ਪੜਚੋਲ ਕਰੋ

ਅਮਰੀਕਾ 'ਚ ਜਮਾਤੀਆਂ ਵੱਲੋਂ ਸਿੱਖ ਵਿਦਿਆਰਥੀ ਨਾਲ ਮਾਰਕੁੱਟ

ਵਾਸ਼ਿੰਗਟਨ  : ਅਮਰੀਕਾ ਵਿਚ 14 ਸਾਲਾ ਇਕ ਸਿੱਖ ਵਿਦਿਆਰਥੀ ਦੀ ਉਸ ਦੇ ਹੀ ਜਮਾਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਵਿਦਿਆਰਥੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਇਹ ਨਫ਼ਰਤੀ ਅਪਰਾਧ ਦਾ ਮਾਮਲਾ ਹੈ। ਉਨ੍ਹਾਂ ਦੇ ਪੁੱਤਰ ਦੇ ਨਾਲ ਇਸ ਲਈ ਮਾਰਕੁੱਟ ਕੀਤੀ ਗਈ ਕਿਉਂਕਿ ਉਹ ਭਾਰਤੀ ਮੂਲ ਦਾ ਹੈ। ਵਾਸ਼ਿੰਗਟਨ ਦੇ ਕੈਂਟਰਿਜ ਹਾਈ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਪਿਛਲੇ ਹਫ਼ਤੇ ਮਾਰਕੁੱਟ ਕੀਤੀ ਗਈ। ਘਟਨਾ ਸਕੂਲ ਦੇ ਨੇੜੇ ਵਾਪਰੀ। ਘਟਨਾ ਦੇ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਵਿਚ ਰੋਸ ਹੈ। ਉਸ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਹਮਲਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੇ ਬੇਟੇ ਨੇ ਦਸਤਾਰ ਸਜਾਈ ਹੋਈ ਸੀ। ਕਿਸੇ ਨੇ ਇਸ ਹਮਲੇ ਦੀ ਵੀਡੀਓ ਬਣਾ ਕੇ ਸਨੈਪਚੈਟ 'ਤੇ ਪੋਸਟ ਕਰ ਦਿੱਤਾ। ਵੀਡੀਓ ਵਿਚ ਦਿੱਖ ਰਿਹਾ ਹੈ ਕਿ ਪਹਿਲੇ ਹਮਲਾਵਰ ਵਿਦਿਆਰਥੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਮੌਕਾ ਮਿਲਦਿਆਂ ਹੀ ਮਾਰਕੁੱਟ ਕੀਤੀ। ਅਚਾਨਕ ਹੋਏ ਇਸ ਹਮਲੇ ਨਾਲ ਵਿਦਿਆਰਥੀ ਜ਼ਮੀਨ 'ਤੇ ਡਿੱਗ ਗਿਆ। ਵੀਡੀਓ ਵਿਚ ਵਿਦਿਆਰਥੀ ਆਪਣਾ ਸਿਰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਚੀਕ ਰਿਹਾ ਵਿਖਾਈ ਦੇ ਰਿਹਾ ਹੈ। ਇਸ ਵੀਡੀਓ 'ਤੇ ਕਈ ਲੋਕਾਂ ਨੇ ਆਪਣੀ ਤਿੱਖੀ ਪ੍ਰਤੀਿਯਆ ਪ੍ਰਗਟ ਕਰਦੇ ਹੋਏ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਸਕੂਲ ਨੇ ਹਾਲਾਂਕਿ ਘਟਨਾ ਨੂੰ ਨਫ਼ਰਤੀ ਜਾਂ ਨਸਲਵਾਦ ਤੋਂ ਪ੍ਰੇਰਿਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਕੂਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਬੱਚਿਆਂ ਵਿਚਕਾਰ ਜਮਾਤ ਵਿਚ ਹੋਈ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਜਿਨ੍ਹਾਂ ਬੱਚਿਆਂ ਨੇ ਹਮਲਾ ਕੀਤਾ ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਵੱਲੋਂ ਉਚਿਤ ਸਜ਼ਾ ਦਿੱਤੀ ਜਾਵੇਗੀ। ਦੂਜੇ ਪਾਸੇ ਪੀੜਤ ਵਿਦਿਆਰਥੀ ਦੇ ਪਿਤਾ ਨੇ ਆਪਣੀ ਪਛਾਣ ਦੱਸੇ ਬਿਨਾਂ ਕਿਹਾ ਕਿ ਮੇਰਾ ਬੇਟਾ ਹਮਲਾਵਰਾਂ ਨੂੰ ਨਹੀਂ ਜਾਣਦਾ। ਮੈਂ ਕਿਸੇ ਵੀ ਬੱਚੇ ਦੇ ਨਾਲ ਅਜਿਹਾ ਹੁੰਦਾ ਨਹੀਂ ਵੇਖਣਾ ਚਾਹੁੰਦਾ। ਦੱਸਣਯੋਗ ਹੈ ਕਿ ਛੇ ਮਹੀਨੇ ਪਹਿਲੇ ਇਸੇ ਇਲਾਕੇ ਵਿਚ ਕਿਸੇ ਨੇ 39 ਸਾਲਾ ਇਕ ਸਿੱਖ ਵਿਅਕਤੀ ਨੂੰ 'ਆਪਣੇ ਘਰ ਵਾਪਸ ਜਾਓ' ਕਹਿੰਦੇ ਹੋਏ ਗੋਲੀ ਮਾਰ ਦਿੱਤੀ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ

ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ

ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Advertisement
ABP Premium

ਵੀਡੀਓਜ਼

ਬਿਗ ਬੌਸ ਦਾ ਇਹ ਕੈਸਾ ਫ਼ਰਮਾਨ , ਸਭ ਹੋਏ ਹੈਰਾਨਕਿਸਨੇ ਤੋੜ ਦਿੱਤਾ Bigg Boss ਦਾ Ruleਮੁਸਕਾਨ ਬਾਮਰਾ ਦੀ ਬਿਗ ਬੌਸ ਲਈ ਖਾਸ ਤਿਆਰੀBigg Boss ਚ ਸ਼ਿਲਪਾ ਸ਼ਿਰੋਧਕਰ ਦਾ ਫ਼ੇਵਰੇਟ ਕੌਣ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਅਸਾਮ 'ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼! ਜੈਸ਼-ਏ-ਮੁਹੰਮਦ ਨੇ ਆਪਣੇ ਗੁਰਗੇ ਨੂੰ ਭੇਜੇ 14 ਕਰੋੜ ਰੁਪਏ, NIA ਦਾ ਖੁਲਾਸਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਨਾਬਾਲਗ ਨਾਲ ਅਸ਼ਲੀਲ ਹਰਕਤ ਕਰਨ ਵਾਲਾ ਬਾਬਾ ਚੜ੍ਹਿਆ ਪੁਲਿਸ ਦੇ ਅੜਿੱਕੇ, ਪ੍ਰਸ਼ਾਦ ਦੇਣ ਦੇ ਬਹਾਨੇ ਲੈ ਗਿਆ ਕਮਰੇ 'ਚ, ਜਾਣੋ ਪੂਰਾ ਮਾਮਲਾ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
ਚੋਣ ਨਤੀਜੇ ਆਉਂਦੇ ਹੀ ਅੱਤਵਾਦੀਆਂ ਨੇ ਫੌਜ ਦੇ ਦੋ ਜਵਾਨਾਂ ਨੂੰ ਕੀਤਾ ਅਗਵਾ, ਸਰਚ ਆਪਰੇਸ਼ਨ ਜਾਰੀ
Jio ਦਾ ਕਮਾਲ ਦਾ ਪਲਾਨ ਸਿਰਫ਼ 12.50 ਰੁਪਏ ਵਿੱਚ 168GB ਡੇਟਾ ਅਤੇ ਫਰੀ Sony Liv, Zee5  ਅਤੇ ਹੋਰ ਬਹੁਤ ਕੁਝ, ਪੜ੍ਹੋ ਪੂਰੀ ਡਿਟੇਲ

Punjab News: ਅੱਜ ਪੰਜਾਬ ਪੁਲਿਸ ਚਲਾਏਗੀ ਆਪਰੇਸ਼ਨ CASO, ਅਪਰਾਧੀਆਂ 'ਤੇ ਕੱਸੇਗੀ ਸ਼ਿਕੰਜਾ

Stock Market Opening: RBI ਪਾਲਿਸੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਨਿਫਟੀ 25 ਹਜ਼ਾਰ ਤੋਂ ਉੱਪਰ ਖੁੱਲ੍ਹਿਆ

Israel On J&K Map: ਇਜ਼ਰਾਈਲ ਨੇ ਕੀਤੀ ਵੱਡੀ ਗਲਤੀ, ਚੋਣਾਂ ਤੋਂ ਪਹਿਲਾਂ J&K ਨੂੰ ਪਾਕਿਸਤਾਨ 'ਚ ਦਿਖਾਇਆ ਅਤੇ ਫਿਰ...

Embed widget