ਸਕਾਟਲੈਂਡ ਦੀ ਪਹਿਲੀ ਸਿੱਖ ਸਾਂਸਦ ਨੇ ਮੂਲ ਮੰਤਰ ਪੜ੍ਹ ਚੁੱਕੀ ਸਹੁੰ, ਸੰਸਦ 'ਚ ਗੂੰਜਿਆ- 'ਜੋ ਬੋਲੇ ਸੋ ਨਿਹਾਲ'…
ਪਾਮ ਗੋਸਲ ਨਾ ਸਿਰਫ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ, ਬਲਕਿ ਸਕਾਟਲੈਂਡ ਦੀ ਸੰਸਦ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਔਰਤ ਵੀ ਬਣ ਗਈ ਹੈ।
ਵੇਲਜ਼: ਸਕਾਟਲੈਂਡ ਦੇ ਪਹਿਲੇ ਸਿੱਖ ਸੰਸਦ ਮੈਂਬਰ ਪਾਮ ਗੋਸਲ ਨੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਗੁਰਬਾਣੀ ਦੀਆਂ ਸਤਰਾਂ ਦਾ ਜ਼ਿਕਰ ਕਰਦਿਆਂ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਉਹ ਗੁਟਕਾ ਸਾਹਿਬ ਵੀ ਆਪਣੇ ਨਾਲ ਲੈ ਕੇ ਆਈ ਸੀ। ਉਨ੍ਹਾਂ ਸਕਾਟਲੈਂਡ ਦੀ ਸੰਸਦ ਵਿੱਚ ਸਹੁੰ ਚੁੱਕਣ ਸਮੇਂ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦਾ ਫਤਹਿ’ ਦਾ ਨਾਅਰਾ ਵੀ ਬੁਲੰਦ ਕੀਤਾ।
ਪਾਮ ਗੋਸਲ ਨਾ ਸਿਰਫ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ, ਬਲਕਿ ਸਕਾਟਲੈਂਡ ਦੀ ਸੰਸਦ ਲਈ ਚੁਣੀ ਗਈ ਭਾਰਤੀ ਮੂਲ ਦੀ ਪਹਿਲੀ ਔਰਤ ਵੀ ਬਣ ਗਈ ਹੈ। ਇਸ ਵਾਰ ਇੱਕ ਹੋਰ ਕਾਲੀ ਮਹਿਲਾ ਔਰਤ ਕੌਕਾਬ ਸਟੀਵਰਟ ਨੇ ਵੀ ਉਸ ਨਾਲ ਚੋਣ ਜਿੱਤੀ ਹੈ। ਸਟੀਵਰਟ ਪਾਕਿਸਤਾਨੀ ਮੂਲ ਦੀ ਪਹਿਲੀ ਮਹਿਲਾ ਰਾਜਨੇਤਾ ਹੈ ਜੋ ਸਕਾਟਲੈਂਡ ਦੀ ਸੰਸਦ ਲਈ ਚੁਣੀ ਗਈ ਹੈ।
ਇਹ ਵੀ ਪੜ੍ਹੋ: ਦਿੱਲੀ ਸਰਕਾਰ ਸਪੂੱਤਨਿਕ ਵੀ ਟੀਕਾ ਖਰੀਦੇਗੀ, ਡਾ. ਰੈੱਡੀ ਨਾਲ ਕੀਤਾ ਸੰਪਰਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin