ਪੜਚੋਲ ਕਰੋ
Advertisement
Sri Lanka Food Crisis : ਬੱਚਿਆਂ ਨੂੰ ਪਿਲਾਉਣ ਲਈ ਘਰਾਂ ਵਿੱਚ ਦੁੱਧ ਤੱਕ ਨਹੀਂ, ਸ਼੍ਰੀਲੰਕਾ 'ਚ ਖਾਣ-ਪੀਣ ਦੇ ਪਏ ਲਾਲੇ
ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖਾਣਾ-ਪੀਣਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਸਬਜ਼ੀਆਂ ਤੋਂ ਲੈ ਕੇ ਫਲਾਂ ਦੇ ਭਾਅ ਲਗਾਤਾਰ ਅਸਮਾਨ ਨੂੰ ਛੂਹ ਰਹੇ ਹਨ।
Sri Lanka Food Crisis : ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖਾਣਾ-ਪੀਣਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਸਬਜ਼ੀਆਂ ਤੋਂ ਲੈ ਕੇ ਫਲਾਂ ਦੇ ਭਾਅ ਲਗਾਤਾਰ ਅਸਮਾਨ ਨੂੰ ਛੂਹ ਰਹੇ ਹਨ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਜੋ ਸਬਜ਼ੀਆਂ ਮਿਲਦੀਆਂ ਸਨ, ਉਨ੍ਹਾਂ ਦੇ ਭਾਅ ਦੁੱਗਣੇ ਨਹੀਂ ਸਗੋਂ ਤਿੰਨ ਗੁਣਾ ਹੋ ਗਏ ਹਨ।
'ਏਬੀਪੀ ਨਿਊਜ਼' ਦੀ ਟੀਮ ਨੇ ਸਬਜ਼ੀ ਵਿਕਰੇਤਾਵਾਂ ਨਾਲ ਗੱਲ ਕੀਤੀ ਕਿ ਅਸਲ ਸਥਿਤੀ ਕੀ ਹੈ। ਇਸ ਦੌਰਾਨ ਕਈ ਸਬਜ਼ੀ, ਫਲ ਵਿਕਰੇਤਾਵਾਂ ਨੇ ਦੱਸਿਆ ਕਿ ਸਥਿਤੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਲੋਕ ਭੁੱਖ ਨਾਲ ਲੜ ਰਹੇ ਹਨ, ਜੂਝ ਰਹੇ ਹਨ। ਮਾਵਾਂ ਕੋਲ ਆਪਣੇ ਬੱਚਿਆਂ ਨੂੰ ਪਿਲਾਉਣ ਲਈ ਘਰ ਵਿੱਚ ਦੁੱਧ ਤੱਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰ ਖਾਣ ਲਈ ਖਾਣਾ ਨਹੀਂ ਹੁੰਦਾ, ਜਿਸ ਤੋਂ ਬਾਅਦ ਉਹ ਧਰਨੇ ਵਾਲੀ ਥਾਂ 'ਤੇ ਜਾਂਦੇ ਹਨ ਅਤੇ ਉਥੇ ਮਿਲੇ ਖਾਣੇ ਨਾਲ ਆਪਣਾ ਪੇਟ ਭਰ ਲੈਂਦੇ ਹਨ।
ਫਲਾਂ ਦੀ ਦੁਕਾਨ ਚਲਾਉਣ ਵਾਲੇ ਚੰਦਨਾ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਆਰਥਿਕ ਮੰਦਹਾਲੀ ਕਾਰਨ ਇਸ ਸਮੇਂ ਫਲਾਂ ਦੀਆਂ ਕੀਮਤਾਂ ਤਿੰਨ ਗੁਣਾ ਵੱਧ ਗਈਆਂ ਹਨ।
ਐਪਲ - ਪਹਿਲਾਂ 350 - ਹੁਣ 1200
ਅੰਬ - ਪਹਿਲਾਂ 350 - ਹੁਣ 700
ਸੰਤਰਾ- ਪਹਿਲਾਂ 400- ਹੁਣ 800
ਅਨਾਨਾਸ - ਪਹਿਲਾਂ 200 - ਹੁਣ 400
ਅੰਗੂਰ - ਪਹਿਲਾਂ 1200 - ਹੁਣ 1800
ਸਬਜ਼ੀਆਂ ਦੇ ਭਾਅ...
ਆਲੂ - ਹੁਣ 340- 250 ਪਹਿਲਾਂ
ਟਮਾਟਰ - ਹੁਣ 850- 280 ਪਹਿਲਾਂ
ਗਾਜਰ - ਹੁਣ 440 - 220 ਪਹਿਲਾਂ
ਸ਼ਿਮਲਾ ਮਿਰਚ - ਹੁਣ 850- 650 ਪਹਿਲਾਂ
ਗੋਭੀ - ਹੁਣ 850 - 650 ਪਹਿਲਾਂ
ਬੈਂਗਣ - ਹੁਣ 480- 180 ਪਹਿਲਾਂ
ਇੱਕ ਸਬਜ਼ੀ ਵਿਕਰੇਤਾ ਨੇ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਜੇਕਰ ਕੋਈ ਵਿਅਕਤੀ 1 ਕਿਲੋਸਮਾਨ ਲੈਂਦਾ ਸੀ ਤਾਂ ਹੁਣ ਅੱਧਾ ਕਿਲੋ ਲੈ ਰਿਹਾ ਹੈ। ਇੰਨਾ ਹੀ ਨਹੀਂ ਡੀਜ਼ਲ ਦੀ ਕੀਮਤ ਵਧਣ ਕਾਰਨ ਸਾਨੂੰ ਸਾਮਾਨ ਵੀ ਘੱਟ ਮਿਲ ਰਿਹਾ ਹੈ। ਹਾਲਤ ਇਹ ਹੈ ਕਿ ਮੇਰੇ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ। ਪਹਿਲਾਂ ਉਹ ਸਬਜ਼ੀਆਂ ਦੀ ਹੋਮ ਡਲਿਵਰੀ ਵੀ ਕਰਦੇ ਸਨ ਪਰ ਜਦੋਂ ਤੋਂ ਡੀਜ਼ਲ ਦੀ ਕੀਮਤ ਵਧੀ ਹੈ, ਉਹ ਹੋਮ ਡਲਿਵਰੀ ਵੀ ਨਹੀਂ ਕਰ ਰਹੇ ਹਨ। ਜੇਕਰ ਹਾਲਾਤ ਇਹੀ ਰਹੇ ਤਾਂ ਅਗਲੇ ਮਹੀਨੇ ਕੀ ਹੋਵੇਗਾ, ਅਸੀਂ ਵੀ ਕੁਝ ਨਹੀਂ ਕਹਿ ਸਕਦੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪਟਿਆਲਾ
ਲਾਈਫਸਟਾਈਲ
ਵਿਸ਼ਵ
Advertisement