Afghanistan Crisis: ਅਫਗਾਨਿਸਤਾਨ 'ਚ ਭਾਰਤੀਆਂ ਬਾਰੇ ਤਾਲਿਬਾਨ ਦਾ ਵੱਡਾ ਬਿਆਨ
ਤਾਲਿਬਾਨ ਦੇ ਬੁਲਾਰੇ ਮੋਹੰਮਦ ਸੁਹੈਲ ਸ਼ਾਹੀਨ ਨੇ ਕਿਹਾ, 'ਅਸੀਂ ਭਾਰਤੀ ਰਾਜਨਾਇਕਾਂ ਤੇ ਦੂਤਾਵਾਸ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ।
ਤਾਲਿਬਾਨ ਦੇ ਬੁਲਾਰੇ ਨੇ ਅਫਗਾਨਿਸਤਾਨ 'ਚ ਰਹਿਣ ਵਾਲੇ ਭਾਰਤੀਆਂ ਲਈ ਵੱਡਾ ਬਿਆਨ ਦਿੱਤਾ ਹੈ। ਤਾਲਿਬਾਨ ਨੇ ਕਿਹਾ ਕਿ ਅਫਗਾਨਿਸਤਾਨ 'ਚ ਰਹਿਣ ਵਾਲੇ ਭਾਰਤੀਆਂ ਨੂੰ ਉਨ੍ਹਾਂ ਤੋਂ ਕੋਈ ਖਤਰਾ ਨਹੀਂ ਹੈ। ਤਾਲਿਬਾਨ ਨੇ ਭਰੋਸਾ ਦਿਵਾਇਆ ਕਿ ਉਹ ਅਫਗਾਨਿਸਤਾਨ 'ਚ ਮੌਜੂਦ ਭਾਰਤੀ ਦੂਤਾਵਾਸਾਂ ਨੂੰ ਨਿਸ਼ਾਨਾ ਨਹੀਂ ਬਣਾਵੇਗਾ।
ਤਾਲਿਬਾਨ ਦੇ ਬੁਲਾਰੇ ਮੋਹੰਮਦ ਸੁਹੈਲ ਸ਼ਾਹੀਨ ਨੇ ਕਿਹਾ, 'ਅਸੀਂ ਭਾਰਤੀ ਰਾਜਨਾਇਕਾਂ ਤੇ ਦੂਤਾਵਾਸ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਅਸੀਂ ਦੂਤਾਵਾਸਾਂ ਨੂੰ ਖਤਰਾਂ ਨਹੀਂ ਬਣਾਵਾਂਗੇ। ਇਹ ਗੱਲ ਅਸੀਂ ਆਪਣੇ ਬਿਆਨ 'ਚ ਇਕ ਨਹੀਂ ਸਗੋਂ ਕਈ ਵਾਰ ਕਹੀ ਹੈ। ਇਹ ਸਾਡਾ ਵਾਅਦਾ ਹੈ ਜੋ ਮੀਡੀਆ 'ਚ ਵੀ ਹੈ।'
ਤਾਲਿਬਾਨ ਦੇ ਬੁਲਾਰੇ ਤੋਂ ਪੁੱਛਿਆ ਕਿ ਉਹ ਭਾਰਤ ਨੂੰ ਭਰੋਸਾ ਦੇ ਸਕਦਾ ਹੈ ਕਿ ਉਸ ਦੇ ਖਿਲਾਫ ਅਫਗਾਨ ਧਰਤੀ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਸ 'ਤੇ ਬੁਲਾਰੇ ਨੇ ਕਿਹਾ, 'ਸਾਡੀ ਇਕ ਨੀਤੀ ਹੈ ਕਿ ਅਸੀਂ ਕਿਸੇ ਵੀ ਗਵਾਂਢੀ ਮੁਲਕ ਖਿਲਾਫ ਅਫਗਾਨ ਧਰਤੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਾ ਦੇਣ ਲਈ ਪਾਬੰਦੀ ਹਾਂ।'
ਅਫਗਾਨਿਸਤਾਨ 'ਚ ਭਾਰਤ ਦੀ ਸਹਾਇਤਾ ਨਾਲ ਚੱਲ ਰਹੀਆਂ ਯੋਜਨਾਵਾਂ ਤੇ ਤਾਲਿਬਾਨ ਨੇ ਕਿਹਾ, 'ਅਸੀਂ ਅਫਗਾਨ ਲੋਕਾਂ ਲਈ ਕੀਤੇ ਹਰ ਕੰਮ ਦੀ ਸ਼ਲਾਘਾ ਕਰਦੇ ਹਾਂ ਜਿਵੇਂ ਬੰਨ੍ਹ, ਇੰਫ੍ਰਾਸਟ੍ਰਕਚਰ ਪ੍ਰੋਜੈਕਟ ਤੇ ਜੋ ਵੀ ਅਫਗਾਨ ਦੇ ਵਿਕਾਸ, ਨਵ-ਨਿਰਨਾਣ ਤੇ ਆਰਥਿਕ ਤਰੱਕੀ ਲਈ ਕੀਤਾ ਗਿਆ ਹੈ।'
ਅਫਗਾਨਿਸਤਾਨ ਦੇ ਸਮੁੱਚੇ ਦੱਖਣੀ ਹਿੱਸੇ 'ਚ ਤਾਲਿਬਾਨ ਦਾ ਕੰਟਰੋਲ
ਤਾਲਿਬਾਨ ਨੇ ਸ਼ੁੱਕਰਵਾਰ ਚਾਰ ਹੋਰ ਸੂਬਿਆਂ ਦੀਆਂ ਰਾਜਧਾਨੀਆਂ 'ਤੇ ਕਬਜ਼ਾ ਕਰਦਿਆਂ ਦੇਸ਼ ਦੇ ਸਮੁੱਚੇ ਦੱਖਣੀ ਹਿੱਸੇ 'ਤੇ ਆਪਣਾ ਕੰਟਰੋਲ ਸਥਾਪਿਤ ਕਰ ਲਿਆ ਤੇ ਹੌਲੀ-ਹੌਲੀ ਕਾਬੁਲ ਵੱਲ ਵਧ ਰਿਹਾ ਹੈ। ਅਫਗਾਨ ਦੇ ਦੂਜੇ ਤੇ ਤੀਜੇ ਸਭ ਤੋਂ ਵੱਡੇ ਸ਼ਹਿਰ 'ਤੇ ਕੰਟਰੋਲ ਤੋਂ ਬਾਅਦ ਤਾਲਿਬਾਨ ਨੇ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ 'ਤੇ ਕਬਜ਼ਾ ਕਰ ਲਿਆ ਹੈ। ਕਰੀਬ ਦੋ ਦਹਾਕੇ ਦੇ ਯੁੱਧ ਦੌਰਾਨ ਹੇਲਮੰਦ 'ਚ ਸੈਂਕੜਿਆਂ ਦੀ ਸੰਖਿਆਂ 'ਚ ਵਿਦੇਸ਼ੀ ਸੈਨਿਕ ਉੱਥੇ ਮਾਰੇ ਗਏ ਸਨ।
ਦੱਖਣੀ ਖੇਤਰ 'ਤੇ ਕਬਜ਼ੇ ਦਾ ਮਤਲਬ ਹੈ ਕਿ ਤਾਲਿਬਾਨ ਨੇ 34 ਸੂਬਿਆਂ 'ਚ ਅੱਧੇ ਤੋਂ ਜ਼ਿਆਦਾ ਦੀਆਂ ਰਾਜਧਾਨੀਆਂ 'ਤੇ ਕੰਟਰੋਲ ਬਣਾ ਲਿਆ ਹੈ। ਅਜਿਹੇ 'ਚ ਜਦੋਂ ਅਮਰੀਕਾ ਕੁਝ ਹਫ਼ਤੇ ਬਾਅਦ ਆਪਣੇ ਆਖਰੀ ਸੈਨਿਕਾ ਨੂੰ ਵਾਪਸ ਬੁਲਾਉਣ ਵਾਲਾ ਹੈ ਤਾਲਿਬਾਨ ਨੇ ਦੇਸ਼ ਦੇ ਦੋ-ਤਿਹਾਈ ਤੋਂ ਜ਼ਿਆਦਾ ਖੇਤਰ 'ਤੇ ਕਬਜ਼ਾ ਕਰ ਲਿਆ ਹੈ।