ਸਪਨਾ ਚੌਧਰੀ ਨੇ ਆਪਣੀਆਂ Photos ਨਾਲ ਫਿਰ ਕੀਲਿਆ ਫੈਨਜ਼ ਦਾ ਦਿਲ, ਨਜ਼ਾਕਤ ਦੇ ਲੋਕ ਹੋਏ ਦੀਵਾਨੇ
ਸਪਨਾ ਚੌਧਰੀ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਸ ‘ਚ ਉਹ ਬਲੂ ਸੂਟ ਸਲਵਾਰ ਦੇ ਨਾਲ ਦੁਪੱਟਾ ਲਏ ਦਿਖਾਈ ਦੇ ਰਹੀ ਹੈ। ਸਪਨਾ ਚੌਧਰੀ ਦਾ ਇਹ ਦੇਸੀ ਲੁੱਕ ਆਪਣੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।
Sapna Choudhary Instagram Photos: ਹਰਿਆਣਵੀ ਡਾਂਸਰ ਸਪਨਾ ਚੌਧਰੀ (Sapna Choudhary) ਆਪਣੇ ਡਾਂਸ ਦੇ ਇਲਾਵਾ ਆਪਣੀਆਂ ਆਕਰਸ਼ਕ ਫੋਟੋਜ਼ ਤੇ ਵੀਡੀਓਜ਼ (Sapna Choudhary Photo Video) ਦੇ ਕਾਰਨ ਵੀ ਖੂਬ ਸੁਰਖੀਆਂ ਬਟੋਰਦੇ ਹਨ। ਫੈਨਜ਼ ਸਪਨਾ ਦੀ ਇੱਕ ਝਲਕ ਪਾਉਣ ਲਈ ਕਾਫੀ ਬੇਤਾਬ ਰਹਿੰਦੇ ਹਨ। ਇੱਕ ਵਾਰ ਫੇਰ ਸਪਨਾ ਦੀਆਂ ਕੁਝ ਤਸਵੀਰਾਂ (Sapna Choudhary Photo) ਤੇ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੱਤਾ ਹੈ।
ਸਪਨਾ ਚੌਧਰੀ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਸ ‘ਚ ਉਹ ਬਲੂ ਸੂਟ ਸਲਵਾਰ ਦੇ ਨਾਲ ਦੁਪੱਟਾ ਲਏ ਦਿਖਾਈ ਦੇ ਰਹੀ ਹੈ। ਸਪਨਾ ਚੌਧਰੀ ਦਾ ਇਹ ਦੇਸੀ ਲੁੱਕ ਆਪਣੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਸਪਨਾ ਦੀਆਂ ਲੇਟੈਸਟ ਤਸਵੀਰਾਂ ‘ਤੇ ਫੈਨਜ਼ ਜੰਮ ਕੇ ਕਮੈਂਟਸ ਦੀ ਬੌਛਾਰ ਕਰ ਰਹੇ ਹਨ।
View this post on Instagram
ਸਪਨਾ ਚੌਧਰੀ ਨੇ ਨਵੀਂ-ਨਵੇਲੀ ਦੁਲਹਨ ਦੀ ਤਰ੍ਹਾਂ ਸਿਰ ‘ਤੇ ਪੱਲਾ ਰੱਖ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ ਹਨ। ਉਹਨਾਂ ਦੀ ਸਾਦਗੀ ਅੱਗੇ ਫੈਨਜ਼ ਆਪਣਾ ਦਿਲ ਹਾਰ ਬੈਠੇ ਹਨ। ਸਪਨਾ ਚੌਧਰੀ ਜਿਵੇਂ ਹੀ ਆਪਣੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ, ਕੁਝ ਹੀ ਦੇਰ ‘ਚ ਇਸ ਨੂੰ 30 ਹਜ਼ਾਰ ਤੋਂ ਵੱਧ ਲਾਈਕਸ ਮਿਲ ਗਏ । ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਜ਼ ਉਹਨਾਂ ਦੀ ਫੋਟੋਜ਼ ਨੂੰ ਕਿੰਨਾ ਪਸੰਦ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਸਪਨਾ ਚੌਧਰੀ ਨੇ ਜਦ ਸਾੜ੍ਹੀ ‘ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਤਾਂ ਫੈਨਜ਼ ਨੇ ਦਿਲ ਖੋਲ੍ਹ ਕੇ ਲਾਈਕਜ਼ ਦਿੱਤੇ ਸਨ। ਤਸਵੀਰਾਂ ‘ਚ ਸਪਨਾ ਬੇਹੱਦ ਖੁਬਸੂਰਤ ਲੱਗ ਰਹੀ ਸੀ। ਸਪਨਾ ਚੌਧਰੀ ਨੂੰ ਐਵੇਂ ਹੀ ਫੈਨਜ਼ ਦੇਸੀ ਕੁਈਨ ਨਹੀਂ ਕਹਿੰਦੇ। ਸਪਨਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੌਪੂਲੈਰਿਟੀ ਕਿੰਨੀ ਹੀ ਕਿਉਂ ਨਾ ਹਾਸਲ ਕਰ ਲਓ ਪਰ ਜ਼ਮੀਨ ਨਾਲ ਕਿਵੇਂ ਜੁੜੇ ਰਹਿਣਾ ਚਾਹੀਦਾ।
ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਦੇ ਬਾਅਦ ਸਪਨਾ ਚੌਧਰੀ ਮਾਡਲਿੰਗ ‘ਚ ਕਾਫੀ ਐਕਟਿਵ ਨਜ਼ਰ ਆਈ। ਇੰਨਾ ਹੀ ਨਹੀਂ ਬਲਕਿ ਸਪਨਾ ਨੇ ਕਾਫੀ ਹੱਦ ਤੱਕ ਆਪਣਾ ਭਾਰ ਵੀ ਘਟਾਇਆ ਸੀ।
View this post on Instagram