ਕਰਵਾਉਣ ਵਾਲਾ ਇਹ ਜੋੜਾ ਪੇਸ਼ੇ ਤੋਂ ਡਾਕਟਰ ਦੱਸਿਆ ਜਾ ਰਿਹਾ ਹੈ।
ਮੀਡੀਆ ਆਉਟਲੈੱਟ Next ਨੇ ਆਪਣੇ ਟਵਿਟਰ ਅਕਾਊਂਟ 'ਤੇ ਡਾਕਟਰ ਜੋੜੇ ਦੇ ਵਿਆਹ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ ਕੀਵ 'ਚ ਡਾਕਟਰਾਂ ਨੇ ਹਸਪਤਾਲ 'ਚ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇੱਕ ਜੋੜੇ ਨੇ ਕੀਵ ਦੇ ਚਰਚ ਵਿੱਚ ਵਿਆਹ ਕਰਵਾਇਆ ਸੀ। ਕੀਵ 'ਚ ਰਹਿਣ ਵਾਲੇ 21 ਸਾਲਾ ਯਰੀਨਾ ਅਰੀਵਾ ਅਤੇ ਸਵਯਤੋਸਲਾਵ ਨੇ ਵਿਆਹ ਕੀਤਾ ਹੈ।
❗️In #Kyiv, doctors decided to get married right in the hospital pic.twitter.com/IfUD928PrI
— NEXTA (@nexta_tv) March 1, 2022
ਇਹ ਵੀ ਪੜ੍ਹੋ: ਜ਼ਿੰਦਾ ਜਾਂ ਮੁਰਦਾ....ਪੁਤਿਨ ਦੇ ਸਿਰ 'ਤੇ ਰੱਖਿਆ 1 ਮਿਲੀਅਨ ਡਾਲਰ ਦਾ ਇਨਾਮ
ਇਹ ਵੀ ਪੜ੍ਹੋ: Operation Ganga: 5 ਜਹਾਜ਼ਾਂ ਰਾਹੀਂ ਕਰੀਬ 1000 ਵਿਦਿਆਰਥੀ ਪਰਤੇ ਵਤਨ, ਅਗਲੇ 48 ਘੰਟਿਆਂ 'ਚ 4000 ਵਿਦਿਆਰਥੀ ਲਿਆਉਣ ਦਾ ਪਲਾਨ
ਇਹ ਵੀ ਪੜ੍ਹੋ: Ukraine-Russia War Updates: ਭਾਰਤੀਆਂ ਨੂੰ ਕੱਢਣ ਲਈ ਰੂਸ ਖਾਰਕਿਵ 'ਚ 6 ਘੰਟਿਆਂ ਲਈ ਜੰਗ ਰੋਕਣ ਲਈ ਹੋਇਆ ਤਿਆਰ