Operation Dost Video: ਤੁਰਕੀ 'ਚ ਭੂਚਾਲ ਦੇ ਦੌਰਾਨ ਸ਼ਾਨ ਨਾਲ ਲਹਿਰਾਇਆ ਗਿਆ ਤਿਰੰਗਾ, ਹਰ ਭਾਰਤੀ ਨੂੰ ਇਹ ਵੀਡੀਓ ਵੇਖ ਕੇ ਹੋਵੇਗਾ ਮਾਣ
ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਵਾਲੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 29,000 ਨੂੰ ਪਾਰ ਕਰ ਗਈ ਹੈ। ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Turkey Operation Dost: ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਵਾਲੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 29,000 ਨੂੰ ਪਾਰ ਕਰ ਗਈ ਹੈ। ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਉੱਥੇ ਮਦਦ ਕਰ ਰਹੀ ਭਾਰਤੀ ਟੀਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਭਾਰਤੀ ਫੌਜ ਨੇ ਇੱਥੇ ਹੇਤੇ ਸੂਬੇ ਵਿੱਚ ਸਥਿਤ ਇੱਕ ਸਕੂਲ ਦੀ ਇਮਾਰਤ ਵਿੱਚ ਜ਼ਖਮੀਆਂ ਦੇ ਇਲਾਜ ਲਈ ਇੱਕ ਫੀਲਡ ਹਸਪਤਾਲ ਬਣਾਇਆ ਹੈ। ਭਾਰਤੀ ਜਵਾਨਾਂ ਨੇ ਸ਼ਨੀਵਾਰ ਨੂੰ ਇਸ ਫੀਲਡ ਹਸਪਤਾਲ 'ਚ ਤਿਰੰਗਾ ਲਹਿਰਾਇਆ, ਜਿਸ ਨੂੰ ਦੇਖ ਕੇ ਹਰ ਭਾਰਤੀ ਨੂੰ ਮਾਣ ਹੋਣਾ ਮਹਿਸੂਸ ਹੋਵੇਗਾ।
#WATCH | #OperationDost continues in Turkey, days after powerful earthquakes hit the country and Syria, claiming at least 24,000 lives
— ANI (@ANI) February 11, 2023
Visuals from a school building in Hatay where 60 Para Field Hospital of the Indian Army is providing medical aid & relief measures to the people pic.twitter.com/g8m46B5Efk
ਦਰਅਸਲ ਭਾਰਤ ਨੇ ਭੂਚਾਲ ਦੀ ਤ੍ਰਾਸਦੀ ਨਾਲ ਜੂਝ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ 'ਆਪ੍ਰੇਸ਼ਨ ਦੋਸਤ' ਸ਼ੁਰੂ ਕੀਤਾ ਹੈ। ਇਸ ਆਪ੍ਰੇਸ਼ਨ ਦੇ ਤਹਿਤ ਭਾਰਤੀ ਫੌਜ ਨੇ ਹੇਤੇ ਸੂਬੇ 'ਚ 'ਫੀਲਡ' ਹਸਪਤਾਲ ਸਥਾਪਿਤ ਕੀਤਾ ਹੈ। ਇਸ ਫੀਲਡ ਹਸਪਤਾਲ ਵਿੱਚ ਇੱਕ ਸਰਜਰੀ ਅਤੇ ਐਮਰਜੈਂਸੀ ਵਾਰਡ ਦੇ ਨਾਲ-ਨਾਲ ਇੱਕ ਐਕਸ-ਰੇ ਲੈਬ ਅਤੇ ਮੈਡੀਕਲ ਸਟੋਰ ਹੈ। 60 ਪੈਰਾ ਫੀਲਡ ਹਸਪਤਾਲ ਵਿੱਚ ਤਾਇਨਾਤ ਸੈਕਿੰਡ-ਇਨ-ਕਮਾਂਡ ਲੈਫਟੀਨੈਂਟ ਕਰਨਲ ਆਦਰਸ਼ ਦਾ ਕਹਿਣਾ ਹੈ, 'ਸਾਨੂੰ ਕੱਲ੍ਹ 350 ਮਰੀਜ਼ ਮਿਲੇ ਹਨ, ਜਦੋਂ ਕਿ ਅੱਜ ਸਵੇਰ ਤੋਂ 200 ਮਰੀਜ਼ ਪ੍ਰਾਪਤ ਹੋਏ ਹਨ।'
ਬਹੁਤ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਇਹ 'ਆਪ੍ਰੇਸ਼ਨ ਦੋਸਤ' ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਵੀਰਵਾਰ ਨੂੰ ਭਾਰਤੀ ਫੌਜ ਵਲੋਂ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਇਕ ਤਸਵੀਰ 'ਚ ਵੀ ਇਸ ਗੱਲ ਦਾ ਪਤਾ ਲੱਗਾ ਹੈ, ਜਿਸ 'ਚ ਇਕ ਔਰਤ ਫੀਲਡ ਹਸਪਤਾਲ 'ਚ ਡਿਊਟੀ 'ਤੇ ਮੌਜੂਦ ਫੌਜੀ ਜਵਾਨ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਭੂਚਾਲ ਤੋਂ ਤੁਰੰਤ ਬਾਅਦ, ਭਾਰਤ ਨੇ ਮਦਦ ਦਾ ਹੱਥ ਵਧਾਇਆ ਅਤੇ ਮੰਗਲਵਾਰ ਨੂੰ ਚਾਰ ਫੌਜੀ ਜਹਾਜ਼ਾਂ ਦੁਆਰਾ ਰਾਹਤ ਸਮੱਗਰੀ, ਇੱਕ ਮੋਬਾਈਲ ਹਸਪਤਾਲ, ਖੋਜ ਅਤੇ ਬਚਾਅ ਟੀਮਾਂ ਤੁਰਕੀ ਭੇਜੀਆਂ। ਇਸ ਤੋਂ ਬਾਅਦ ਬੁੱਧਵਾਰ ਨੂੰ ਰਾਹਤ ਸਮੱਗਰੀ ਵੀ ਭੇਜੀ ਗਈ ਸੀ।
ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਵਿੱਟਰ 'ਤੇ ਭਾਰਤ ਵੱਲੋਂ ਤੁਰਕੀ 'ਚ ਕੀਤੇ ਗਏ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ, ਫੌਜ ਨੇ ਤੁਰਕੀ ਦੇ ਹਤਾਏ ਪ੍ਰਾਂਤ ਦੇ ਇਸਕੇਂਡਰੁਨ ਵਿੱਚ ਇੱਕ ਫੀਲਡ ਹਸਪਤਾਲ ਸਥਾਪਤ ਕੀਤਾ ਹੈ, ਜਿਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਿੱਚ ਮੈਡੀਕਲ, ਸਰਜਰੀ, ਐਮਰਜੈਂਸੀ ਵਾਰਡਾਂ ਦੇ ਨਾਲ-ਨਾਲ ਐਕਸ-ਰੇ ਲੈਬ ਅਤੇ ਮੈਡੀਕਲ ਸਟੋਰ ਹਨ। ਉਨ੍ਹਾਂ ਕਿਹਾ, 'ਆਪਰੇਸ਼ਨ ਦੋਸਤ' ਤਹਿਤ ਫੌਜ ਦੀ ਟੀਮ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ 24 ਘੰਟੇ ਕੰਮ ਕਰ ਰਹੀ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਤੋਂ ਪਹਿਲਾਂ ਭਾਰਤ ਦੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਦੀਆਂ ਤੁਰਕੀ ਦੇ ਗੰਜੀਆਟੇਪ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ, ਭਾਰਤ ਨੇ ਹਵਾਈ ਸੈਨਾ ਦੇ ਪੰਜ ਸੀ-17 ਜਹਾਜ਼ਾਂ ਤੋਂ 250 ਤੋਂ ਵੱਧ ਕਰਮਚਾਰੀ, ਵਿਸ਼ੇਸ਼ ਉਪਕਰਨ ਅਤੇ ਹੋਰ ਸਮੱਗਰੀ ਤੁਰਕੀ ਭੇਜੀ ਹੈ, ਜਿਨ੍ਹਾਂ ਦਾ ਕੁੱਲ ਵਜ਼ਨ 135 ਟਨ ਤੋਂ ਵੱਧ ਹੈ।