ਪਾਕਿਸਤਾਨੀ ਫੌਜ 'ਤੇ ਆਤਮਘਾਤੀ ਹਮਲਾ, ਅੱਤਵਾਦੀਆਂ ਨੇ ਵਿਸਫੋਟਕ ਕਾਰ ਨਾਲ ਮਾਰੀ ਟੱਕਰ, ਘੱਟੋ-ਘੱਟ 26 ਲੋਕਾਂ ਦੀ ਮੌਤ ਸਣੇ 16 ਤੋਂ ਵੱਧ ਲੋਕ ਜ਼ਖਮੀ
ਖੈਬਰ ਪਖਤੂਨਖਵਾ 'ਚ ਪਾਕਿਸਤਾਨੀ ਫੌਜ 'ਤੇ ਆਤਮਘਾਤੀ ਹਮਲਾ, ਅੱਤਵਾਦੀਆਂ ਨੇ ਵਿਸਫੋਟਕ ਨਾਲ ਭਰੀ ਕਾਰ ਨਾਲ ਟੱਕਰ ਮਾਰੀ। ਇਸ ਹਮਲੇ ਦੇ ਵਿੱਚ ਘੱਟੋ-ਘੱਟ 26 ਲੋਕਾਂ ਦੀ ਮੌਤ ਸਣੇ 16 ਤੋਂ ਵੱਧ ਲੋਕ ਜ਼ਖਮੀ ਹੋਣ ਦਾ ਸਮਾਚਾਰ ਹੈ।

Suicide Attack on Pakistan Army in Khyber Pakhtunkhwa: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸਥਿਤ ਬੰਨੂ ਕੈਂਟੋਨਮੈਂਟ ਦੇ ਬਾਹਰੀ ਇਲਾਕੇ 'ਚ ਦੋ ਜ਼ਬਰਦਸਤ ਬੰਬ ਧਮਾਕੇ ਹੋਏ। ਧਮਾਕਿਆਂ ਤੋਂ ਬਾਅਦ ਇਲਾਕੇ 'ਚ ਭਾਰੀ ਗੋਲੀਬਾਰੀ ਹੋਈ ਅਤੇ ਸੁਰੱਖਿਆਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਇਸ ਨੂੰ ਇੱਕ ਪਹਿਲਾਂ ਤੋਂ ਸੋਚਿਆ ਸਮਝਿਆ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਬੰਨੂ ਕੈਂਟੋਨਮੈਂਟ 'ਤੇ ਹੋਏ ਆਤਮਘਾਤੀ ਹਮਲੇ 'ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਤੋਂ ਵੱਧ ਲੋਕ ਜਖਮੀ ਹੋ ਗਏ, ਜਿਨ੍ਹਾਂ ਵਿੱਚ ਪਾਕਿਸਤਾਨੀ ਫੌਜੀ ਵੀ ਸ਼ਾਮਲ ਹਨ।
ਵਿਸਫੋਟਕ ਸਮੱਗਰੀ ਨਾਲ ਭਰੀਆਂ ਗੱਡੀਆਂ ਨੇ ਦਫ਼ਤਰੀ ਗੇਟ 'ਤੇ ਟੱਕਰ ਮਾਰੀ, ਜਿਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਇਸ ਹਮਲੇ ਦੀ ਜ਼ਿੰਮੇਵਾਰੀ ਹਾਫ਼ਿਜ਼ ਗੁਲ ਬਹਾਦਰ ਗਰੁੱਪ (ਜੋ ਪਹਿਲਾਂ ਪਾਕਿਸਤਾਨੀ ਫੌਜ ਦਾ ਸਾਥੀ ਸੀ) ਨੇ ਲੈ ਲਈ ਹੈ।
BREAKING: At least 26 dead, 16+ injured including 🇵🇰 soilders as suicide bombers target Bannu Cantonment of Pakistan Army in Khyber Pakhtunkhwa.
— Megh Updates 🚨™ (@MeghUpdates) March 4, 2025
Explosives-laden vehicles rammed the entrance gate followed by firing. Hafiz Gul Bahadur (frmr Pak Army alliance) group claims… pic.twitter.com/5JjlZpGtn7
ਨਿਊਜ਼ ਏਜੰਸੀ AP ਦੀ ਰਿਪੋਰਟ ਮੁਤਾਬਕ, ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਾਲੇ ਹੋਈ ਝੜਪ ਵਿੱਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜਖਮੀ ਹੋ ਗਏ। ਇਹ ਹਮਲਾ ਜੈਸ਼ ਉਲ ਫੁਰਸਾਨ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ, ਜੋ ਕਿ ਇੱਕ ਸਮੇਂ ਪਾਕ ਫੌਜ ਗਠਜੋੜ ਦਾ ਹਿੱਸਾ ਰਹੇ HGB (ਹਾਫ਼ਿਜ਼ ਗੁਲ ਬਹਾਦਰ) ਦਾ ਹਿੱਸਾ ਹੈ ਅਤੇ ਹਾਲ ਹੀ ਵਿੱਚ TTP (ਤਹਰੀਕ-ਏ-ਤਾਲਿਬਾਨ ਪਾਕਿਸਤਾਨ) ਨਾਲ ਮਿਲ ਗਿਆ ਹੈ।
ਜ਼ਿਲਾ ਮੁੱਖ ਦਫ਼ਤਰ ਹਸਪਤਾਲ ਦੇ ਪ੍ਰਵਕਤਾ ਨੁਮਾਨ ਖ਼ੱਤਾਬ ਨੇ ਕਿਹਾ ਕਿ ਘਟਨਾ 'ਚ ਜਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।
ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ISPR) ਵੱਲੋਂ ਹਾਲੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ, ਜਦਕਿ KP ਦੇ ਮੁੱਖ ਮੰਤਰੀ ਅਲੀ ਅਮੀਨ ਗੰਦਾਪੁਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ 'ਚ ਬੰਨੂ ਜ਼ਿਲੇ 'ਚ ਹੋਏ 'ਵਿਸਫੋਟ' ਦੀ ਨਿੰਦਾ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















