(Source: ECI/ABP News/ABP Majha)
ਸੈਨੇਟਰੀ ਪ੍ਰੋਡਕਟ ਮੁਫਤ ਮੁਹੱਈਆ ਕਰਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਸਕੌਟਲੈਂਡ
ਨਵੇਂ ਕਾਨੂੰਨ ਦੇ ਤਹਿਤ ਸਾਰੇ ਜਨਤਕ ਸਥਾਨਾਂ ਨੂੰ ਪੀਰੀਅਡ ਪ੍ਰੋਡਕਟਸ ਮੁਹੱਈਆ ਕਰਾਉਣਾ ਲਾਜ਼ਮੀ ਹੋ ਗਿਆ ਹੈ।
ਸਕੌਟਲੈਂਡ ਸੈਨੇਟਰੀ ਪ੍ਰੋਡਕਟਸ ਫਰੀ ਕਰਨ ਵਾਲਾ ਦੁਨੀਆਂ ਦਾ ਪਹਿਲਾ ਮੁਲਕ ਬਣ ਗਿਆ ਹੈ। ਸੰਸਦ 'ਚ ਪੀਰੀਅਡ ਪ੍ਰੋਡਕਟਸ ਬਿੱਲ ਮੰਗਲਵਾਰ ਪਾਸ ਹੋ ਗਿਆ। ਕਾਨੂੰਨ ਦੇ ਤਹਿਤ ਸਾਰੇ ਜਨਤਕ ਸਥਾਨਾਂ ਨੂੰ ਪੀਰੀਅਡ ਪ੍ਰੋਡਕਟਸ ਮੁਹੱਈਆ ਕਰਾਉਣਾ ਲਾਜ਼ਮੀ ਹੋ ਗਿਆ ਹੈ।
ਸਕੌਟਲੈਂਡ ਦੀ ਮੰਤਰੀ ਨਿਕੋਲਾ ਸਟੁਜਰਨ ਨੇ ਬਿੱਲ ਪਾਸ ਹੋਣ 'ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਟਵਿਟਰ 'ਤੇ ਖੁਸ਼ੀ ਜ਼ਾਹਰ ਕਰਦਿਆਂ ਲਿਖਿਆ, 'ਨਵੇਂ ਕਾਨੂੰਨ ਲਈ ਮਤਦਾਨ ਕਰਨ 'ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਕੌਟਲੈਂਡ ਲੋੜਵੰਦਾਂ ਨੂੰ ਪੀਰੀਅਡ ਪ੍ਰੋਡਕਟਸ ਮੁਹੱਈਆ ਕਰਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਗਿਆ ਹੈ।' ਉਨ੍ਹਾਂ ਇਸ ਬਿੱਲ ਨੂੰ ਮਹਿਲਾਵਾਂ ਤੇ ਕੁੜੀਆਂ ਲ਼ਈ ਇਕ ਮਹੱਤਵਪੂਰਨ ਨੀਤੀ ਦੱਸਿਆ। ਦੁਨੀਆਂ 'ਚ ਜਿੱਥੇ ਮਹਿਲਾਵਾਂ ਦਾ ਪੀਰੀਅਡਸ ਸ਼ਾਇਦ ਹੀ ਕਦੇ ਮੁੱਦਾ ਬਣਦਾ ਹੈ। ਸੰਸਦ 'ਚ ਦੋ ਘੰਟੇ ਚੱਲੀ ਬਹਿਸ ਅਸਾਧਾਰਨ ਹੈ।
Proud to vote for this groundbreaking legislation, making Scotland the first country in the world to provide free period products for all who need them. An important policy for women and girls. Well done to @MonicaLennon7 @ClydesdAileen and all who worked to make it happen https://t.co/4lckZ4ZYIY
— Nicola Sturgeon (@NicolaSturgeon) November 24, 2020
ਸੰਸਦ ਮੈਂਬਰ ਨੀਲ ਫਿੰਡਲੇ ਨੇ ਮੰਨਿਆ ਕਿ ਬਿੱਲ ਦੇ ਪਾਸ ਹੋਣ ਨਾਲ ਸਿਹਤ ਦੇ ਗੰਭੀਰ ਮੁੱਦਿਆਂ 'ਤੇ ਚਰਚਾ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਹੁਣ ਮੀਡੀਆ ਲੋਕਾਂ 'ਚ ਬਿਨਾਂ ਕਿਸੇ ਸ਼ਰਮਿੰਦਗੀ ਤੇ ਅਸੁਵਿਧਾ ਦੇ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਚਰਚਾ ਕਰ ਸਕੇਗਾ।
ਸਾਰਿਆਂ ਲਈ ਪੀਰੀਅਡ ਪ੍ਰੋਡਕਟਸ ਦਾ ਕਾਨੂੰਨ ਬਣ ਜਾਣ ਨਾਲ ਸਰਕਾਰ ਨੇ ਇਕ ਸਾਲ 'ਚ 24 ਮਿਲੀਅਨ ਪਾਊਂਡਸ ਖਰਚ ਦਾ ਅੰਦਾਜ਼ਾ ਲਾਇਆ ਹੈ। ਦੋ ਸਾਲ ਪਹਿਲਾਂ ਸਕੌਟਲੈਂਡ ਨੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੀਰੀਅਡ ਪ੍ਰੋਡਕਟਸ ਮੁਫਤ ਮੁਹੱਈਆ ਕਰਾਉਣ ਦੀ ਸ਼ੁਰੂਆਤ ਕੀਤੀ ਸੀ।
ਸੰਗੀਤਾ ਫੋਗਾਟ ਤੇ ਪਹਿਲਵਾਨ ਬਜਰੰਗ ਪੂਨੀਆ ਦਾ ਹੋਇਆ ਵਿਆਹ, ਅੱਠ ਫੇਰੇ ਲੈਕੇ ਕੀਤੀ ਮਿਸਾਲ ਕਾਇਮ
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ