ਪੜਚੋਲ ਕਰੋ

H-1B ਵੀਜ਼ਾ ਰੱਖਣ ਵਾਲਿਆਂ 'ਤੇ ਚੱਲ ਰਿਹਾ ਟਰੰਪ ਦਾ ਡੰਡਾ, ਅਮਰੀਕੀ ਸਰਕਾਰ ਭੇਜ ਰਹੀ ਨੋਟਿਸ, ਭਾਰਤੀਆਂ ਨੂੰ ਹੋਵੇਗਾ ਭਾਰੀ ਨੁਕਸਾਨ

ਟਰੰਪ ਵੱਲੋਂ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਹੁਣ H-1B ਵੀਜ਼ਾ ਧਾਰਕਾਂ ਨੂੰ ਨੋਟਿਸ ਟੂ ਅਪੀਅਰ ਜਾਰੀ ਕੀਤੇ ਜਾ ਰਹੇ ਹਨ। ਪਰ ਹੁਣ ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਵੀ ਮਿਲ ਰਿਹਾ ਹੈ, ਜਿਨ੍ਹਾਂ ਨੇ ਸਮੇਂ ਸਿਰ ਆਪਣੀ ਵੀਜ਼ਾ...

ਅਮਰੀਕਾ ਵਿੱਚ ਕੰਮ ਕਰ ਰਹੇ H-1B ਵੀਜ਼ਾ ਧਾਰਕਾਂ ਲਈ ਇਹ ਸਮਾਂ ਬਹੁਤ ਹੀ ਚੁਣੌਤੀ ਭਰਿਆ ਹੋ ਗਿਆ ਹੈ। ਇੱਕ ਪਾਸੇ ਜਿੱਥੇ ਨੌਕਰੀ ਤੋਂ ਨਿਕਲੇ ਲੋਕਾਂ ਨੂੰ ਨਵੀਂ ਨੌਕਰੀ ਲੱਭਣ ਜਾਂ ਆਪਣੇ ਵੀਜ਼ਾ ਦੀ ਸਥਿਤੀ ਬਦਲਣ ਲਈ 60 ਦਿਨਾਂ ਦੀ ਮਿਆਦ (Grace Period) ਦਿੱਤੀ ਜਾਂਦੀ ਹੈ, ਉੱਥੇ ਹੀ ਹੁਣ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ (USCIS) ਨੇ ਇਸ ਮਿਆਦ ਦੌਰਾਨ ਹੀ ਨੋਟਿਸ ਟੂ ਅਪੀਅਰ (NTA) ਭੇਜਣੇ ਸ਼ੁਰੂ ਕਰ ਦਿੱਤੇ ਹਨ।

Pew Research ਦੀ ਰਿਪੋਰਟ ਮੁਤਾਬਕ, ਅਮਰੀਕਾ ਵਿੱਚ ਸਭ ਤੋਂ ਵੱਧ H-1B ਵੀਜ਼ਾ ਭਾਰਤੀ ਲੋਕਾਂ ਨੂੰ ਮਿਲਦੇ ਹਨ। 2023 ਵਿੱਚ ਜਿਨ੍ਹਾਂ ਲੋਕਾਂ ਦੇ H-1B ਵੀਜ਼ਾ ਮਨਜ਼ੂਰ ਹੋਏ, ਉਨ੍ਹਾਂ ਵਿੱਚ ਲਗਭਗ 73% ਭਾਰਤ ਦੇ ਨਾਗਰਿਕ ਸਨ। ਚੀਨ ਦੂਜੇ ਨੰਬਰ 'ਤੇ ਸੀ, ਜਿਸ ਦੀ ਹਿੱਸੇਦਾਰੀ ਸਿਰਫ਼ 12% ਰਹੀ।

ਇਹ NTA (ਨੋਟਿਸ ਟੂ ਅਪੀਅਰ) ਨਿਕਾਲ ਦੀ ਕਾਰਵਾਈ (Deportation Proceedings) ਦਾ ਪਹਿਲਾ ਕਦਮ ਹੁੰਦਾ ਹੈ ਅਤੇ ਆਮ ਤੌਰ 'ਤੇ ਇਹ ਉਦੋਂ ਜਾਰੀ ਕੀਤਾ ਜਾਂਦਾ ਹੈ, ਜਦੋਂ ਕੋਈ ਵਿਅਕਤੀ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੋਵੇ। ਪਰ ਹੁਣ ਇਹ ਨੋਟਿਸ ਉਨ੍ਹਾਂ ਲੋਕਾਂ ਨੂੰ ਵੀ ਮਿਲ ਰਿਹਾ ਹੈ, ਜਿਨ੍ਹਾਂ ਨੇ ਸਮੇਂ ਸਿਰ ਆਪਣੀ ਵੀਜ਼ਾ ਸਥਿਤੀ ਬਦਲਣ ਲਈ ਅਰਜ਼ੀ ਦਿੱਤੀ ਹੋਈ ਹੈ ਅਤੇ ਉਹ ਅਰਜ਼ੀ ਹਾਲੇ ਲੰਬਿਤ (pending) ਹੈ।

NTA ਕੀ ਹੈ ਅਤੇ ਇਹ ਕਿੰਨਾ ਗੰਭੀਰ ਹੈ?

NTA ਯਾਨੀਕਿ ਨੋਟਿਸ ਟੂ ਅਪੀਅਰ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ, ਜੋ ਕਿਸੇ ਵਿਅਕਤੀ ਨੂੰ ਇਮੀਗ੍ਰੇਸ਼ਨ ਅਦਾਲਤ ਵਿੱਚ ਪੇਸ਼ ਹੋਣ ਲਈ ਭੇਜਿਆ ਜਾਂਦਾ ਹੈ। ਜਦੋਂ ਕਿਸੇ ਨੂੰ ਇਹ ਨੋਟਿਸ ਮਿਲਦਾ ਹੈ, ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਸ ਵਿਅਕਤੀ ਖ਼ਿਲਾਫ਼ deportation ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਗੈਰਕਾਨੂੰਨੀ ਹਾਜ਼ਰੀ (Unlawful Presence) ਦੀ ਜਾਂਚ ਕੀਤੀ ਜਾਂਦੀ ਹੈ।

NTA ਮਿਲਣ ਤੋਂ ਬਾਅਦ,ਵੀਜ਼ਾ ਦੀ ਮਿਆਦ ਵਧਵਾਉਣ, ਜਾਂ ਗਰੀਨ ਕਾਰਡ ਲੈਣ ਵਿੱਚ ਕਾਫ਼ੀ ਮੁਸ਼ਕਿਲ ਆ ਸਕਦੀ ਹੈ। ਇਸ ਤੋਂ ਇਲਾਵਾ, ਭਵਿੱਖ ਵਿੱਚ ਅਮਰੀਕਾ ਵਿੱਚ ਦਾਖ਼ਲਾ ਲੈਣ 'ਤੇ 3 ਜਾਂ 10 ਸਾਲ ਦਾ ਪ੍ਰਤੀਬੰਧ ਵੀ ਲੱਗ ਸਕਦਾ ਹੈ।

USCIS ਦੀਆਂ ਹਦਾਇਤਾਂ ਕੀ ਕਹਿੰਦੀਆਂ ਹਨ?

USCIS ਵੱਲੋਂ 2025 ਵਿੱਚ ਜਾਰੀ ਕੀਤੀਆਂ ਗਾਈਡਲਾਈਨਾਂ ਮੁਤਾਬਕ, H-1B ਵਰਗੇ ਕਾਮਕਾਜੀ ਵੀਜ਼ਾ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਜੇਕਰ ਨੌਕਰੀ ਤੋਂ ਹਟਾਇਆ ਜਾਂਦਾ ਹੈ ਤਾਂ ਉਸਨੂੰ 60 ਦਿਨਾਂ ਦੀ ਰਹਿਤ ਮਿਆਦ (Grace Period) ਮਿਲਦੀ ਹੈ।

ਇਸ ਮਿਆਦ ਦੌਰਾਨ ਉਹ ਵਿਅਕਤੀ ਸਥਿਤੀ ਬਦਲਣ (Change of Status) ਲਈ ਅਰਜ਼ੀ ਦੇ ਸਕਦਾ ਹੈ। ਜੇਕਰ ਇਹ ਅਰਜ਼ੀ ਸਮੇਂ ਸਿਰ ਦਿੱਤੀ ਗਈ ਹੋਵੇ ਅਤੇ ਫੈਸਲਾ ਅਜੇ ਨਹੀਂ ਆਇਆ, ਤਾਂ USCIS ਦੀ ਨੀਤੀ ਅਨੁਸਾਰ, ਉਸ ਵਿਅਕਤੀ ਨੂੰ ਅਧਿਕਾਰਤ ਤੌਰ 'ਤੇ ਅਮਰੀਕਾ ਵਿੱਚ ਰਹਿਣ ਵਾਲਾ (Authorized Stay) ਮੰਨਿਆ ਜਾਂਦਾ ਹੈ ਅਤੇ NTA ਨਹੀਂ ਭੇਜੀ ਜਾਂਦੀ।

ਹਾਲਾਂਕਿ, ਇਮੀਗ੍ਰੇਸ਼ਨ ਮਾਹਿਰਾਂ ਦਾ ਦਾਅਵਾ ਹੈ ਕਿ ਹੁਣ USCIS ਆਪਣੇ ਹੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਸਮੇਂ 'ਤੇ ਅਰਜ਼ੀ ਦੇਣ ਵਾਲਿਆਂ ਨੂੰ ਵੀ NTA ਭੇਜ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਸਥਿਤੀ ਤੇਜ਼ੀ ਨਾਲ ਗੰਭੀਰ ਹੋ ਰਹੀ ਹੈ।

ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ USCIS ਦਾ ਇਹ ਰਵੱਈਆ ਕਾਨੂੰਨ ਦੇ ਉਲਟ ਹੈ। ਵੈਨਗਾਰਡ ਵੀਜ਼ਾ ਲਾਅ ਦੇ ਸੰਸਥਾਪਕ ਸਮੀਰ ਖੇਡੇਕਰ ਮੁਤਾਬਕ, ਕਈ H-1B ਵੀਜ਼ਾ ਰੱਖਣ ਵਾਲਿਆਂ ਨੂੰ ਤਦ ਵੀ NTA ਮਿਲ ਰਹੀ ਹੈ ਜਦੋਂ ਉਨ੍ਹਾਂ ਦੀ ਸਥਿਤੀ ਬਦਲਣ ਵਾਲੀ ਅਰਜ਼ੀ (I-539) ਲੰਬਿਤ ਹੈ। ਵਕੀਲ ਰਾਜੀਵ ਐਸ. ਖੰਨਾ ਨੇ ਕਿਹਾ ਕਿ ਜੇ ਅਰਜ਼ੀ ਸਮੇਂ ਤੇ ਅਤੇ ਢੰਗ ਨਾਲ ਦਿੱਤੀ ਗਈ ਹੋਵੇ, ਤਾਂ ਵਿਅਕਤੀ ਨੂੰ ਗੈਰਕਾਨੂੰਨੀ ਨਹੀਂ ਮੰਨਿਆ ਜਾਣਾ ਚਾਹੀਦਾ। ਫਿਰ ਵੀ USCIS ਹਰ ਹਫ਼ਤੇ ਲਗਭਗ 1,840 NTA ਜਾਰੀ ਕਰ ਰਿਹਾ ਹੈ, ਜਿਨ੍ਹਾਂ 'ਚੋਂ ਕਈ ਨੀਤੀਆਂ ਦੀ ਉਲੰਘਣਾ ਕਰ ਰਹੇ ਹਨ।

ਅਮਰੀਕਾ ਵਿੱਚ H-1B ਵੀਜ਼ਾ ਨਾਲ ਜੁੜੇ ਨਿਯਮਾਂ ਵਿੱਚ ਤਬਦੀਲੀਆਂ ਆ ਰਹੀਆਂ ਹਨ। ਹੁਣ ਹੋਮਲੈਂਡ ਸੁਰੱਖਿਆ ਵਿਭਾਗ (DHS) ਵੱਲੋਂ ਨਵੀਂ ਚੋਣ ਪ੍ਰਕਿਰਿਆ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਅਧੀਨ ਲਾਟਰੀ ਦੀ ਥਾਂ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਦਾ ਪ੍ਰੋਫਾਈਲ ਵਧੀਆ ਹੋਵੇਗਾ। H-1B ਵੀਜ਼ਾ ਰੱਖਣ ਵਾਲਿਆਂ 'ਚ ਸਭ ਤੋਂ ਵੱਧ ਭਾਰਤੀ ਹਨ, ਇਸ ਤਬਦੀਲੀ ਦਾ ਸਭ ਤੋਂ ਵੱਧ ਅਸਰ ਭਾਰਤੀਆਂ 'ਤੇ ਪਵੇਗਾ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਗੁਰੂਨਗਰੀ 'ਚ ਪੁਲਿਸ ਦੇ ਸਖ਼ਤ ਹੁਕਮ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਚੱਲਣਗੇ ਲਾਊਡਸਪੀਕਰ ਤੇ ਸਾਊਂਡ ਸਿਸਟਮ, ਜਾਣੋ ਕੀ ਵਜ੍ਹਾ ?
ਗੁਰੂਨਗਰੀ 'ਚ ਪੁਲਿਸ ਦੇ ਸਖ਼ਤ ਹੁਕਮ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਚੱਲਣਗੇ ਲਾਊਡਸਪੀਕਰ ਤੇ ਸਾਊਂਡ ਸਿਸਟਮ, ਜਾਣੋ ਕੀ ਵਜ੍ਹਾ ?
PM ਮੋਦੀ ਪੰਜਾਬ ਦੀ ਥਾਂ ਹਰਿਆਣਾ 'ਚ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਹੋਣਗੇ ਸ਼ਾਮਲ, ਜਾਰੀ ਕਰਨਗੇ ਸਿੱਕਾ
PM ਮੋਦੀ ਪੰਜਾਬ ਦੀ ਥਾਂ ਹਰਿਆਣਾ 'ਚ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਹੋਣਗੇ ਸ਼ਾਮਲ, ਜਾਰੀ ਕਰਨਗੇ ਸਿੱਕਾ
ਸਿਆਸੀ ਪਾਰਟੀਆਂ ਨੂੰ ਨਕਦ ਦਾਨ ਲੈਣ ਤੋਂ ਰੋਕਣ ਦੀ ਮੰਗ, ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਨੋਟਿਸ, ਰਾਜਨੀਤਿਕ ਗਲਿਆਰਿਆਂ 'ਚ ਮੱਚੀ ਹਲਚਲ
ਸਿਆਸੀ ਪਾਰਟੀਆਂ ਨੂੰ ਨਕਦ ਦਾਨ ਲੈਣ ਤੋਂ ਰੋਕਣ ਦੀ ਮੰਗ, ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਨੋਟਿਸ, ਰਾਜਨੀਤਿਕ ਗਲਿਆਰਿਆਂ 'ਚ ਮੱਚੀ ਹਲਚਲ
ਠੰਢ ਦੇ ਮੌਸਮ 'ਚ ਆ ਰਹੀ ਵੱਡੀ ਆਫ਼ਤ; ਬੰਗਾਲ ਦੀ ਖਾੜੀ ਤੋਂ ਚੱਕਰਵਾਤੀ ਤੂਫ਼ਾਨ, ਕਿਹੜੇ ਰਾਜਾਂ 'ਚ ਭਾਰੀ ਮੀਂਹ ਦੀ ਚੇਤਾਵਨੀ?
ਠੰਢ ਦੇ ਮੌਸਮ 'ਚ ਆ ਰਹੀ ਵੱਡੀ ਆਫ਼ਤ; ਬੰਗਾਲ ਦੀ ਖਾੜੀ ਤੋਂ ਚੱਕਰਵਾਤੀ ਤੂਫ਼ਾਨ, ਕਿਹੜੇ ਰਾਜਾਂ 'ਚ ਭਾਰੀ ਮੀਂਹ ਦੀ ਚੇਤਾਵਨੀ?
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰੂਨਗਰੀ 'ਚ ਪੁਲਿਸ ਦੇ ਸਖ਼ਤ ਹੁਕਮ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਚੱਲਣਗੇ ਲਾਊਡਸਪੀਕਰ ਤੇ ਸਾਊਂਡ ਸਿਸਟਮ, ਜਾਣੋ ਕੀ ਵਜ੍ਹਾ ?
ਗੁਰੂਨਗਰੀ 'ਚ ਪੁਲਿਸ ਦੇ ਸਖ਼ਤ ਹੁਕਮ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਚੱਲਣਗੇ ਲਾਊਡਸਪੀਕਰ ਤੇ ਸਾਊਂਡ ਸਿਸਟਮ, ਜਾਣੋ ਕੀ ਵਜ੍ਹਾ ?
PM ਮੋਦੀ ਪੰਜਾਬ ਦੀ ਥਾਂ ਹਰਿਆਣਾ 'ਚ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਹੋਣਗੇ ਸ਼ਾਮਲ, ਜਾਰੀ ਕਰਨਗੇ ਸਿੱਕਾ
PM ਮੋਦੀ ਪੰਜਾਬ ਦੀ ਥਾਂ ਹਰਿਆਣਾ 'ਚ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ 'ਚ ਹੋਣਗੇ ਸ਼ਾਮਲ, ਜਾਰੀ ਕਰਨਗੇ ਸਿੱਕਾ
ਸਿਆਸੀ ਪਾਰਟੀਆਂ ਨੂੰ ਨਕਦ ਦਾਨ ਲੈਣ ਤੋਂ ਰੋਕਣ ਦੀ ਮੰਗ, ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਨੋਟਿਸ, ਰਾਜਨੀਤਿਕ ਗਲਿਆਰਿਆਂ 'ਚ ਮੱਚੀ ਹਲਚਲ
ਸਿਆਸੀ ਪਾਰਟੀਆਂ ਨੂੰ ਨਕਦ ਦਾਨ ਲੈਣ ਤੋਂ ਰੋਕਣ ਦੀ ਮੰਗ, ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਨੂੰ ਨੋਟਿਸ, ਰਾਜਨੀਤਿਕ ਗਲਿਆਰਿਆਂ 'ਚ ਮੱਚੀ ਹਲਚਲ
ਠੰਢ ਦੇ ਮੌਸਮ 'ਚ ਆ ਰਹੀ ਵੱਡੀ ਆਫ਼ਤ; ਬੰਗਾਲ ਦੀ ਖਾੜੀ ਤੋਂ ਚੱਕਰਵਾਤੀ ਤੂਫ਼ਾਨ, ਕਿਹੜੇ ਰਾਜਾਂ 'ਚ ਭਾਰੀ ਮੀਂਹ ਦੀ ਚੇਤਾਵਨੀ?
ਠੰਢ ਦੇ ਮੌਸਮ 'ਚ ਆ ਰਹੀ ਵੱਡੀ ਆਫ਼ਤ; ਬੰਗਾਲ ਦੀ ਖਾੜੀ ਤੋਂ ਚੱਕਰਵਾਤੀ ਤੂਫ਼ਾਨ, ਕਿਹੜੇ ਰਾਜਾਂ 'ਚ ਭਾਰੀ ਮੀਂਹ ਦੀ ਚੇਤਾਵਨੀ?
Punjab Weather Today: ਪੰਜਾਬ-ਚੰਡੀਗੜ੍ਹ ‘ਚ ਸੁੱਕਾ ਮੌਸਮ, ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਘਟਿਆ, ਆਦਮਪੁਰ ‘ਚ ਘੱਟੋ-ਘੱਟ ਪਾਰਾ 6 ਡਿਗਰੀ; ਪਰਾਲੀ ਸਾੜਨ ਦੇ ਮਾਮਲਿਆਂ 'ਚ ਆਈ ਕਮੀ
Punjab Weather Today: ਪੰਜਾਬ-ਚੰਡੀਗੜ੍ਹ ‘ਚ ਸੁੱਕਾ ਮੌਸਮ, ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਘਟਿਆ, ਆਦਮਪੁਰ ‘ਚ ਘੱਟੋ-ਘੱਟ ਪਾਰਾ 6 ਡਿਗਰੀ; ਪਰਾਲੀ ਸਾੜਨ ਦੇ ਮਾਮਲਿਆਂ 'ਚ ਆਈ ਕਮੀ
Jalandhar News: ਜਲੰਧਰ 'ਚ 13 ਸਾਲਾਂ ਕੁੜੀ ਦੇ ਕਤਲ ਮਾਮਲੇ 'ਚ ਭੱਖੀ ਸਿਆਸਤ, ਸਾਬਕਾ CM ਬੋਲੇ- ਪੁਲਿਸ ਵਾਲੇ ਕੀਤੇ ਜਾਣ ਬਰਖਾਸਤ; ਨਹੀਂ ਤਾਂ ਸੜਕਾਂ ਜਾਮ-ਬਾਜ਼ਾਰ ਹੋਣਗੇ ਬੰਦ...
ਜਲੰਧਰ 'ਚ 13 ਸਾਲਾਂ ਕੁੜੀ ਦੇ ਕਤਲ ਮਾਮਲੇ 'ਚ ਭੱਖੀ ਸਿਆਸਤ, ਸਾਬਕਾ CM ਬੋਲੇ- ਪੁਲਿਸ ਵਾਲੇ ਕੀਤੇ ਜਾਣ ਬਰਖਾਸਤ; ਨਹੀਂ ਤਾਂ ਸੜਕਾਂ ਜਾਮ-ਬਾਜ਼ਾਰ ਹੋਣਗੇ ਬੰਦ...
ਦਿੱਲੀ-ਮੁੰਬਈ ਦੇ ਆਸਮਾਨ ‘ਚ ਕਿਵੇਂ ਪਹੁੰਚੀ ਜਵਾਲਾਮੁਖੀ ਦੀ ਰਾਖ? ਭਾਰਤ ਲਈ ਕਿੰਨਾ ਵੱਡਾ ਖਤਰਾ? DGCA ਵੱਲੋਂ ਅਲਰਟ ਜਾਰੀ!
ਦਿੱਲੀ-ਮੁੰਬਈ ਦੇ ਆਸਮਾਨ ‘ਚ ਕਿਵੇਂ ਪਹੁੰਚੀ ਜਵਾਲਾਮੁਖੀ ਦੀ ਰਾਖ? ਭਾਰਤ ਲਈ ਕਿੰਨਾ ਵੱਡਾ ਖਤਰਾ? DGCA ਵੱਲੋਂ ਅਲਰਟ ਜਾਰੀ!
Hema Malini Video: ਧਰਮਿੰਦਰ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੇਮਾ ਮਾਲਿਨੀ ਦਾ ਪਹਿਲਾ ਵੀਡੀਓ ਆਇਆ ਸਾਹਮਣੇ, ਰੋਂਦੇ ਹੋਏ ਜੋੜੇ ਹੱਥ ਅਤੇ ਬੋਲੀ-
ਧਰਮਿੰਦਰ ਦੇ ਅੰਤਿਮ ਸੰਸਕਾਰ ਤੋਂ ਬਾਅਦ ਹੇਮਾ ਮਾਲਿਨੀ ਦਾ ਪਹਿਲਾ ਵੀਡੀਓ ਆਇਆ ਸਾਹਮਣੇ, ਰੋਂਦੇ ਹੋਏ ਜੋੜੇ ਹੱਥ ਅਤੇ ਬੋਲੀ- "ਇਸ ਦੁੱਖ ਦੀ ਘੜੀ 'ਚ..."
Embed widget