ਪੜਚੋਲ ਕਰੋ
Advertisement
ਮੱਤਭੇਦ ਤੋਂ ਬਾਅਦ ਵੀ ਆਪਣੇ ਵਿਦੇਸ਼ ਮੰਤਰੀ ਤੋਂ ਸੰਤੁਸ਼ਟ ਹੈ ਟਰੰਪ
ਅਮਰੀਕਾ ਦੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਹਾਲੇ ਕੋਈ ਵਿਚਾਰ ਨਹੀਂ ਹੈ। ਹਾਲਾਂਕਿ, ਉਨ੍ਹਾਂ ਸਵੀਕਾਰ ਕੀਤਾ ਹੈ ਕਿ ਟਿਰਲਸਨ ਤੇ ਉਹ ਕਈ ਮੁੱਦਿਆਂ ‘ਤੇ ਅਸਿਹਮਤ ਹਨ। ਨਿਊਜ਼ ਏਜੰਸੀ ਅਫੇ ਨੇ ਟਰੰਪ ਨੇ ਟਵੀਟ ਦੇ ਹਵਾਲੇ ਤੋਂ ਦੱਸਿਆ, "ਮੀਡੀਆ ਇਹ ਕਿਆਸੇ ਲਾ ਰਿਹਾ ਹੈ ਕਿ ਮੈਂ ਰੇਕਸ ਨੂੰ ਬਰਖਾਸਤ ਕਰ ਦਿੱਤਾ ਹੈ, ਉਹ ਜਲਦ ਹੀ ਅਹੁਦਾ ਛੱਡ ਦੇਣਗੇ।"
ਹਾਲ ਹੀ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਆਪਣੇ ਦੋ ਦਿਨਾਂ ਦੌਰੇ ‘ਤੇ ਭਾਰਤ ਪਹੁੰਚੇ ਸਨ। ਟਿਲਰਸਨ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਉਨ੍ਹਾਂ ਦੇ ਪੰਜ ਦੇਸ਼ਾਂ ਦੇ ਦੌਰੇ ਦਾ ਹਿੱਸਾ ਸੀ। ਇਸ ‘ਚ ਪਾਕਿਸਤਾਨ, ਸਾਊਦੀ ਅਰਬ, ਕਤਰ ਅਤੇ ਸਵਿਟਜ਼ਰਲੈਂਡ ਵੀ ਸ਼ਾਮਲ ਸਨ। ਕਸਾਨ ਮੋਬਿਲ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਕਰਮਚਾਰੀ ਰੇਕਸ ਟਿਲਰਸਨ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ।
ਉਦੋਂ ਉਨ੍ਹਾਂ ਕਿਹਾ ਸੀ ਕਿ ਦੇਸ਼ਾਂ ਨੂੰ ਆਪਣੀ ਸੁਰੱਖਿਆ ਕਰਨ ਦਾ ਹੱਕ ਹੈ। ਫਿਰ ਵੀ ਜਿਸ ਤਰ੍ਹਾਂ ਦੀਆਂ ਲੜਾਈਆਂ ਹੋ ਰਹੀਆਂ ਹਨ, ਅਜਿਹੀਆਂ ਸ਼ਾਇਦ ਹੀ ਕਦੇ ਹੋਈਆਂ ਹੋਣ।
ਟੇਨਿਸ ਦਾ ਸੰਸਦ ਵਿੱਚ ਵਿਰੋਧ ਵੀ ਕੀਤਾ ਗਿਆ ਸੀ।
ਡੈਮੋਕ੍ਰੇਟਿਕ ਸੈਨੇਟਰ ਡਿਕ ਡਰਬਿਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਪੁਤਿਨ ਦੇ ਨਾਲ ਟਿਲਰਸਨ ਦੇ ਵਿਅਕਤੀਗਤ ਅਤੇ ਵਪਾਰਕ ਸਬੰਧਾਂ ਕਾਰਨ ਮੈਨੂੰ ਵਿਸ਼ਵਾਸ ਨਹੀਂ ਕਿ ਉਹ ਰੂਸ ਨਾਲ ਅਮਰੀਕਾ ਦੇ ਵਿਵਹਾਰ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement