ਪੜਚੋਲ ਕਰੋ
ਭਾਰਤ, ਰੂਸ ਅਤੇ ਚੀਨ ਮਿਲ ਕੇ ਕਰਨ ਵਾਲੇ ਹਨ ਇਸ ਮਿਸ਼ਨ 'ਤੇ ਕੰਮ, ਦੁਨੀਆ ਭਰ 'ਚ ਚਰਚਾ ਸ਼ੁਰੂ
Nuclear Power Plant On Moon: ਰੂਸ ਚੰਦਰਮਾ 'ਤੇ ਸਾਲ 2035 ਤੱਕ ਨਿਊਕਲੀਅਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਅਤੇ ਚੀਨ ਵੀ ਉਸ ਦਾ ਸਾਥ ਦੇਣਗੇ।
ਕੀ ਤੁਸੀਂ ਕਦੇ ਸੋਚਿਆ ਹੈ ਕਿ ਚੰਦਰਮਾ 'ਤੇ ਵੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ? ਤੁਸੀਂ ਸ਼ਾਇਦ ਨਹੀਂ ਸੋਚਿਆ ਹੋਵੇਗਾ, ਪਰ ਅਜਿਹਾ ਹੋਣ ਵਾਲਾ ਹੈ। ਰੂਸ ਇਸ ਸੁਪਨੇ ਨੂੰ ਸਾਕਾਰ ਕਰਨ ਜਾ ਰਿਹਾ ਹੈ। ਰੂਸ ਸਾਲ 2035 ਤੱਕ ਚੰਦਰਮਾ 'ਤੇ ਨਿਊਕਲੀਅਰ ਪਾਵਰ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਅਤੇ ਚੀਨ ਵੀ ਉਸ ਦਾ ਸਾਥ ਦੇਣਗੇ। ਇਹ ਪਾਵਰ ਪਲਾਂਟ ਚੰਦਰਮਾ 'ਤੇ ਬਣਾਏ ਜਾਣ ਵਾਲੇ ਬੇਸ ਨੂੰ ਐਨਰਜੀ ਸਪਲਾਈ ਕਰੇਗਾ।
1/7

ਰੂਸ ਦੀ ਸਰਕਾਰੀ ਪਰਮਾਣੂ ਕਾਰਪੋਰੇਸ਼ਨ ਰੋਸੈਟਮ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ। ਇਹ ਪਾਵਰ ਪਲਾਂਟ ਚੰਦਰਮਾ 'ਤੇ ਅੱਧਾ ਮੈਗਾਵਾਟ ਬਿਜਲੀ ਪੈਦਾ ਕਰੇਗਾ, ਜੋ ਚੰਦਰਮਾ 'ਤੇ ਬਣੇ ਬੇਸ ਨੂੰ ਸਪਲਾਈ ਕੀਤਾ ਜਾਵੇਗਾ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਦੇ ਮੁਤਾਬਕ ਰੋਜ਼ਾਟੋਮ ਦੇ ਮੁਖੀ ਲਿਖਾਚੇਵ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ-ਨਾਲ ਇਸ ਪ੍ਰਾਜੈਕਟ 'ਚ ਚੀਨ ਅਤੇ ਰੂਸ ਨੇ ਦਿਲਚਸਪੀ ਦਿਖਾਈ ਹੈ।
2/7

ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਕਿਹਾ ਹੈ ਕਿ ਚੰਦਰਮਾ 'ਤੇ ਪ੍ਰਮਾਣੂ ਊਰਜਾ ਪਲਾਂਟ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਹ 2036 ਤੱਕ ਸਥਾਪਿਤ ਹੋ ਜਾਵੇਗਾ। ਮਾਸਕੋ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਵਿੱਚ ਸਿੱਧੇ ਤੌਰ 'ਤੇ ਮਨੁੱਖੀ ਸ਼ਮੂਲੀਅਤ ਨਹੀਂ ਹੋਵੇਗੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸਾਲ 2021 ਵਿੱਚ ਰੂਸ ਅਤੇ ਚੀਨ ਨੇ ਮਿਲ ਕੇ ਇੱਕ ਅੰਤਰਰਾਸ਼ਟਰੀ ਚੰਦਰ ਖੋਜ ਸਟੇਸ਼ਨ ਬਣਾਉਣ ਦਾ ਐਲਾਨ ਵੀ ਕੀਤਾ ਸੀ।
Published at : 11 Sep 2024 08:48 AM (IST)
ਹੋਰ ਵੇਖੋ





















