ਪੜਚੋਲ ਕਰੋ
(Source: ECI/ABP News)
ਭਾਰਤ 'ਚ ਕੋਰੋਨਾ ਬਾਰੇ ਟਰੰਪ ਦਾ ਵੱਡਾ ਦਾਅਵਾ, ਮੋਦੀ ਸਰਕਾਰ 'ਤੇ ਖੜ੍ਹੇ ਹੋਏ ਸਵਾਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਤੇ ਭਾਰਤ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਸਬੰਧੀ ਵਧੇਰੇ ਟੈਸਟ ਕੀਤੇ ਜਾਣ ਤਾਂ ਭਾਰਤ ਤੇ ਚੀਨ ਜਿਹੇ ਮੁਲਕਾਂ ਵਿੱਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣਗੇ। ਟਰੰਪ ਦੇ ਇਸ ਬਿਆਨ ਨੇ ਮੋਦੀ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਹਾਲਤ ਦੂਜੇ ਮੁਲਕਾਂ ਦੇ ਮੁਕਾਬਲੇ ਬਿਹਤਰ ਹੈ।
![ਭਾਰਤ 'ਚ ਕੋਰੋਨਾ ਬਾਰੇ ਟਰੰਪ ਦਾ ਵੱਡਾ ਦਾਅਵਾ, ਮੋਦੀ ਸਰਕਾਰ 'ਤੇ ਖੜ੍ਹੇ ਹੋਏ ਸਵਾਲ Trump says India, China will have more COVID-19 cases with more tests ਭਾਰਤ 'ਚ ਕੋਰੋਨਾ ਬਾਰੇ ਟਰੰਪ ਦਾ ਵੱਡਾ ਦਾਅਵਾ, ਮੋਦੀ ਸਰਕਾਰ 'ਤੇ ਖੜ੍ਹੇ ਹੋਏ ਸਵਾਲ](https://static.abplive.com/wp-content/uploads/sites/5/2020/02/26030239/Trump-eating.jpg?impolicy=abp_cdn&imwidth=1200&height=675)
ਫਾਇਲ ਫੋਟੋ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਤੇ ਭਾਰਤ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਸਬੰਧੀ ਵਧੇਰੇ ਟੈਸਟ ਕੀਤੇ ਜਾਣ ਤਾਂ ਭਾਰਤ ਤੇ ਚੀਨ ਜਿਹੇ ਮੁਲਕਾਂ ਵਿੱਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣਗੇ। ਟਰੰਪ ਦੇ ਇਸ ਬਿਆਨ ਨੇ ਮੋਦੀ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਹਾਲਤ ਦੂਜੇ ਮੁਲਕਾਂ ਦੇ ਮੁਕਾਬਲੇ ਬਿਹਤਰ ਹੈ।
ਟਰੰਪ ਦਾ ਦਾਅਲਾ ਹੈ ਕਿਹਾ ਕਿ ਅਮਰੀਕਾ ਨੇ ਹੁਣ ਤੱਕ ਦੋ ਕਰੋੜ ਟੈਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਜਰਮਨੀ ਨੇ 40 ਲੱਖ ਤੇ ਦੱਖਣੀ ਕੋਰੀਆ ਨੇ 30 ਲੱਖ ਟੈਸਟ ਕੀਤੇ ਹਨ। ਇਹ ਵੀ ਅਹਿਮ ਗੱਲ ਹੈ ਕਿ ਕਾਂਗਰਸ ਵੀ ਮੋਦੀ ਸਰਕਾਰ 'ਤੇ ਸਵਾਲ ਉਠਾ ਰਹੀ ਹੈ ਕਿ ਟੈਸਟ ਘੱਟ ਕਰਨ ਕਰਕੇ ਅਸਲੀ ਤਸਵੀਰ ਸਾਹਮਣੇ ਨਹੀਂ ਆ ਰਹੀ।
ਦੱਸ ਦਈਏ ਕਿ ਜੌਹਨਜ਼ ਹੌਪਕਿਨਸ ਕਰੋਨਾਵਾਇਰਸ ਰਿਸੋਰਸ ਸੈਂਟਰ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਦੇ ਕਰੀਬ 19 ਲੱਖ ਕੇਸ ਹਨ, ਜਿਨ੍ਹਾਂ ’ਚੋਂ ਇੱਕ ਲੱਖ ਨੌਂ ਹਜ਼ਾਰ ਮੌਤਾਂ ਹੋਈਆਂ ਹਨ। ਭਾਰਤ ਅਤੇ ਚੀਨ ਵਿੱਚ ਕਰੋਨਾਵਾਇਰਸ ਦੇ ਕ੍ਰਮਵਾਰ 2,36,184 ਤੇ 84,177 ਕੇਸ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)