Trending News: ਇਸ ਸ਼ਹਿਰ 'ਚ ਬਾਲਕੋਨੀ 'ਚ ਕੱਪੜੇ ਸੁਕਾਉਣ 'ਤੇ ਲੱਗੀ ਪਾਬੰਦੀ, ਫੜੇ ਜਾਣ 'ਤੇ ਭਰਨਾ ਪਵੇਗਾ ਭਾਰੀ ਜੁਰਮਾਨਾ
ਰਿਪੋਰਟ ਮੁਤਾਬਕ ਦੁਬਈ ਨਗਰਪਾਲਿਕਾ ਦੇ ਇਸ ਫੈਸਲੇ ਤੋਂ ਬਾਅਦ ਜੇਕਰ ਕੋਈ ਬਾਲਕੋਨੀ 'ਚ ਕੱਪੜੇ ਸੁਕਾਉਂਦਾ ਪਾਇਆ ਗਿਆ ਤਾਂ ਉਸ ਤੋਂ 500 ਤੋਂ 1500 ਦਿਰਹਾਮ ਯਾਨੀ 10 ਤੋਂ 30 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਵਸੂਲਿਆ ਜਾਵੇਗਾ।
![Trending News: ਇਸ ਸ਼ਹਿਰ 'ਚ ਬਾਲਕੋਨੀ 'ਚ ਕੱਪੜੇ ਸੁਕਾਉਣ 'ਤੇ ਲੱਗੀ ਪਾਬੰਦੀ, ਫੜੇ ਜਾਣ 'ਤੇ ਭਰਨਾ ਪਵੇਗਾ ਭਾਰੀ ਜੁਰਮਾਨਾ Trending News: Ban on drying clothes on balcony in this city, heavy fines will have to be paid if caught Trending News: ਇਸ ਸ਼ਹਿਰ 'ਚ ਬਾਲਕੋਨੀ 'ਚ ਕੱਪੜੇ ਸੁਕਾਉਣ 'ਤੇ ਲੱਗੀ ਪਾਬੰਦੀ, ਫੜੇ ਜਾਣ 'ਤੇ ਭਰਨਾ ਪਵੇਗਾ ਭਾਰੀ ਜੁਰਮਾਨਾ](https://feeds.abplive.com/onecms/images/uploaded-images/2021/12/30/18648173e1d244a8ef30130bb6d87486_original.webp?impolicy=abp_cdn&imwidth=1200&height=675)
Trending News: ਕੀ ਤੁਸੀਂ ਕਦੇ ਸੋਚਿਆ ਹੈ ਕਿ ਬਾਲਕੋਨੀ ਵਿਚ ਕੱਪੜੇ ਸੁੱਕਣ 'ਤੇ ਵੀ ਜੁਰਮਾਨਾ ਲੱਗ ਸਕਦਾ ਹੈ। ਬੇਸ਼ੱਕ ਭਾਰਤ ਵਿਚ ਇਹ ਅਸੰਭਵ ਜਾਪਦਾ ਹੈ, ਪਰ ਦੁਬਈ ਵਿਚ ਅਜਿਹਾ ਹੋਣ ਜਾ ਰਿਹਾ ਹੈ। ਦਰਅਸਲ ਦੁਬਈ ਨਗਰ ਪਾਲਿਕਾ ਨੇ ਸ਼ਹਿਰ ਨੂੰ ਸਾਫ਼ ਰੱਖਣ ਲਈ ਕਈ ਕਾਨੂੰਨ ਬਣਾਏ ਹਨ। ਇਸ ਕੜੀ 'ਚ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਬਾਲਕੋਨੀ 'ਚ ਕੱਪੜੇ ਸੁਕਾਏਗਾ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ। ਇਸ ਨਾਲ ਹੀ ਕੁਝ ਹੋਰ ਸਖ਼ਤ ਕਾਨੂੰਨ ਬਣਾਏ ਗਏ ਹਨ ਆਓ ਜਾਣਦੇ ਹਾਂ ਵਿਸਥਾਰ ਨਾਲ।
10 ਤੋਂ 30 ਹਜ਼ਾਰ ਰੁਪਏ ਜੁਰਮਾਨਾ
ਰਿਪੋਰਟ ਮੁਤਾਬਕ ਦੁਬਈ ਨਗਰਪਾਲਿਕਾ ਦੇ ਇਸ ਫੈਸਲੇ ਤੋਂ ਬਾਅਦ ਜੇਕਰ ਕੋਈ ਬਾਲਕੋਨੀ 'ਚ ਕੱਪੜੇ ਸੁਕਾਉਂਦਾ ਪਾਇਆ ਗਿਆ ਤਾਂ ਉਸ ਤੋਂ 500 ਤੋਂ 1500 ਦਿਰਹਾਮ ਯਾਨੀ 10 ਤੋਂ 30 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਵਸੂਲਿਆ ਜਾਵੇਗਾ। ਇਸ ਸਬੰਧੀ ਦੁਬਈ ਨਗਰ ਪਾਲਿਕਾ ਨੇ ਵੀ ਇਕ ਟਵੀਟ ਕਰਕੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਦੁਬਈ ਨਗਰਪਾਲਿਕਾ ਨੇ ਇਕ ਟਵੀਟ ਵਿਚ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਬਾਲਕੋਨੀ ਦੀ ਦੁਰਵਰਤੋਂ ਨਾ ਕਰਨ ਅਤੇ ਅਜਿਹਾ ਕੁਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕੋਨੀ ਖਰਾਬ ਦਿਖਾਈ ਦੇਵੇ। ਇਸ ਟਵੀਟ ਵਿਚ ਹੋਰ ਨਿਯਮਾਂ ਦੇ ਨਾਲ ਜੁਰਮਾਨਾ ਵੀ ਦੱਸਿਆ ਗਿਆ ਹੈ।
ਇਹ ਨਿਯਮ ਬਣਾਏ
ਦੁਬਈ ਨਗਰ ਪਾਲਿਕਾ ਨੇ ਇਸ ਨਿਯਮ ਦੇ ਨਾਲ-ਨਾਲ ਕੁਝ ਹੋਰ ਚੀਜ਼ਾਂ ਬਾਰੇ ਟਵੀਟ ਕੀਤਾ ਹੈ, ਜਿਸ ਦੀ ਮਨਾਹੀ ਹੋਵੇਗੀ ਅਤੇ ਹੁਣ ਇਸ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਭਰਨਾ ਪਵੇਗਾ।
- ਬਾਲਕੋਨੀ ਜਾਂ ਖਿੜਕੀ 'ਤੇ ਕੱਪੜੇ ਸੁਕਾਉਣਾ.
- ਜੇਕਰ ਸਿਗਰਟ ਦੀ ਸੁਆਹ ਬਾਲਕੋਨੀ ਤੋਂ ਹੇਠਾਂ ਡਿੱਗਦੀ ਹੈ, ਤਾਂ ਜੁਰਮਾਨਾ ਲਗਾਇਆ ਜਾਵੇਗਾ।
- ਬਾਲਕੋਨੀ ਤੋਂ ਕੂੜਾ ਸੁੱਟਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
- ਜੇਕਰ ਬਾਲਕੋਨੀ ਨੂੰ ਧੋਣ ਦੌਰਾਨ ਪਾਣੀ ਹੇਠਾਂ ਡਿੱਗਦਾ ਹੈ ਤਾਂ ਜੁਰਮਾਨਾ ਦੇਣਾ ਪਵੇਗਾ।
- ਏਸੀ ਤੋਂ ਪਾਣੀ ਡਿੱਗਣ 'ਤੇ ਵੀ ਜੁਰਮਾਨਾ ਵਸੂਲਿਆ ਜਾਵੇਗਾ।
- ਬਾਲਕੋਨੀ ਤੋਂ ਪੰਛੀਆਂ ਨੂੰ ਭੋਜਨ ਦੇਣ ਦੀ ਵੀ ਮਨਾਹੀ ਹੋਵੇਗੀ।
- ਬਾਲਕੋਨੀ ਵਿਚ ਕੋਈ ਵੀ ਐਂਟੀਨਾ ਜਾਂ ਡਿਸ਼ ਲਗਾਉਣ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਸ਼ਹੀਦ ਹੋਇਆ ਤਰਨਤਾਰਨ ਦਾ ਜਵਾਨ ਜਸਬੀਰ ਸਿੰਘ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)