ਪੜਚੋਲ ਕਰੋ
Advertisement
ਭਾਰਤ ਦਾ ਚੀਨ ਕੋਲ ਕਬੂਲਨਾਮਾ, ਪਾਕਿ 'ਚ ਨਹੀਂ ਕੀਤੀ ਫ਼ੌਜੀ ਕਾਰਵਾਈ, ਸਿਰਫ ਅੱਤਵਾਦੀ ਕੈਂਪ ਉਡਾਏ
ਬੀਜਿੰਗ: ਚੀਨ ਦੇ ਵੁਝੇਨ 'ਚ ਰੂਸ-ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੱਲ ਰਹੀ ਹੈ। ਇਸ ਵਿੱਚ ਸੁਸ਼ਮਾ ਸਵਰਾਜ ਨੇ ਪੁਲਵਾਮਾ ਹਮਲੇ ਦਾ ਮੁੱਦਾ ਚੁੱਕਿਆ। ਸੁਸ਼ਮਾ ਨੇ ਪਾਕਿ ਦੀ ਹੱਦ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੇ ਹਮਲੇ ਬਾਰੇ ਸਾਫ ਕੀਤਾ ਕਿ ਇਹ ਕੋਈ ਫ਼ੌਜੀ ਕਾਰਵਾਈ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਪਾਕਿਸਤਾਨ ਦੇ ਕਿਸੇ ਵੀ ਫ਼ੌਜ ਸਿਖਲਾਈ ਕੇਂਦਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਸਿਰਫ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਕਾਰਵਾਈ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਰੂਪ ਵਿੱਚ ਤਣਾਅ ਨਹੀਂ ਵਧਾਉਣਾ ਚਾਹੁੰਦਾ। ਸਵਰਾਜ ਨੇ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ 'ਤੇ ਦਹਿਸ਼ਤੀ ਜਥੇਬੰਦੀਆਂ ਦੀ ਮੌਜੂਦਗੀ ਤੇ ਉਨ੍ਹਾਂ 'ਤੇ ਕਾਰਵਾਈ ਕਰਨ ਤੋਂ ਲਗਾਤਾਰ ਇਨਕਾਰ ਕਰਦਾ ਆ ਰਿਹਾ ਸੀ। ਉੱਥੇ ਹੀ ਜੈਸ਼ ਨੇ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਘੜੀ ਸੀ। ਇਸੇ ਕਾਰਨ ਸਾਡੀ ਸਰਕਾਰ ਨੂੰ ਅਚਾਨਕ ਹੀ ਹਮਲੇ ਦਾ ਫੈਸਲਾ ਲੈਣਾ ਪਿਆ।
ਵਿਦੇਸ਼ ਮੰਤਰਤੀ ਨੇ ਕਿਹਾ ਕਿ ਅਸੀਂ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਕਿ ਕਿਸੇ ਵੀ ਆਮ ਨਾਗਰਿਕ ਦੀ ਜਾਨ ਨਾ ਜਾਵੇ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਪੁਲਵਾਮਾ ਹਮਲੇ ਦੀ ਨਿੰਦਾ ਅਤੇ ਪਾਕਿਸਤਾਨ ਤੋਂ ਜੈਸ਼ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਸੀ, ਪਰ ਅਜਿਹਾ ਨਹੀਂ ਹੋਇਆ। ਪੁਲਵਾਮਾ ਹਮਲੇ 'ਚ ਸਾਡੇ 40 ਜਵਾਨ ਸ਼ਹੀਦ ਹੋਏ ਤੇ ਜੈਸ਼ ਕਸ਼ਮੀਰ ਵਿੱਚ ਵੀ ਅੱਤਵਾਦੀ ਗਤੀਵਿਧੀਆਂ ਚਲਾਉਂਦਾ ਹੈ, ਇਸ ਨੂੰ ਪਾਕਿਸਤਾਨ ਤੋਂ ਵੀ ਮਦਦ ਮਿਲਦੀ ਹੈ।
#WATCH China: External Affairs Minister Sushma Swaraj meets her Chinese counterpart Wang Yi in Wuzhen. pic.twitter.com/RDLfXz6cqV
— ANI (@ANI) February 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement