Deport Indians: ਇਸ ਦੇਸ਼ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ, ਅਮਰੀਕਾ ਨੂੰ ਵੀ ਛੱਡਿਆ ਪਿੱਛੇ; ਜਾਣੋ ਪੂਰੀ ਡਿਟੇਲ...
Deport Indians: ਅਮਰੀਕਾ ਨੇ ਇਸ ਸਾਲ ਕਈ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ। ਇਹ ਅੰਕੜਾ ਪਿਛਲੇ ਸਾਲਾਂ ਨਾਲੋਂ ਕਈ ਗੁਣਾ ਵੱਧ ਹੈ। ਇਸ ਵਿਚਾਲੇ ਵੱਡੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ...

Deport Indians: ਅਮਰੀਕਾ ਨੇ ਇਸ ਸਾਲ ਕਈ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ। ਇਹ ਅੰਕੜਾ ਪਿਛਲੇ ਸਾਲਾਂ ਨਾਲੋਂ ਕਈ ਗੁਣਾ ਵੱਧ ਹੈ। ਇਸ ਵਿਚਾਲੇ ਵੱਡੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਵਿਦੇਸ਼ ਮੰਤਰਾਲੇ (MEA) ਨੇ ਰਾਜ ਸਭਾ ਵਿੱਚ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਡਿਪੋਰਟ (ਨਿਰਵਾਸਿਤ) ਕਰਨ ਵਾਲਾ ਦੇਸ਼ ਅਮਰੀਕਾ ਨਹੀਂ ਬਲਕਿ ਸਊਦੀ ਅਰਬ ਰਿਹਾ ਹੈ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ, ਸਾਲ 2021 ਤੋਂ 2025 ਦੇ ਵਿਚਕਾਰ ਸਊਦੀ ਅਰਬ ਨੇ ਦੁਨੀਆ ਵਿੱਚ ਸਭ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ।
ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਸਰੋਤਾਂ ਅਨੁਸਾਰ, ਰਿਆਦ ਸਥਿਤ ਭਾਰਤੀ ਮਿਸ਼ਨ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਸਊਦੀ ਅਰਬ ਨੇ ਹਰ ਸਾਲ ਹਜ਼ਾਰਾਂ ਭਾਰਤੀਆਂ ਨੂੰ ਡਿਪੋਰਟ ਕੀਤਾ ਹੈ:
* 2021: 8,887 ਲੋਕ
* 2022: 10,277 ਲੋਕ
* 2023: 11,486 ਲੋਕ
* 2024: 9,206 ਲੋਕ
* 2025 (ਹੁਣ ਤੱਕ): 7,019 ਲੋਕ
ਜਾਣੋ ਕਿਉਂ ਹੋਈ ਕਾਰਵਾਈ?
ਜਾਣਕਾਰੀ ਲਈ ਦੱਸ ਦੇਈਏ ਕਿ ਖਾੜੀ ਦੇਸ਼ਾਂ, ਖਾਸ ਕਰਕੇ ਸਊਦੀ ਅਰਬ ਵਿੱਚ ਭਾਰਤੀਆਂ ਨੂੰ ਕੱਢੇ ਜਾਣ ਦਾ ਕਾਰਨ ਗੈਰ-ਕਾਨੂੰਨੀ ਸਰਹੱਦ ਪਾਰ ਕਰਨਾ ਨਹੀਂ ਹੈ। ਇਸ ਦੇ ਮੁੱਖ ਕਾਰਨ ਵੀਜ਼ਾ ਨਿਯਮਾਂ ਦੀ ਉਲੰਘਣਾ, ਲੇਬਰ ਕਾਨੂੰਨਾਂ ਦੀ ਅਣਦੇਖੀ, ਵੀਜ਼ਾ ਦੀ ਮਿਆਦ ਤੋਂ ਵੱਧ ਠਹਿਰਨਾ ਅਤੇ 'ਸਊਦੀਕਰਨ' (Saudisation) ਦੀਆਂ ਸਖ਼ਤ ਨੀਤੀਆਂ ਹਨ। ਅਧਿਕਾਰੀਆਂ ਅਨੁਸਾਰ, ਬਿਨਾਂ ਇਜਾਜ਼ਤ ਕੰਮ ਕਰਨ ਜਾਂ ਆਪਣੇ ਮਾਲਕ (ਨਿਯੋਕਤਾ) ਕੋਲੋਂ ਭੱਜ ਜਾਣ ਕਾਰਨ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।
ਅਮਰੀਕਾ ਦੀ ਕੀ ਸਥਿਤੀ
ਸਰੋਤਾਂ ਮੁਤਾਬਕ, ਭਾਵੇਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ 'ਤੇ ਚਰਚਾ ਗਰਮ ਰਹਿੰਦੀ ਹੈ, ਪਰ ਉੱਥੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਗਿਣਤੀ ਸਊਦੀ ਅਰਬ ਦੇ ਮੁਕਾਬਲੇ ਕਾਫ਼ੀ ਘੱਟ ਹੈ। ਵਾਸ਼ਿੰਗਟਨ ਡੀ.ਸੀ. ਤੋਂ 2021 ਵਿੱਚ 805 ਅਤੇ 2025 ਵਿੱਚ ਹੁਣ ਤੱਕ 3,414 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਅਮਰੀਕਾ ਵਿੱਚ ਵੀ ਜ਼ਿਆਦਾਤਰ ਮਾਮਲੇ ਵੀਜ਼ਾ ਓਵਰਸਟੇਅ (ਮਿਆਦ ਪੁੱਗਣ ਤੋਂ ਬਾਅਦ ਰਹਿਣਾ) ਨਾਲ ਜੁੜੇ ਹੁੰਦੇ ਹਨ।
ਮੁਸੀਬਤ ਵਿੱਚ ਫਸੇ ਭਾਰਤੀਆਂ ਲਈ ਹੈਲਪਲਾਈਨ ਨੰਬਰ
ਭਾਰਤ ਸਰਕਾਰ ਨੇ ਵਿਦੇਸ਼ ਜਾਣ ਵਾਲੇ ਨਾਗਰਿਕਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਹਨ। ਈ-ਮਾਈਗ੍ਰੇਟ (e-Migrate) ਪੋਰਟਲ ਰਾਹੀਂ ਫਰਜ਼ੀ ਏਜੰਟਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ 'ਤੇ ਅਕਤੂਬਰ 2025 ਤੱਕ 3,505 ਤੋਂ ਵੱਧ ਏਜੰਟ ਰਜਿਸਟਰਡ ਸਨ। ਇਸ ਤੋਂ ਇਲਾਵਾ, ਭਾਰਤੀ ਮਿਸ਼ਨਾਂ ਵਿੱਚ 24x7 ਹੈਲਪਲਾਈਨਾਂ ਸਰਗਰਮ ਕੀਤੀਆਂ ਗਈਆਂ ਹਨ ਤਾਂ ਜੋ ਮੁਸੀਬਤ ਵਿੱਚ ਫਸੇ ਭਾਰਤੀਆਂ ਦੀ ਮਦਦ ਕੀਤੀ ਜਾ ਸਕੇ।





















