Turkiye Earthquake: ਭੂਚਾਲ ਪ੍ਰਭਾਵਿਤ ਤੁਰਕੀ ਦੇ ਪੀੜਤਾਂ ਲਈ ਭਾਰਤ ਦੀ ਮਦਦ, ਭੋਜਨ ਵੰਡ ਕੇ ਹਰਜਿੰਦਰ ਸਿੰਘ ਬਣੇ ਸਭ ਤੋਂ ਵੱਡੇ ਅਬੈਂਸਡਰ
Turkiye Earthquake Update: ਭੂਚਾਲ ਕਰਕੇ ਤਬਾਹ ਹੋਏ ਤੁਰਕੀ ਵਿੱਚ ਭਾਰਤ ਸਰਕਾਰ ਵੱਲੋਂ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਪਹੁੰਚਾਈ ਗਈ ਹੈ। ਕਈ ਭਾਰਤੀ ਖੁਦ ਆਪਦਾ ਪੀੜਤਾਂ ਲਈ ਭੋਜਨ, ਕੱਪੜੇ ਅਤੇ ਦਵਾਈਆਂ ਵੰਡ ਰਹੇ ਹਨ।
Operation Dost In Turkiye: ਪੱਛਮੀ ਏਸ਼ੀਆਈ ਦੇਸ਼ ਤੁਰਕੀ ਅਤੇ ਸੀਰੀਆ 'ਚ 6 ਫਰਵਰੀ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਹੁਣ ਤੱਕ 17,100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਹਨ, ਜਿਨ੍ਹਾਂ ਦੇ ਮਲਬੇ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਆਪਦਾ ਰਾਹਤ ਬਲ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਵੱਖ-ਵੱਖ ਦੇਸ਼ਾਂ ਤੋਂ ਪ੍ਰਭਾਵਿਤ ਇਲਾਕਿਆਂ 'ਚ ਮਦਦ ਭੇਜੀ ਗਈ ਹੈ।
ਭਾਰਤ ਨੇ ਤੁਰਕੀ ਨੂੰ ਆਪਣੇ ਸਭ ਤੋਂ ਵੱਡੇ ਸੰਕਟ 'ਚੋਂ ਕੱਢਣ ਲਈ 'ਆਪ੍ਰੇਸ਼ਨ ਦੋਸਤ' ਸ਼ੁਰੂ ਕੀਤਾ ਹੈ। ਇਸ ਆਪਰੇਸ਼ਨ ਤਹਿਤ ਸੈਂਕੜੇ ਭਾਰਤੀ ਬਚਾਅ ਕਰਤਾ ਜਹਾਜ਼ਾਂ ਰਾਹੀਂ ਉੱਥੇ ਪਹੁੰਚ ਚੁੱਕੇ ਹਨ। ਭਾਰਤੀ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਤੁਰਕੀ ਅਤੇ ਸੀਰੀਆ ਵਿੱਚ ਭਾਰਤੀ ਫੌਜ ਦੇ ਡਾਕਟਰ ਵੀ ਦੂਤਾਂ ਵਾਂਗ ਉਤਰੇ ਹਨ। ਇਸ ਤੋਂ ਇਲਾਵਾ ਕੁਝ ਹੋਰ ਭਾਰਤੀ ਵੀ ਉਥੋਂ ਦੇ ਪੀੜਤਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ 'ਚ ਭਾਰਤੀ ਮੂਲ ਦੇ ਹਰਜਿੰਦਰ ਸਿੰਘ (Harjinder Sinkah Kukreja) ਨੂੰ ਤੁਰਕੀ 'ਚ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਦੇਖਿਆ ਗਿਆ ਹੈ। ਜਿਵੇਂ ਉਹ ਕਾਫੀ ਮਦਦ ਕਰ ਰਿਹੇ ਹਨ, ਇਸ ਕਰਕੇ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਨੂੰ ਤੁਰਕੀ ਪੀੜਤਾਂ ਲਈ ਮਸੀਹਾ ਦੱਸ ਰਹੇ ਹਨ। ਕਈ ਲੋਕਾਂ ਨੇ ਕਿਹਾ ਕਿ ਉਹ 'ਆਪਰੇਸ਼ਨ ਦੋਸਤ' ਦਾ ਸਭ ਤੋਂ ਵੱਡਾ ਰਾਜਦੂਤ ਹੈ। ਉਨ੍ਹਾਂ ਵਾਂਗ ਕਈ ਹੋਰ ਨੌਜਵਾਨ ਵੀ ਭਾਰਤ ਵੱਲੋਂ ਭੇਜੀ ਰਾਹਤ ਸਮੱਗਰੀ ਪੀੜਤਾਂ ਤੱਕ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ।
I had come to Türkiye for participating in @emitt_istanbul. The #earthquake that shook the country happened while I was in my flight. #Emitt2023 got postponed. I chose to stay back to be of service to fellow humans devastated by worst earthquake ever #SikhsForTurkey #DEPREMOLDU pic.twitter.com/EFJYJrq9pz
— Harjinder Singh Kukreja (@SinghLions) February 8, 2023">
ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ, "ਇਥੋਂ ਦੇ ਲੋਕ ਲੋੜਵੰਦਾਂ ਦੀ ਮਦਦ ਕਰਨ ਵਿੱਚ ਅੱਗੇ ਹਨ। ਮੈਂ ਆਪਣੇ ਵੱਲੋਂ ਥੋੜ੍ਹਾ ਜਿਹਾ ਯੋਗਦਾਨ ਦਿੱਤਾ ਹੈ।"
ਉਨ੍ਹਾਂ ਦੇ ਫੇਸਬੁੱਕ ਪੇਜ 'ਤੇ ਪੋਸਟ ਕੀਤੀਆਂ ਵੀਡੀਓਜ਼ ਵਾਇਰਲ ਹੋ ਗਈਆਂ ਹਨ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 5.1 ਤੀਬਰਤਾ ਨਾਲ ਆਇਆ ਭੂਚਾਲ, ਚਾਰ ਲੋਕਾਂ ਦੀ ਹੋਈ ਮੌਤ
ਰਹਿਣ ਲਈ ਟੈਂਪਰੇਰੀ ਸ਼ੈਲਟਰ ਬਣਾਏ ਗਏ ਹਨ
ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਭੂਚਾਲ ਕਾਰਨ ਲੋਕਾਂ ਦੇ ਰਹਿਣ ਲਈ ਕੋਈ ਘਰ ਨਹੀਂ ਬਚਿਆ ਹੈ। ਉੱਥੇ ਬਹੁਤ ਠੰਢ ਹੈ ਅਤੇ ਬਰਫ਼ ਪੈ ਰਹੀ ਹੈ। ਇਸ ਤੋਂ ਇਲਾਵਾ ਬਾਰ-ਬਾਰ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ। ਅਜਿਹੇ 'ਚ ਬੇਘਰ ਹੋਏ ਲੋਕਾਂ ਲਈ ਅਸਥਾਈ ਸ਼ੈਲਟਰ ਬਣਾਏ ਗਏ ਹਨ। ਅਮਰੀਕੀ ਕੰਪਨੀ ਮੈਕਸਰ ਟੈਕਨਾਲੋਜੀ ਨੇ ਕੁਝ ਸੈਟੇਲਾਈਟ ਫੋਟੋਆਂ ਜਾਰੀ ਕੀਤੀਆਂ ਹਨ, ਜਿਸ ਵਿਚ ਪਨਾਹਗਾਹ ਲਈ ਬਣਾਏ ਗਏ ਤੰਬੂ ਅਤੇ ਤਬਾਹੀ ਨੂੰ ਦਿਖਾਇਆ ਗਿਆ ਹੈ।
ਤੁਰਕੀ ਦੇ ਇਕ ਨੇਤਾ ਨੇ ਕਿਹਾ ਕਿ 7.8 ਤੀਬਰਤਾ ਦੇ ਭੂਚਾਲ ਨਾਲ ਉਨ੍ਹਾਂ ਦਾ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ, ਲੋਕ ਖਾਣ-ਪੀਣ ਤੋਂ ਤੰਗ ਆ ਚੁੱਕੇ ਹਨ।
ਇਹ ਵੀ ਪੜ੍ਹੋ: ਤੁਰਕੀ-ਸੀਰੀਆ 'ਚ ਭਾਰਤ ਦਾ 'ਆਪ੍ਰੇਸ਼ਨ ਦੋਸਤ', ਬਚਾਅ 'ਚ ਲੱਗੀਆਂ NDRF ਦੀਆਂ ਟੀਮਾਂ, ਵੇਖੋ ਤਸਵੀਰਾਂ