United States: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 'ਤੇ ਹੋਣਾ ਸੀ ਹਮਲਾ ? ਘਰ ਨੇੜਿਓਂ ਸ਼ੱਕੀ ਗ੍ਰਿਫ਼ਤਾਰ, ਵਿਸਫੋਟਕ ਤੇ ਖਤਰਨਾਕ ਹਥਿਆਰ ਬਰਾਮਦ
United States Barack Obama: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਵਿਸਫੋਟਕ ਅਤੇ ਖਤਰਨਾਕ ਹਥਿਆਰ ਬਰਾਮਦ ਹੋਏ ਹਨ। ਪੁਲਸ ਮੁਤਾਬਕ ਵਿਅਕਤੀ ਦੀ ਪਛਾਣ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਵਿਸਫੋਟਕ ਅਤੇ ਖਤਰਨਾਕ ਹਥਿਆਰ ਬਰਾਮਦ ਹੋਏ ਹਨ। ਪੁਲਸ ਮੁਤਾਬਕ ਵਿਅਕਤੀ ਦੀ ਪਛਾਣ ਸਿਆਟਲ ਦੇ ਰਹਿਣ ਵਾਲੇ 37 ਸਾਲਾ ਟੇਲਰ ਟੇਰੇਂਟੋ ਵਜੋਂ ਹੋਈ ਹੈ। ਕਿਹਾ ਜਾਂਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਓਬਾਮਾ ਦੇ ਘਰ ਦੇ ਨੇੜੇ ਦੇਖਿਆ ਅਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟੇਰੇਂਟੋ, ਓਬਾਮਾ ਦੇ ਘਰ ਵੱਲ ਭੱਜਣ ਲੱਗਾ ਸੀ ਤਾਂ ਉਹ ਸਮੇਂ ਸਿਰ ਫੜਿਆ ਗਿਆ। ਜਾਣਕਾਰੀ ਮੁਤਾਬਕ ਇਹ ਵਿਅਕਤੀ ਯੂਐਸ ਕੈਪੀਟਲ ਰਾਇਟਸ ਵਿੱਚ ਲੋੜੀਂਦਾ ਹੈ।
ਗੱਡੀ 'ਚ ਰੱਖੇ ਸੀ ਖਤਰਨਾਕ ਹਥਿਆਰ
ਗ੍ਰਿਫਤਾਰੀ ਦੌਰਾਨ ਅਧਿਕਾਰੀਆਂ ਨੂੰ ਟੇਰੇਂਟੋ ਦੀ ਗੱਡੀ ਵੀ ਬਰਾਮਦ ਹੋਈ। ਜਿਸ ਵਿੱਚ ਬਹੁਤ ਸਾਰੇ ਹਥਿਆਰਾਂ ਅਤੇ ਵਿਸਫੋਟਕ ਸਮਰਗਰੀ ਰੱਖੀ ਹੋਈ ਸੀ। ਹਾਲਾਂਕਿ, ਇਹਨਾਂ ਹਥਿਆਰਾਂ ਦੀ ਹਾਲੇ ਤੱਕ ਵਰਤੋ ਨਹੀਂ ਕੀਤੀ ਗਈ ਸੀ। ਸੀਬੀਐਸ ਨਿਊਜ਼ ਦੇ ਅਨੁਸਾਰ, ਟੇਰੇਂਟੋ ਨੇ ਪਹਿਲਾਂ ਲਾਈਵ ਪ੍ਰਸਾਰਣ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਸਿੱਧ ਸ਼ਖਸੀਅਤ ਨੂੰ ਧਮਕੀਆਂ ਦਿੱਤੀਆਂ ਸਨ। ਇਸ ਤੋਂ ਇਲਾਵਾ 6 ਜਨਵਰੀ 2021 ਨੂੰ ਹੋਏ ਰਾਜਧਾਨੀ ਦੰਗਿਆਂ 'ਚ ਵੀ ਟੇਰੇਂਟੋ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ।
ਬਰਾਮ ਓਬਾਮਾ ਦੇ ਘਰ ਨੇੜੇ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਨੇ ਦੇਖਿਆ ਕਿ ਓਬਾਮਾ ਦੇ ਘਰ ਦੇ ਨੇੜੇ ਟੈਰੇਂਟੋ ਮੌਜੂਦ ਸੀ। ਉਹ ਪਿਛਲੇ ਕੁਝ ਮਹੀਨਿਆਂ ਤੋਂ ਡੀਸੀ ਏਰੀਏ ਵਿੱਚ ਰਹਿ ਰਿਹਾ ਸੀ। ਉਹ ਆਪਣੀ ਵੈਨ ਨਾਲ ਡੀਸੀ ਜੇਲ੍ਹ ਦੇ ਬਾਹਰ ਕੈਂਪ ਕਰਦਾ ਵੀ ਦਿਖਾਈ ਦਿੱਤੀ ਸੀ। 6 ਜਨਵਰੀ ਦੀ ਘਟਨਾ ਦੇ ਕਈ ਦੋਸ਼ੀ ਇਸ ਜੇਲ੍ਹ ਵਿੱਚ ਹੀ ਬੰਦ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial