ਪੜਚੋਲ ਕਰੋ
Advertisement
Russia Ukraine War : ਜੇਬ 'ਚ ਰੱਖਿਆ ਯੂਕਰੇਨ ਦਾ ਪਾਸਪੋਰਟ ਬਣਿਆ ਢਾਲ , ਗੋਲੀ ਤੋਂ ਬਚਾਈ 16 ਸਾਲਾ ਬੱਚੇ ਦੀ ਜਾਨ
ਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਬੇਹੱਦ ਖਤਰਨਾਕ ਹੋ ਗਈ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹੁਣ ਰੂਸੀ ਫੌਜ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ 'ਤੇ ਜ਼ੋਰਦਾਰ ਗੋਲੀਬਾਰੀ ਕਰ ਰਹੀ ਹੈ।
ਖਾਰਕਿਵ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਬੇਹੱਦ ਖਤਰਨਾਕ ਹੋ ਗਈ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹੁਣ ਰੂਸੀ ਫੌਜ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ 'ਤੇ ਜ਼ੋਰਦਾਰ ਗੋਲੀਬਾਰੀ ਕਰ ਰਹੀ ਹੈ। ਯੂਕਰੇਨ ਦੇ ਮਾਰੀਓਪੋਲ ਸ਼ਹਿਰ 'ਚ ਪਾਸਪੋਰਟ ਕਾਰਨ 16 ਸਾਲਾ ਲੜਕੇ ਦੀ ਜਾਨ ਬਚ ਗਈ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ਬੱਚੇ ਨੂੰ ਗੋਲੀ ਮਾਰੀ ਗਈ ਸੀ ਪਰ ਉਸ ਦੀ ਜੇਬ ਵਿੱਚ ਪਏ ਪਾਸਪੋਰਟ ਨੇ ਢਾਲ ਦਾ ਕੰਮ ਕੀਤਾ ਅਤੇ ਗੋਲੀ ਦਾ ਇੱਕ ਟੁਕੜਾ ਉਸ ਵਿੱਚ ਫਸ ਗਿਆ। ਇਸ ਨਾਲ ਬੱਚੇ ਦੀ ਜਾਨ ਬਚ ਗਈ। ਹਾਲਾਂਕਿ ਉਹ ਅਜੇ ਵੀ ਹਸਪਤਾਲ 'ਚ ਦਾਖਲ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਟਵਿੱਟਰ 'ਤੇ ਪਾਸਪੋਰਟ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੋਲੀਪਾਸਪੋਰਟ ਨੂੰ ਪਾਰ ਕਰਦੇ ਹੋਏ ਬੱਚੇ ਨੂੰ ਲੱਗੀ ਪਰ ਪਾਸਪੋਰਟ ਨੇ ਕਾਫੀ ਹੱਦ ਤੱਕ ਉਸ ਦੀ ਰੱਖਿਆ ਕੀਤੀ। ਵਿਦੇਸ਼ ਮੰਤਰਾਲੇ ਮੁਤਾਬਕ ਜ਼ਖਮੀ ਬੱਚੇ ਦਾ ਫਿਲਹਾਲ ਆਪਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ 'ਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਯੂਕਰੇਨ ਦਾ ਦੋਸ਼ ਹੈ ਕਿ ਰੂਸੀ ਫੌਜ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰ ਰਹੀ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਸੱਤਵੇਂ ਦਿਨ ਵੀ ਹੋਰ ਘਾਤਕ ਹੋ ਗਈ ਹੈ। ਰੂਸ ਯੂਕਰੇਨ ਦੇ ਸ਼ਹਿਰਾਂ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ, ਜਿਸ 'ਚ ਨਾਗਰਿਕ ਅਤੇ ਫੌਜੀ ਮਾਰੇ ਜਾ ਰਹੇ ਹਨ। ਬੁੱਧਵਾਰ ਨੂੰ ਖਾਰਕਿਵ ਵਿੱਚ ਰੂਸੀ ਹਮਲੇ ਵਿੱਚ 21 ਲੋਕ ਮਾਰੇ ਗਏ ਸਨ। ਇਸ ਖੂਨੀ ਜੰਗ ਦੇ ਵਿਚਕਾਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪ੍ਰਮਾਣੂ ਹਥਿਆਰਾਂ ਅਤੇ ਤੀਜੇ ਵਿਸ਼ਵ ਯੁੱਧ ਦਾ ਜ਼ਿਕਰ ਕੀਤਾ ਹੈ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਰੂਸੀ ਵਿਦੇਸ਼ ਮੰਤਰੀ ਲਵਰੋਵ ਨੇ ਕਿਹਾ ਹੈ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਉਸ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਵਿਨਾਸ਼ਕਾਰੀ ਸਾਬਤ ਹੋਵੇਗਾ। ਲਾਵਰੋਵ ਨੇ ਆਪਣੇ ਬਿਆਨ 'ਚ ਕਿਹਾ ਕਿ ਪਿਛਲੇ ਹਫਤੇ ਰੂਸ ਨੇ ਯੂਕਰੇਨ ਖਿਲਾਫ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਯੂਕਰੇਨ ਪ੍ਰਮਾਣੂ ਹਥਿਆਰ ਹਾਸਲ ਕਰਦਾ ਹੈ ਤਾਂ ਇਹ ਰੂਸ ਲਈ ਵੱਡਾ ਖ਼ਤਰਾ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਬਾਲੀਵੁੱਡ
ਪੰਜਾਬ
Advertisement